ਅੰਮ੍ਰਿਤਸਰ, 20 ਜਨਵਰੀ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਵਿਖੇ ਵਿਦਿਆਰਥੀਆਂ ਕੋਲੋ 4 ਫਰਵਰੀ 2017 ਨੂੰ ਕਰਵਾਈਆਂ ਜਾ ਰਹੀਆਂ ਵਿਧਨਾ ਸਭਾ ਚੋਣਾਂ ਸੰਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਬਣਵਾ ਕੇ ਸਕੂਲ ਦੇ ਬਾਹਰਵਾਰ ਪ੍ਰਦਰਸ਼ਿਤ ਕੀਤੇ ਗਏ ।

ਇਹਨਾਂ ਪੋਸਟਰਾਂ ਦੁਆਰਾ ਵੋਟਰਾਂ ਨੂੰ ਆਪਣੀ ਕੀਮਤੀ ਵੋਟ ਨੂੰ ਬਿਨ੍ਹਾਂ ਕਿਸੇ ਲਾਲਚ ਦੇ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ ਗਿਆ।ਸਕੂਲ ਦੇ ਵਿਦਿਆਰਥੀਆਂ ਨੇ ਇਹਨਾਂ ਪੋਸਟਰ ਨੂੰ ਬਨਾਉਣ ਲਈ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਬੱਚਿਆਂ ਦੀ ਖੁਬ ਹੌਸਲਾ ਅਫਜਾਈ ਕੀਤੀ ਅਤੇ ਸਾਰਿਆਂ ਨੂੰ ਆਪਣੇ ਵੋਟ ਦੇਣ ਦੇ ਹੱਕ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ।ਉਨ੍ਹਾਂ 4 ਫਰਵਰੀ 2017 ਵਾਲੇ ਦਿਨ ਸਭ ਨੂੰ ਵੋਟ ਦੇਣ ਲਈ ਅਪੀਲ ਕੀਤੀ। ਇਸ ਦੌਰਾਨ ਸ਼੍ਰੀਮਤੀ ਰੇਣੂ ਆਹੂਜਾ, ਸ਼੍ਰੀਮਤੀ ਨਿਸ਼ਚਿੰਤ ਕੌਰ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ।
Punjab Post Daily Online Newspaper & Print Media