Friday, March 20, 2026

ਵਿਦਿਆਰਥੀਆਂ ਦੀ ਜਾਗੋ, ਗੀਤ ਤੇ ਨੁਕੱੜ ਨਾਟਕ ਲੋਕਾਂ ਨੂੰ ਕਰਣਗੇ ਵੋਟ ਪਾਉਣ ਲਈ ਪ੍ਰੇਰਿਤ – ਪ੍ਰਗਟ ਸਿੰਘ ਬਰਾੜ

PPN2401201725ਫਾਜ਼ਿਲਕਾ, 24 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਸਮਾਜ ਦੇ ਨਿਰਮਾਣ ਵਿੱਚ ਉਹਨਾਂ ਦਾ ਬੜਾ ਮਹੱਤਵਪੁਰਣ ਯੋਗਦਾਨ ਹੁੰਦਾ ਹੈ। ਜੇ ਵਿਦਿਆਰਥੀ ਵਰਗ ਵੋਟਾਂ ਪ੍ਰਤੀ ਆਪ ਜਾਗਰੁਕ ਹੋਵੇਗਾ ਤਾਂ ਉਹ ਆਪਣੇ ਮਾਂ-ਬਾਪ, ਭੈਣ-ਭਰਾਂ ਅਤੇ ਪਰਿਵਾਰ ਦੇ ਹੋਰਣਾ ਮੈਂਬਰਾਂ ਦੇ ਨਾਲ ਨਾਲ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਵੋਟਾਂ ਬਾਰੇ ਜਾਗਰੁਕ ਕਰ ਸਕੇਗਾ।ਇਹ ਵਿਚਾਰ ਫਾਜ਼ਿਲਕਾ ਦੇ ਜਿਲ੍ਹਾ ਸਿੱਖਿਆ ਅਫਸਰ (ਸਕੈਡਰੀ ਸਿੱਖਿਆ) ਪ੍ਰਗਟ ਸਿੰਘ ਬਰਾੜ ਨੇ ਮੀਡਿਆ ਦੇ ਰੂਬਰੂ ਹੁੰਦੇ ਕਹੇ।ਬਰਾੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2017 ਦੇ ਚੋਣ ਯੱਗ ਵਿੱਚ ਆਮ ਜਨਤਾ ਦੀ ਵੱਧ ਦੇ ਵੱਧ ਆਹੁਤੀ ਪੁਆਉਂਣ ਦੇ ਲਈ ਜਿਲ੍ਹੇ ਦੇ ਵਿਦਿਆਰਥੀਆਂ ਦੀ ਇੱਕ ਸਟੂਡੈਂਟ ਬ੍ਰਿਗੇਡ ਤਿਆਰ ਕੀਤੀ ਹੈ।ਇਹ ਬ੍ਰਿਗੇਡ 25 ਜਨਵਰੀ ਕੌਮੀ ਵੋਟਰ ਦਿਵਸ ਮੌਕੇ ਤੇ ਆਯੋਜਿਤ ‘ਰਨ ਫਾਰ ਡੈਮੋਕਰੇਸੀ’ ਦੀ ਮੈਰਾਥਨ ਦੌੜ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਭਾਗ ਲਵੇਗੀ।ਇਸ ਤੋ ਇਲਾਵਾ ਇਸ ਵਿੱਚ ਸ਼ਾਮਿਲ ਨੌਜਵਾਨ ਵਿਦਿਆਰਥੀ ਗੀਤਾਂ, ਸਲੋਗਨ ਅਤੇ ਨੁਕੱੜ ਨਾਟਕਾਂ ਦੇ ਰਾਹੀ ਲੋਕਾਂ ਨੂੰ ਚੋਣਾ ਵਿੱਚ ਵੋਟਾਂ ਦੀ ਭਾਗੀਦਾਰੀ ਪਾਉਂਣ ਲਈ ਪ੍ਰੇਰਿਤ ਕਰਨਗੇਂ। ਉਹਨਾਂ ਦੱਸਿਆ ਕਿ ਇਸ ਮੌਕੇ ਲੜਕੀਆਂ ਵੱਲੋਂ ਜਾਗੋ ਕੱਢੀ ਜਾਵੇਗੀ ਜੋ ਲੋਕਾਂ ਦੀ ਖਿੱਚ ਦਾ ਖਾਸ ਕੇਂਦਰ ਰਹੇਗੀ। ਡੀ.ਈ.ਓ ਬਰਾੜ ਦੇ ਦੱਸਿਆ ਕਿ ਕੁੜੀਆਂ ਦੀ ਇਹ ਜਾਗੋ ਔਰਤਾਂ ਨੂੰ ਪ੍ਰੇਰਿਤ ਕਰਨ ਦੇ ਲਈ ਖਾਸ ਯੋਗਦਾਨ ਪਾਵੇਗੀ। ਇਸ ਤੋ ਇਲਾਵਾ ਸ਼ਹਿਰ ਦੇ ਵੱਖ ਵੱਖ ਚੋਂਕਾ ਅਤੇ ਬਜਾਰਾਂ ਵਿੱਚ ਵੀ ਇਸ ਜਾਗੋ ਅਤੇ ਨੁਕੱੜ ਨਾਟਕਾਂ ਦਾ ਆਯੋਜਨ ਕੀਤਾ ਜਾਵੇਗਾ। ਸ੍ਰੀ ਬਰਾੜ ਨੇ ਦੱਸਿਆ ਕਿ ਜਿਲ੍ਹੇ ਦੇ ਹਰੇਕ ਸਰਕਾਰੀ ਅਤੇ ਪ੍ਰਾਂਇਵੇਟ ਸਕੂਲ ਦੇ ਪ੍ਰਿੰਸੀਪਲ ਅਤੇ ਹੈਡਮਾਸਟਰ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਅਪੀਲ ਕਰਨਗੇ ਕਿ ਇਹ ਵਿਦਿਆਰਥੀ ਆਪਣੇ ਪਿੰਡ-ਪਿੰਡ, ਢਾਣੀ-ਢਾਣੀ, ਅਤੇ ਗਲੀ-ਗਲੀ ਵਿੱਚ ਜਾਕੇ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਗਰੁਕ ਕਰਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply