ਫਾਜ਼ਿਲਕਾ, 24 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੀ ਕਲਾਸ ਫਾਰ ਗੌਰਮਿੰਟ ਇੰਪਲਾਇਜ਼ ਯੂਨੀਅਨ ਪੰਜਾਬ ਦੇ ਸੂਬਾ ਪੱਧਰੀ ਲਏ ਗਏ ਫੈਸਲੇ ਦੇ ਮੁਤਾਬਕ ਫਾਜ਼ਿਲਕਾ ਦੇ ਕਰਮਚਾਰੀਆਂ ਨੇ ਅੱਜ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਵੱਖ ਵੱਖ ਬਾਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਕਰਕੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ ਦਾ ਪੁੱਤਲਾ ਫੂੰਕਿਆ ਗਿਆ।
ਇਸ ਤੋਂ ਪਹਿਲਾਂ ਸਥਾਨਕ ਕੈਨਾਲ ਕਲੋਨੀ ਵਿਚ ਸਥਿਤ ਦਫ਼ਤਜਰ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਯੂਨੀਅਨ ਮੈਂਬਰਾਂ ਨੂੰ ਸੰਬੋਧਤ ਕਰਦੇ ਹੋਏ ਪ੍ਰਧਾਨ ਜੋਗਿੰਦਰ ਸਿੰਘ, ਜ਼ਿਲ੍ਹਾ ਸਕੱਤਰ ਹਰਬੰਸ ਸਿੰਘ, ਖਜ਼ਾਨਚੀ ਓਮ ਪ੍ਰਕਾਸ਼, ਹਰੀ ਚੰਦ, ਸੁਖਦੇਵ ਸਿੰਘ, ਸਰਬਜੀਤ ਸਿੰਘ ਪ੍ਰਧਾਨ ਅਬੋਹਰ, ਕੁਲਦੀਪ ਸ਼ਰਮਾ, ਹਰੀਸ਼ ਸੋਨੀ ਪ੍ਰਧਾਨ ਫੂਡ ਸਪਲਾਈ ਅਬੋਹਰ, ਸੋਹਨ ਸਿੰਘ ਪੰਛੀ ਜਲਾਲਾਬਾਦ, ਸੁਖਪਾਲ ਸਿੰਘ, ਬਲਦੇਵ ਸਿੰਘ, ਰਾਮ ਲਾਲ, ਤਾਰਾ ਸਿੰਘ ਅਬੋਹੀਰ, ਸੁਰਿੰਦਰ ਮੱਕੜ ਪਨਸਪ ਫਾਜ਼ਿਲਕਾ ਨੇ ਕਿਹਾ ਕਿ ਦੀ ਕਲਾਸ ਫੋਰ ਗੌਰਮਿੰਟ ਇੰਪਲਾਇਜ਼ ਯੂਨੀਅਨ ਬੀਤੇ 10 ਵਰ੍ਹਿਆਂ ਤੋਂ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਪੰਜਾਬ ਸਰਕਾਰ ਤੋਂ ਮਨਵਾਉਣ ਲਈ ਲਗਾਤਾਰ ਰੋਸ ਪ੍ਰਦਰਸ਼ਨ ਅਤੇ ਰੋੋਸ ਰੈਲੀਆਂ ਕਰਦੀ ਆ ਰਹੀ ਹੈ।ਪਰ ਪੰਜਾਬ ਦੀ ਗੂੰਗੀ ਅਤੇ ਬੋਲੀ ਸਰਕਾਰ ਵੱਲੋਂ ਅਪਾਣੇ ਹੀ ਕਰਮਚਾਰੀਆਂ ਨੂੰ ਅਣਵੇਖਿਆ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਕੇਂਦਰੀ 7ਵੇਂ ਪੇ ਕਮਿਸ਼ਨਰ ਨੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ 15 ਲੱਖ ਤੋਂ ਵੱਧ ਚੋਣਾ ਦਰਜ਼ਾ ਕਰਮਚਾਰੀਆਂ ਦੇ ਲਈ ਪੇ ਸਕੇਲ ਵਿਚ ਸੋਧ ਦੀਆਂ ਸਿਫਾਰਸ਼ਾਂ ਨਹੀਂ ਕੀਤੀਆਂ ਗਈਆਂ ਅਤੇ ਇਸਦੇ ਉਲਟ ਚੋਥਾ ਦਰਜ਼ਾ ਕਰਮਚਾਰੀਆਂ ਦਾ ਅਹੁੱਦਾ ਖ਼ਤਮ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦਾ 6ਵਾਂ ਪੇ ਕਮਿਸ਼ਨ ਨਹੀਂ ਬਿਠਾਇਆ ਗਿਆ।ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਚੋਥਾ ਦਰਜ਼ਾ ਕਰਮਚਾਰੀਆਂ ਦੀਆਂ ਖਾਲ੍ਹੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇ, ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, 40 ਮਹੀਨਿਆਂ ਦੇ ਡੀਏ ਦਾ ਪਿਛਲਾ ਬਕਾਇਆ ਦਿੱਤਾ ਜਾਵੇ, ਵਰਦੀਆਂ ਵਿਚ ਵਾਧਾ ਕਰਕੇ ਕਰਮਚਾਰੀਆਂ ਨੂੰ ਵਰਦੀਆਂ ਦਿੱਤੀਆਂ ਜਾਣ, ਪਨਗ੍ਰੇਨ ਵਿਚ ਕੰਮ ਕਰਦੇ ਕਰਮਚਾਰੀਆਂ ਦੀ ਬੀਤੇ ਦੋ ਮਹੀਨਿਆਂ ਤੋਂ ਰੁਕੀ ਹੋਈ ਤਨਖਾਹ ਦਿੱਤੀ ਜਾਵੇ, ਜੰਗਲਾਤ ਵਿਭਾਗ ਵਿਚ ਕੰਮ ਕਰਦੇ ਬੇਲਦਾਰ ਦੇ ਨਾਲ ਭੇਦਭਾਗ ਕੀਤਾ ਗਿਆ ਹੈ ਉਸਦੀ ਪੜ੍ਹਤਾਲ ਕਰਕੇ ਸਾਰਿਆਂ ਕੱਚੇ ਬੇਲਦਾਰਾਂ ਨੂੰ ਪੱਕਾ ਕੀਤਾ ਜਾਵੇ, ਮਨਰੇਗਾ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ, ਫੂਡ ਸਪਲਾਈ ਵਿਚ ਕੰਮ ਕਰਦੇ ਸਕਿਓਰਟੀ ਗਾਡ ਜੋ ਹਟਾਏ ਗਏ ਹਨ ਉਨ੍ਹਾਂ ਨੂੰ ਵਾਪਸ ਕੰਮ ਤੇ ਲਗਾਇਆ ਜਾਵੇ। ਇਸ ਮੌਕੇ ਕਰਮਚਾਰੀਆਂ ਨੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਤੋਂ ਬਾਅਦ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ। ਜੋ ਯੂਨੀਅਨ ਦੇ ਦਫ਼ਤਰ ਤੋਂ ਸ਼ੁਰੂ ਹੋਕੇ ਪੁਰਾਣਾ ਐਸਡੀਐਮ ਦਫ਼ਤਰ ਵਾਲੇ ਰੋਡ, ਰੇਲਵੇ ਫਾਟਕ, ਕਚਹਿਰੀ ਰੋਡ, ਗਊਸ਼ਾਲਾ ਰੋਡ, ਸੰਜੀਵ ਸਿਨੇਮਾ ਚੌਕ, ਫਾਜ਼ਿਲਕਾ ਅਬੋਹਰ ਰੋਡ ਤੋਂ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਜਾਕੇ ਖ਼ਤਮ ਹੋਇਆ।ਜਥੇ ਯੂਨੀਅਨ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜੀ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਲਾ ਫੂਕਿਆ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media