ਚੌਕ ਮਹਿਤਾ, 19 ਜਨਵਰੀ (ਜੋਗਿੰਦਰ ਸਿੰਘ ਮਾਣਾ)- ਡੀ.ਐਸ.ਪੀ ਜੰਡਿਆਲਾ ਸੀਤਲ ਸਿੰਘ ਅਤੇ ਪੁਲੀਸ ਥਾਣਾ ਮਹਿਤਾ ਚੌਕ ਦੇ ਐਸ.ਐਚ.ਓ ਵਿਜੇ ਕੁਮਾਰ ਨੇ ਸਾਂਝੇ ਤੌਰ ਤੇ ਦਸਿਆ ਕਿ ਅਸਲਾਧਾਰਕਾਂ ਨੂੰ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਿਕ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਅਪਣਾ ਅਸਲਾ ਫੋਰਨ ਥਾਣੇ ਵਿੱਚ ਜਮਾਂ੍ਹ ਕਰਵਾਉਣ ਨਹੀਂ ਤਾਂ ਉਹਨਾਂ ਖਿਲਾਫ ਕਾਰਵਾਈ ਕਰਦਿਆਂ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਿਤੇ ਜਾਣਗੇ।ਪ੍ਰੈਸ ਨਾਲ ਗੱਲਬਾਤ ਕਰਦਿਆ ਥਾਣਾ ਮੁੱਖੀ ਤੇ ਐਸ ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਕਿਸੇ ਵੀ ਗਲਤ ਅਨਸਰ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ ਤੇ ਚੋਣਾਂ ਵਿੱਚ ਕਿਸੇ ਕਿਸਮ ਦੀ ਗੜਬੜੀ ਸਹਿਣ ਨਹੀ ਕੀਤੀ ਜਾਵੇਗੀ।ਇਸ ਸਮੇ ਇਹਨਾਂ ਦੱਸਿਆ ਕਿ ਇਲਾਕੇ ਨਜਾਇਜ਼ਰਾਬ, ਨਸ਼ੀਲਾਂ ਪਾਊਡਰ, ਲਾਹਣ ਆਦਿ ਦੀ ਭਾਰੀ ਮਾਤਰਾ ਵਿੱਚ ਬਰਾਮਦ ਕੀਤੀ ਤੇ ਅਦਾਲਤੀ ਭੋਗੜਿਆ ਨੂੰ ਕਾਬੂ ਕੀਤਾ।ਇਸ ਮੌਕੇ ਏ ਐਸ ਆਈ ਸ੍ਰੀ ਭੁਪਿੰਦਰ ਕੁਮਾਰ,ਨਰੇਸ਼ ਕੁਮਾਰ, ਗੁਰਮਿੰਦਰ ਢਿਲੋਂ,ਮੁੱਖ ਮੁਨਸ਼ੀ ਮੇਜਰ ਸਿੰਘ, ਹਰਪ੍ਰੀਤ ਸਿੰਘ ਹੈਪੀ ਆਦਿ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media