Sunday, July 5, 2026

ਗੁਰਜੀਤ ਸਿੰਘ ਔਜਲਾ ਨੇ ਅਕਾਲੀ-ਭਾਜਪਾ ਗਠਜੋੜ ਤੋਂ ਪੁਛੇ 10 ਸਵਾਲ

Aujla Gurjeetਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ’ਤੇ 10 ਸਵਾਲਾਂ ਦੀ ਬੋਛਾੜ ਕਰਦਿਆਂ ਕਿਹਾ ਕਿ ਜੇਕਰ ਉਹ ਇਮਾਨਦਾਰੀ ਦੀ ਰਾਜਨੀਤੀ ਕਰਨਾ ਚਾਹੁੰਦੇ ਹਨ ਤਾਂ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਨਹੀ ਤਾਂ ਉਨ੍ਹਾਂ ਨੂੰ ਕੋਈ ਅਧਿਕਾਰ ਨਹੀ ਕਿ ਉਹ ਅੰਮ੍ਰਿਤਸਰ ਦੇ ਲੋਕਾਂ ਨੂੰ ਸਬਜ਼ਬਾਗ ਦਿਖਾਉਣ। ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਦ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਉਨ੍ਹਾਂ ਤੋਂ ਵੋਟ ਲੈਣ ਆਉਣ ਤਾਂ ਉਹ 10 ਸਵਾਲਾਂ ਦਾ ਚਿੱਠਾ ਉਨ੍ਹਾਂ ਦੇ ਮੁਹਰੇ ਰੱਖ ਕੇ ਪੁੱਛਣ ਕਿ ਉਨ੍ਹਾਂ ਦੇ ਮਨ ਦੀ ਅਸਲ ਅਵਾਜ਼ ਕੀ ਹੈ। ਔਜਲਾ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਗਠਜੋੜ ਨੇ ਅੰਮ੍ਰਿਤਸਰ ਲਈ ਨਵੇਂ ਪ੍ਰੋਜੈਕਟ ਤਾਂ ਕੀ ਲਿਆਉਣੇ ਸਨ, ਡਾਕਟਰ ਮਨਮੋਹਨ ਸਿੰਘ ਵਲੋ ਦਿੱਤੇ ਪ੍ਰੋਜੈਕਟ ਵੀ ਨਹੀ ਸੰਭਾਲ ਸਕੇ।ਮੋਦੀ ਸਰਕਾਰ ਦੇ ਢਾਈ ਸਾਲਾਂ ਦੇ ਕਾਰਜਕਾਲ ਵਿਚ ਕੋਈ ਵੀ ਕੇਂਦਰੀ ਪ੍ਰੋਜੈਕਟ ਅੰਮ੍ਰਿਤਸਰ ਨੂੰ ਨਹੀਂ ਮਿਲਿਆ।ਪੰਜਾਬ ਤੇ ਅੰਮ੍ਰਿਤਸਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਚੁੱਪ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਅਰੁਣ ਜੇਤਲੀ ਦੀ ਹਾਰ ਦਾ ਬਦਲਾ ਅੰਮ੍ਰਿਤਸਰ ਵਾਸੀਆਂ ਤੋਂ ਲੈ ਰਹੇ ਹਨ।

ਔਜਲਾ ਨੇ ਕਿਹਾ ਕਿ 2007 ਵਿਚ ਡਾਕਟਰ ਮਨਮੋਹਨ ਸਿੰਘ ਨੇ ਅੰਮ੍ਰਿਤਸਰ ਵਿਚ ਇਕ ਕੇਂਦਰੀ ਯੂਨੀਵਰਸਿਟੀ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ, ਪਰ ਅਕਾਲੀ ਦਲ ਨੇ ਇਹ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਬਠਿੰਡਾ ਤਬਦੀਲ ਕਰ ਲਈ।

ਸਾਲ 2008 ਵਿਚ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਲਈ 1400 ਕਰੋੜ ਰੁਪਏ ਦਾ ਇਕ ਹੋਰ ਪ੍ਰੋਜੈਕਟ ਵਰਲਡ ਕਲਾਸ ਯੂਨੀਵਰਸਿਟੀ ਦੀ ਪ੍ਰਵਾਨਗੀ ਦਿੱਤੀ ਪਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਇਸ ਲਈ ਅੱਜ ਤਕ ਜ਼ਮੀਨ ਹੀ ਮੁਹੱਈਆ ਨਹੀਂ ਕਰਵਾਈ।

ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਅੰਮ੍ਰਿਤਸਰ ਵਿਚ ਰੋਜ਼ਗਾਰ ਦੇ ਵੱਧ ਤੋ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਸਪੈਸ਼ਲ ਇਕਨਾਮਿਕ ਜ਼ੋਨ ਐਲਾਨ ਕੀਤਾ ਸੀ। ਜਿਸ ਨਾਲ ਕਰੀਬ 4.15 ਲੱਖ ਨੋਜਵਾਨਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਰੋਜ਼ਗਾਰ ਮਿਲਣਾ ਸੀ। ਸੂਬਾ ਸਰਕਾਰ ਦੇ ਅਸਹਿਯੋਗ ਕਾਰਨ ਇਹ ਪ੍ਰੋਜੈਕਟ ਵੀ ਅੰਮ੍ਰਿਤਸਰ ਦੇ ਹੱਥੋਂ ਨਿਕਲ ਗਿਆ।

ਸਾਲ 2012 ਵਿਚ ਸਾਰਕ ਦੇਸ਼ਾਂ ਨੇ ਸਹਿਮਤੀ ਨਾਲ 18 ਹਜ਼ਾਰ ਕਰੋੜ ਦਾ ਇਕ ਸਾਰਕ ਹਸਪਤਾਲ ਅੰਮ੍ਰਿਤਸਰ ਲਈ ਐਲਾਨਿਆ ਸੀ, ਪਰ ਪੰਜਾਬ ਸਰਕਾਰ ਦੀ ਢਿੱਲਮੱਠ ਨੀਤੀ ਕਾਰਨ ਇਹ ਪ੍ਰੋਜੈਕਟ ਸਿਰੇ ਨਹੀ ਚੜ੍ਹ ਸਕਿਆ।

ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰ ਪੋਰਟ ਬਾਰੇ ਗੱਲ ਕਰਦਿਆਂ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਹਾਜ ਦਾ ਇੰਧਨ (ਏ.ਟੀ.ਐਫ) 5 ਫੀਸਦੀ ਕੇਂਦਰੀ ਵੈਟ ਤੇ 17 ਫੀਸਦੀ ਵੈਟ ਹੋਰ ਲਗਾ ਦਿੱਤਾ ਇਸ ਕਾਰਨ ਲੈਂਡਿੰਗ ਚਾਰਜਿਜ਼ ਵੱਧ ਗਏ ਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ ਮਹਿੰਗਾ ਹੋਣ ਕਾਰਨ ਫਲਾਈਟਾਂ ਬੰਦ ਹੋ ਗਈਆਂ, ਆਪਣੇ ਨਿਜ਼ੀ ਸਵਾਰਥਾਂ ਨੂੰ ਪੂਰਾ ਕਰਦਿਆਂ ਬਾਦਲਾਂ ਨੇ ਆਪਣੀਆਂ ਜਮੀਨਾਂ ’ਤੇ ਹੋਰ ਆਪਣੇ ਪਰਵਾਰ ਦੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਣ ਲਈ ਮੋਹਾਲੀ ਵਿੱਚ ਇਕ ਹੋਰ ਹਵਾਈ ਅੱਡੇ ਦੀ ਉਸਾਰੀ ਕਰਵਾ ਲਈ। ਇਹ ਸਿੱਧੇ ਤੌਰ ’ਤੇ  ਅੰਮ੍ਰਿਤਸਰ ਦੇ ਅੰੰਤਰਰਾਸ਼ਟਰੀ ਹਵਾਈ ਅੱਡੇ ਨੂੰ ਨੁੱਕਰੇ ਲਗਾਉਣ ਦੀ ਸਾਜਿਸ਼ ਹੈ।

ਔਜਲਾ ਨੇ ਕਿਹਾ ਕਿ ਪਿਛਲੇ 10 ਸਾਲ ਵਿਚ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਜਿੰਨੀ ਵਾਰ ਵੀ ਪ੍ਰਧਾਨ ਮੰਤਰੀ ਜਾਂ ਕੇਂਦਰੀ ਹਵਾਬਾਜੀ ਮੰਤਰੀ ਨੂੰ ਮਿਲੇ ਉਨ੍ਹਾਂ ਕਦੇ ਵੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਟੋਰਾਂਟੋ, ਵੈਂਕੂਵਰ, ਲੰਡਨ ਆਦਿ ਦੇਸ਼ਾਂ ਲਈ ਫਲਾਇਟਾਂ ਸ਼ੁਰੂ ਕਰਨ ਜਾਂ ਅੰਮ੍ਰਿਤਸਰ-ਸਿੰਘਾਪੁਰ ਉਡਾਨਾਂ ਬਹਾਲ ਕਰਨ ਦੀ ਮੰਗ ਹੀ ਨਹੀਂ ਕੀਤੀ ਬਲਕਿ ਹਰ ਵਾਰ ਮੋਹਾਲੀ ਹਵਾਈ ਅੱਡੇ ਤੋਂ ਇਹ ਉਡਾਨਾਂ ਸ਼ੁਰੂ ਕਰਨ ਦੀ ਮੰਗ ਕਰਦੇ ਰਹੇ।

ਰਣਜੀਤ ਐਵੀਨਿਊ ਵਿਚਲੇ ਸਪੋਰਟਸ ਕੰਪਲੈਕਸ ਦਾ ਕੋਈ ਥਹੁ ਪਤਾ ਨਹੀ।ਏਮਜ਼ ਵਰਗੇ ਪ੍ਰੋਜੈਕਟ ਅੰਮ੍ਰਿਤਸਰ ਤੋਂ ਬਠਿੰਡਾ ਤਬਦੀਲ ਕੀਤੇ ਗਏ।

2015 ਦੇ ਕੇਂਦਰੀ ਬਜਟ ਵਿਚ ਐਲਾਨੇ ਗਏ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਹੋਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ ਦਾ ਵੀ ਕੁਝ ਪਤਾ ਨਹੀ।

ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ਦਾ ਐਲਾਨ ਵੀ ਕਾਗਜ਼ੀ ਸਾਬਤ ਹੋਇਆ।

ਅੰਮ੍ਰਿਤਸਰ ਨੂੰ ਆਈ.ਟੀ ਹੱਬ ਵਜੋਂ ਵਿਕਸਿਤ ਕਰਨ ਲਈ ਸਾਫਟਵੇਅਰ ਟੈਕਨਾਲੋਜੀ  ਪਾਰਕ  ਉਦਘਾਟਨ ਪੱਥਰ ਤਕ ਹੀ ਸੀਮਤ ਰਹਿ ਗਿਆ ਹੈ।

ਅੰਮ੍ਰਿਤਸਰ ’ਚ ਬਣਨ ਵਾਲੇ ਅੰਤਰਰਾਸ਼ਟਰੀ ਕਨਵੈਨਸ਼ਨ ਅਤੇ ਪ੍ਰਦਰਸ਼ਨੀ ਸੈਂਟਰ ਦਾ ਕੁਝ ਪਤਾ ਨਹੀ। ਉਨ੍ਹਾਂ ਕਿਹਾ ਕਿ ਰੇਲ ਵਿਭਾਗ ਦੀ ਮਨਜੂਰੀ ਦੇ ਬਾਵਜੂਦ ਪੱਟੀ ਮੱਖੂ ਲਿੰਕ ਰੇਲ ਮਾਰਗ ’ਤੇ ਕੰਮ ਸ਼ੁਰੂ ਨਹੀਂ ਹੋ ਸਕਿਆ।

ਔਜਲਾ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਦੇ ਕਾਰਜਕਾਲ ਵਿਚ ਅੰਮ੍ਰਿਤਸਰ ਨਾਲ ਕੀਤੇ ਵਿਤਕਰਿਆਂ ਦੀ ਦਾਸਤਾਨ ਬੜੀ ਲੰਬੀ ਹੈ।

ਉਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦ ਵੀ ਤੁਹਾਡੇ ਕੋਲ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਆਗੂ ਵੋਟਾਂ ਮੰਗਣ ਆਉਣ ਤਾਂ ਉਨ੍ਹਾਂ ਤੋਂ ਅੰਮ੍ਰਿਤਸਰ ਦੇ ਵਿਕਾਸ ਦੇ ਰਾਹ ਵਿਚ ਰੋੜੇ ਅਟਕਾਉਣ ਵਾਲੇ ਕੰਮਾਂ ਬਾਰੇ ਜ਼ਰੂਰ ਸਵਾਲ ਕਰੋ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply