Saturday, March 21, 2026

ਪਿੰਡ ਧਰਦਿਓ ਵਿਖੇ 2 ਦਰਜਨ ਤੋ ਵੱਧ ਅਕਾਲੀ ਵਰਕਰ, ਕਾਂਗਰਸ ਵਿੱਚ ਸ਼ਾਮਲ

ਚੌਂਕ ਮਹਿਤਾ, 23 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਪਿੰਡ ਧਰਦਿਓ ਵਿਖੇ ਸਾਬਕਾ ਸਰਪੰਚ ਅਜੈਬ ਸਿੰਘ ਅਤੇ ਕਸ਼ਮੀਰ ਸਿੰਘ ਕਾਲਾ ਸਾਬਕਾ ਸਰਪੰਚ ਮਹਿਤਾ ਦੀ ਪ੍ਰੇਰਨਾ ਸਦਕਾ 2 ਦਰਜਨ ਤੋ ਵੱਧ ਅਕਾਲੀ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਉਹਨਾਂ ਨੂੰ ਹਲਕਾ ਜੰਡਿਆਲਾ ਤੋ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ  ਬੰਡਾਲਾ ਅਤੇ ਸਰਦੂਲ ਸਿੰਘ ਬੰਡਾਲਾ ਸਾਬਕਾ ਕੈਬਨਿਟ ਮੰਤਰੀ ਨੇ ਸਿਰੋਪਓ ਦੇ ਕੇ `ਜੀ ਆਇਆ ਆਖਿਆ`।PPN2301201725ਆਪਣੇ ਸੰਬੋਧਨ ਵਿੱਚ ਡੈਨੀ ਬੰਡਾਲਾ ਨੇ ਅਕਾਲੀ ਦਲ ਤੇ ਵਰਦਿਆ ਕਿਹਾ ਕਿ ਬਾਦਲ ਦੀ ਸਰਕਾਰ ਨੇ ਪੰਜਾਬ ਦੀ ਜਵਾਨੀ ਅਤੇ ਕਿਰਸਾਨੀ ਰੋਲ ਕੇ ਰੱਖ ਦਿਤੀ ਹੈ ਅਤੇ ਨੌਜਵਾਨਾਂ ਨੂੰ ਰੋਜਗਾਰ ਦੇਣ ਦੀ ਬਜਾਏ ਨਸ਼ਿਆ ਦੀ ਦਲਦਲ ਵਿੱਚ ਸੁੱਟ ਦਿਤਾ ਹੈ।ਉਹਨਾਂ ਨੇ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਕਾਂਗਰਸ ਪਾਰਟੀ ਨੂੰ ਵੋਟਾ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ।ਅਜੈਬ ਸਿੰਘ ਧਰਦਿਓ ਮੰਚ ਸੰਚਾਲਕ, ਕਸ਼ਮੀਰ ਸਿੰਘ ਕਾਲਾ, ਗੁਰਮੇਜ ਸਿੰਘ ਬੁੱਟਰ, ਮਾਸਟਰ ਸੁਖਦੇਵ ਸਿੰਘ, ਗੁਰਮੀਤ ਸਿੰਘ ਨੰਗਲੀ, ਇੰਦਰਜੀਤ ਸਿੰਘ ਕਾਕੂ, ਰਾਣਾ ਜੰਡ, ਗੁਰਿੰਦਰ ਸਿੰਘ ਨੰਗਲੀ, ਕੈਪਟਨ ਰਾਮ ਸਿੰਘ, ਸੁਖਵਿੰਦਰ ਸਿੰਘ ਬੁੱਟਰ, ਗੁਰਦਿਆਲ ਸਿੰਘ ਮਹਿਸਮਪੁਰ, ਸੁਖਵਿੰਦਰ ਸਿੰਘ ਭਲਵਾਨ, ਤਰਸੇਮ ਸਿੰਘ ਬੁੱਟਰ, ਪਰਮਜੀਤ ਸਿੰਘ, ਗੁਰਮੇਜ ਸਿੰਘ ਪ੍ਰਧਾਨ ਆਦਿ ਨੇ ਵੀ ਇਕੱਠ ਨੂੰ ਵੀ ਸੋਬੰਧਨ ਕੀਤਾ।
ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਮੁੱਖ ਤੌਰ ਤੇ ਅਜਮੇਰ ਸਿੰਘ, ਰਣਜੀਤ ਸਿੰਘ ਰਾਣਾ, ਕਸ਼ਮੀਰ ਸਿੰਘ, ਕੰਵਲ ਸਿੰਘ, ਕਲਦੇਵ ਸਿੰਘ, ਸਰਦੂਲ ਸਿੰਘ, ਗੁਰਲਾਲ ਸਿੰਘ, ਮਨਜੀਤ ਸਿੰਘ ਸੋਨੀ, ਸੇਵਾ ਸਿੰਘ, ਅਜੀਤ ਸਿੰਘ, ਬਲਬੀਰ ਸਿੰਘ, ਗੁਰਮੀਤ ਸਿੰਘ ਕਾਲਾ, ਸਵਿੰਦਰ ਸਿੰਘ ਛਿੰਦਾ, ਪ੍ਰਤਾਪ ਸਿੰਘ, ਨਾਜ਼ਰ ਸਿੰਘ, ਅਜੈਬ ਸਿੰਘ, ਬਲਦੇਵ ਸਿੰਘ , ਸੂਬੇਦਾਰ ਬਖਸੀਸ਼ ਸਿੰਘ, ਚਰਨ ਸਿੰਘ, ਮੁਖਤਾਰ ਸਿੰਘ, ਪਲਵਿੰਦਰ ਸਿੰਘ ਪੱਪੀ, ਨਾਜ਼ਰ ਸਿੰਘ, ਪੱਪੂ ਸਿੰਘ, ਡਾ. ਚਰਨ ਸਿੰਘ ਅਤੇ ਗੁਰਮੇਜ ਸਿੰਘ ਆਦਿ ਦੇ ਨਾਮ ਵਰਣਨ ਯੋਗ ਹਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply