Friday, March 27, 2026

ਵੋਟਰਾਂ ਨੂੰ ਜਾਗਰੂਕ ਕਰਨ ਲਈ ਰੈਲੀ ਦਾ ਆਯੋਜਨ

ਜੰਡਿਆਲਾ ਗੁਰੂ, 20 ਜਨਵਰੀ (ਹਰਿੰਦਰ ਪਾਲ ਸਿੰਘ) – ਜਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਅੱਜ ਇੱਕ ਚੋਣ ਰੈਲੀ ਆਯੋਜਿਤ ਕੀਤੀ ਗਈ।ਜਿਸ ਦੀ ਅਗਵਾਈ ਬੀ.ਡੀ. ਪੀ.ਓ ਕਮ ਈ ਆਰ ਓ 2 ਨੇ ਕੀਤੀ।

PPN2001201724

ਇਹ ਰੈਲੀ ਰਘੂਨਾਥ ਗਰਲਜ਼ ਕਾਲਜ ਜੰਡਿਆਲਾ ਗੁਰੂ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਜਗ੍ਹਾ ਤੋਂ ਹੁੰਦੀ ਹੋਈ ਰਘੂਨਾਥ ਕਾਲਜ ਵਿੱਖੇ ਸਮਾਪਤ ਹੋਈ।ਵਿਦਿਆਰਥਣਾਂ ਨੇ ਹੱਥ ਵਿੱਚ ਬੈਨਰ ਅਤੇ ਤਖਤੀਆਂ ਪਕੜੀਆਂ ਹੋਈਆਂ ਸਨ।ਜਿਨ੍ਹਾਂ ਉੱਪਰ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਗਿਆ।ਸ਼ਹਿਰ ਵਾਸੀਆਂ ਨੂੰ 4 ਫ਼ਰਵਰੀ ਨੂੰ ਵੋਟਾਂ ਵਾਲੇ ਦਿਨ ਬਿਨਾਂ ਕਿਸੇ ਡਰ ਸਹਿਮ ਦੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਸੰਦੇਸ਼ ਦਿੱਤਾ ਗਿਆ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਮਨਪ੍ਰੀਤ ਕੌਰ, ਨੋਡਲ ਅਫਸਰ ਹਰਸ਼ਵਰਧਨ, ਚੋਣ ਸੁਪਰਵਾਈਜਰ ਕੁਲਵਿੰਦਰਜੀਤ ਸਿੰਘ ਬੁੰਡਾਲਾ, ਸਾਕਸ਼ੀ ਅਰੋੜਾ, ਗੁਰਪ੍ਰੀਤ ਕੌਰ, ਡਾਕਟਰ ਸਵਿਤਾ, ਸਲੋਨੀ ਅਤੇ ਸਮੂਹ ਕਾਲੇਜ ਦੀਆਂ ਵਿਦਿਆਰਥਣਾਂ ਅਤੇ ਐਨ.ਐਸ.ਐਸ ਇੰਚਾਰਜ ਵਿਜੇ ਲਕਸ਼ਮੀ ਵੀ ਹਾਜ਼ਿਰ ਸੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply