Sunday, March 22, 2026

ਜ਼ਿਲ੍ਹਾ ਬਠਿੰਡਾ ’ਚ ਕੁੱਲ 110 ਨਾਮਜ਼ਦਗੀ ਪਰਚੇ ਭਰੇ ਗਏ

ਬਠਿੰਡਾ, 19 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਅੰਤਿਮ ਦਿਨ  ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਵਿਚ 44 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਜਦਕਿ ਜ਼ਿਲ੍ਹੇ ਵਿਚ ਹੁਣ ਤੱਕ ਕੁੱਲ 110 ਨਾਮਜ਼ਦਗੀ ਪੱਤਰ ਭਰੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਕੁੱਲ 21, ਭੁੱਚੋ ਮੰਡੀ ’ਚ ਕੁੱਲ 15, ਬਠਿੰਡਾ ਸ਼ਹਿਰੀ ’ਚ ਕੁੱਲ 23, ਬਠਿੰਡਾ ਦਿਹਾਤੀ ’ਚ ਕੁੱਲ 16, ਤਲਵੰਡੀ ਸਾਬੋ ’ਚ 19 ਅਤੇ ਮੌੜ ਵਿਧਾਨ ਸਭਾ ਹਲਕੇ ਵਿਚ 16 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਅੰਤਿਮ ਦਿਨ ਰਾਮਪੁਰਾ ਫੂਲ ’ਚ 4, ਭੁੱਚੋ ਮੰਡੀ ’ਚ 10, ਬਠਿੰਡਾ ਸ਼ਹਿਰੀ ’ਚ 9, ਬਠਿੰਡਾ ਦਿਹਾਤੀ ’ਚ 3, ਤਲਵੰਡੀ ਸਾਬੋ ’ਚ 8 ਅਤੇ ਮੌੜ ਵਿਧਾਨ ਸਭਾ ਹਲਕੇ ਵਿਚ 10 ਨਾਮਜ਼ਦਗੀ ਪੱਤਰ ਭਰੇ ਗਏ।
ਉਮੀਦਵਾਰਾਂ ਸਬੰਧੀ ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਈਆਂ ਨਾਮਜ਼ਦਗੀਆਂ ਅਨੁਸਾਰ ਰਾਮਪੁਰਾ ਫੂਲ ਵਿਚ ਕੁੱਲ 18, ਭੁੱਚੋ ਮੰਡੀ ਵਿਚ 11, ਬਠਿੰਡਾ ਸ਼ਹਿਰੀ ਵਿਚ 20, ਬਠਿੰਡਾ ਦਿਹਾਤੀ ਵਿਚ 13, ਤਲਵੰਡੀ ਸਾਬੋ ਵਿਚ 13 ਅਤੇ ਮੌੜ ਵਿਧਾਨ ਸਭਾ ਹਲਕੇ ਵਿਚ ਕੁੱਲ 12 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਹੁਣ ਤੱਕ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਵਿਚ ਰਾਮਪੁਰਾ ਹਲਕੇ ਤੋਂ ਚਰਨ ਸਿੰਘ, ਗੁਰਪ੍ਰੀਤ ਸਿੰਘ, ਸਿੰਕਦਰ ਸਿੰਘ, ਸਿਮਰਨਜੀਤ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀਆਂ ਦਾਖਲ ਕੀਤੀਆਂ। ਬਠਿੰਡਾ ਸ਼ਹਿਰੀ ਵਿਚ ਕਾਂਗਰਸ ਪਾਰਟੀ ਦੇ ਮਨਪ੍ਰੀਤ ਸਿੰਘ ਬਾਦਲ 1 ਸੈਟ, ਸ਼ਿਵ ਸੈਨਾ ਦੇ ਪ੍ਰਵੀਨ ਹਿਤੈਸ਼ੀ, ਹਿੰਦੁਸਤਾਨ ਸ਼ਕਤੀ ਸੈਨਾ ਦੇ ਸੁਖਚੈਨ ਸਿੰਘ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਹਰਦੀਪ ਕੁਮਾਰ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਹਰਵਿੰਦਰ ਸਿੰਘ ਹੈਰੀ, ਹਿੰਦੁਸਤਾਨ ਸ਼ਕਤੀ ਸੈਨਾ ਦੇ ਸੁਖਚੈਨ ਸਿੰਘ, ਬਹੁਜਨ ਸ਼ਕਤੀ ਪਾਰਟੀ ਦੇ ਸੰਤ ਲਾਲ, ਆਜ਼ਾਦ ਉਮੀਦਵਾਰ ਗੁਰਜੰਟ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਅਸ਼ੋਕ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿਚ ਆਜ਼ਾਦ ਉਮੀਦਵਾਰ ਦਰਸ਼ਨ ਸਿੰਘ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਅਵਤਾਰ ਸਿੰਘ, ਆਮ ਆਦਮੀ ਪਾਰਟੀ ਦੀ ਰਣਜੀਤ ਕੌਰ, ਕਾਂਗਰਸ ਪਾਰਟੀ  ਦੇ ਕਵਰਿੰਗ ਉਮੀਦਵਾਰ ਖੁਸ਼ਬੇਗ ਸਿੰਘ, ਆਜ਼ਾਦ ਉਮੀਦਵਾਰ ਹਰਚੰਦ ਸਿੰਘ, ਕਰਮਜੀਤ ਸਿੰਘ, ਆਮ ਆਦਮੀ ਪਾਰਟੀ ਦੇ ਬਲਜਿੰਦਰ ਕੌਰ 1 ਸੈਟ ਅਤੇ ਆਪਣਾ ਪੰਜਾਬ ਪਾਰਟੀ ਦੇ ਵਰਿੰਦਰ ਸਿੰਘ ਢਿੱਲੋ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਮੌੜ ਵਿਧਾਨ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਦੁਸਹਿਰਾ ਸਿੰਘ, ਉਨ੍ਹਾਂ ਦੇ ਕਵਰਿੰਗ ਉਮੀਦਵਾਰ ਸੁਖਵਿੰਦਰ ਸਿੰਘ, ਆਪਣਾ ਪੰਜਾਬ ਪਾਰਟੀ ਦੇ ਹਰਪਾਲ ਸਿੰਘ, ਆਜ਼ਾਦ ਉਮੀਦਵਾਰ ਸੁਖਰਾਜ ਸਿੰਘ, ਹਰਵਿੰਦਰ ਸਿੰਘ, ਭੁਪਿੰਦਰ ਸਿੰਘ, ਬਿੰਦਰਪਾਲ ਕੌਰ, ਜਗਦੀਪ ਸਿੰਘ ਅਤੇ ਤ੍ਰਿਣਾਮੂਲ ਕਾਂਗਰਸ ਦੇ ਤਰਨਪਾਲ ਸਿੰਘ ਢਿੱਲੋ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਬਠਿੰਡਾ ਦਿਹਾਤੀ ਹਲਕੇ ਤੋਂ ਤ੍ਰਿਣਾਮੂਲ ਕਾਂਗਰਸ ਦੇ ਜਗਤਾਰ ਸਿੰਘ, ਭਾਰਤੀ ਕਮਿਊਨਿਸਟ ਪਾਰਟੀ ਦੇ ਸੁਰਜੀਤ ਸਿੰਘ ਸੋਹੀ ਅਤੇ ਆਜ਼ਾਦ ਉਮੀਦਵਾਰ ਜਗਤਾਰ ਸਿੰਘ ਨੇ ਪਰਚੇ ਭਰੇ। ਭੁੱਚੋ ਮੰਡੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਪ੍ਰੀਤਮ ਸਿੰਘ 2 ਸੈਟ, ਉਨ੍ਹਾਂ ਦੇ ਕਵਰਿੰਗ ਉਮੀਦਵਾਰ ਰੁਪਿੰਦਰਪਾਲ ਸਿੰਘ 2 ਸੈਟ, ਤ੍ਰਿਣਾਮੂਲ ਕਾਂਗਰਸ ਦੇ ਸੁਰਿੰਦਰਪਾਲ, ਸ਼੍ਰੋਮਣੀ ਅਕਾਲੀ ਦਲ ਦੇ ਹਰਪ੍ਰੀਤ ਸਿੰਘ, ਉਨ੍ਹਾਂ ਦੇ ਕਵਰਿੰਗ ਉਮੀਦਵਾਰ ਮੁਖਤਿਆਰ ਕੌਰ, ਲੋਕ ਜਨ ਸ਼ਕਤੀ ਪਾਰਟੀ ਦੇ ਕਿਰਨਜੀਤ ਸਿੰਘ ਗਹਿਰੀ, ਬਹੁਜਨ ਸਮਾਜ ਪਾਰਟੀ ਦੇ ਰਾਮ ਕੁਮਾਰ ਅਤੇ ਆਜ਼ਾਦ ਬਲਦੇਵ ਸਿੰਘ ਨੇ ਨਾਮਜ਼ਦਗੀ ਪੱਤਰ ਭਰੇ। ਬੁਲਾਰੇ ਨੇ ਦੱਸਿਆ ਨਾਮਜ਼ਦਗੀ ਪੱਤਰਾ ਦੀ ਪੜਤਾਲ 19 ਜਨਵਰੀ ਨੂੰ ਹੋਵੇਗੀ ਜਦਕਿ 21 ਜਨਵਰੀ 2017 ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਵੋਟਾਂ 4 ਫਰਵਰੀ ਨੂੰ ਪੈਣਗੀਆਂ ਅਤੇ ਗਿਣਤੀ 11 ਮਾਰਚ 2017 ਨੂੰ ਹੋਵੇਗੀ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply