Thursday, June 18, 2026

ਕਾਂਗਰਸ ਦੀ ਚੱੜਤ ਵੇਖ ਕੇ ਅਕਾਂਲੀ ਦਲ ਦੇ ਆਗੂ ਹੁਣ ਘਬਰਾਏ – ਮੱਖੀ ਕਲਾ, ਰਾਜੋਕੇ

ਭਿੱਖੀਵਿੰਡ, 24 ਜਨਵਰੀ (ਪੰਜਾਬ ਪੋਸਟ- ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ) – ਕਾਂਗਰਸ ਦੀ ਚੱੜਤ ਵੇਖ ਕੇ ਅਕਾਂਲੀ ਦਲ ਦੇ ਆਗੂ ਹੁਣ ਘਬਰਾਏ ਹੋਏ ਚੁੱਪ ਕਰ ਕੇ ਬੈਠ ਗਏ ਹਨ ਕਿਉ ਕਿਉਕਿ ਉਹਨਾ ਨੂੰ ਆਪਣੀ ਹਾਰ ਪ੍ਰਤੱਖ ਨਜਰ ਆ ਰਹੀ ਹੈ।

PPN2401201704

ਇਹਨਾਂ ਸਬਦਾਂ ਦਾ ਪ੍ਰਗਟਾਵਾ ਕਾਗਰਸ ਦੇ ਸੀਨੀਅਰ ਆਗੂ ਲਵਪ੍ਰੀਤ ਸਿੰਘ ਮੱਖੀ ਕਲਾ ਮਨਬੀਰ ਸਿੰਘ ਰਾਜੋਕੇ, ਭੇਜਾ ਮਾੜੀ ਮੇਘਾ, ਬੋਬੀ ਉਧੋਕੇ, ਹੀਰਾ ਪਠਾਣਗੀਆ ਆਦਿ ਨੋਜਵਾਨ ਆਗੂਆਂ ਨੇ ਗੱਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕੇ ਕਾਗਰਸ ਦੇ ਹੱਲਕਾ ਖੇਮਕਰਨ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਜਨਤਾ ਹੁਣ ਇਹਨਾਂ ਅਕਾਲੀ ਆਗੂਆਂ ਨੂੰ ਦੱਸ ਦੇਵਗੀ ਕੇ ਕਿਵੇ ਗੁੰਡਾ ਰਾਜ ਕਰਕੇ ਰਾਜ ਕਰੀਦਾ ਹੈ ਅਕਾਲੀ ਦਲ ਦੇ ਆਗੂਆਂ ਨੇ ਪੰਜਾਬ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ ਅੱਤ ਦਾ ਨਸਾ ਲਿਆ ਕੇ ਨੋਜਵਾਨੀ ਖਤਮ ਕਰ ਕੇ ਰੱਖ ਦਿੱਤੀ ਹੈ ਅਤੇ ਇਨਾਂ ਦੇ ਰਾਜ ਵਿਚ ਹਰ ਵਰਗ ਅੱਤ ਦਾ ਦੁਖੀ ਨਜਰ ਆ ਰਿਹਾ ਹੈ।ਕਾਗਰਸ ਸਰਕਾਰ ਆਉਣ ਤੇ ਸਭ ਤੋ ਪਹਿਲਾਂ ਨਸਾ ਬੰਦ ਕੀਤਾ ਜਾਵੇਗਾ ਅਤੇ ਗਰੀਬ ਜਨਤਾ ਨੂੰ ਸਹੂਲਤਾਂ ਨਾਲ ਬਾਗੋ ਬਾਗ ਕੀਤਾ ਜਾਵੇਗਾ, ਬੇਰੁਜ਼ਗਾਰਾਂ ਨੂੰ ਰੁਜਗਾਰ ਅਤੇ ਸਰਕਾਰੇ ਦਰਬਾਰੇ ਗਰੀਬ ਜਨਤਾ ਦੀ ਗੱਲ ਪਹਿਲ ਦੇ ਅਧਾਰ `ਤੇ ਸੁਣੀ ਜਾਵੇਗੀ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply