Thursday, February 26, 2026

ਮੰਗਾਂ ਮੰਨਣ ਦਾ ਭਰੋਸਾ ਦੇਣ ਵਾਲੀਆਂ ਪਾਰਟੀਆਂ ਦੀ ਹਮਾਇਤ ਕਰੇੇਗੀ 1984 ਸਿੱਖ ਕਤਲੇਆਮ ਪੀੜਿਤ ਕਮੇਟੀ

 ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – 1984 ਸਿੱਖ ਕਤਲੇਆਮ ਪੀੜਿਤ ਪਰਿਵਾਰ ਸੰਘਰਸ਼ ਕਮੇਟੀ (ਰਜਿ:) ਦੀ ਹੋਈ ਇਕੱਤਰਤਾ ਵਿੱਚ ਸਰਬਸੰਤੀ ਨਾਲ ਵਿਧਾਨ ਸਭਾ ਚੋਣਾਂ ਦੌਰਾਨ ਉਸ ਪਾਰਟੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ, ਜੋ 1984 ਸਿੱਖ ਨਸਲਕੁਸ਼ੀ ਪੀੜਿਤ ਪਰਿਵਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇਵੇਗੀ।

PPN2501201701

ਪ੍ਰਧਾਨ ਮੋਹਨ ਸਿੰਘ ਨੇ ਦੱਸਿਆ ਕਿ ਉਨਾਂ ਦੀਆਂ ਮੰਗਾਂ ਵਿੱਚ ਸਿੱਖ ਨਸਲਕੁਸ਼ੀ ਪੀੜ੍ਹਤਾਂ ਦੇ ਬੱਚਿਆਂ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀਆਂ ਦੇਣੀਆਂ, ਸਿੱਖ ਨਸਲਕੁਸ਼ੀ ਪੀੜ੍ਹਤਾਂ ਦੇ ਪਰਿਵਾਰਾਂ ਦੇ ਹੋਏ ਨੁਕਸਾਨ ਦਾ ਉਨ੍ਹਾਂ ਨੂੰ ਯੋਗ ਮੁਆਵਜਾ ਦੇਣਾ ਤਾਂ ਕਿ ਉਨ੍ਹਾਂ ਦਾ ਮੁੜ ਵਸੇਬਾ ਹੋ ਸਕੇ, ਹਰੇਕ ਲਾਲ ਕਾਰਡ ਹੋਲਡਰ ਪਰਿਵਾਰ ਨੂੰ 5,000/- ਰੁਪਏ ਮਹੀਨਾ ਪੈਨਸ਼ਨ, ਸਿੱਖ ਨਸਲਕੁਸ਼ੀ ਪੀੜ੍ਹਤਾਂ ਦੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਤੇ 51,000/- ਰੁਪਏ ਸ਼ਗਨ, ਸਿੱਖ ਨਸਲਕੁਸ਼ੀ ਪੀੜ੍ਹਤਾਂ ਦੇ ਪਰਿਵਾਰਾਂ ਨੂੰ 500 ਯੂਨਿਟ ਬਿਜਲੀ ਫਰੀ, ਸਿੱਖ ਨਸਲਕੁਸ਼ੀ ਪੀੜ੍ਹਤਾਂ ਦੇ ਪਰਿਵਾਰਾਂ ਨੂੰ ਕੰਮ ਕਰਨ ਲਈ ਦੁਕਾਨਾਂ/ਬੂਥ ਦੇਣੇ, ਸਿੱਖ ਨਸਲਕੁਸ਼ੀ ਪੀੜ੍ਹਤਾਂ ਦੇ ਪਰਿਵਾਰਾਂ ਨੂੰ ਰਹਿਣ ਲਈ ਮਕਾਨ/ਪਲਾਟ ਦੇਣੇ, ਤਰਨ ਤਾਰਨ ਰੋਡ ਤੇ ਟਾਹਲਾ ਸਾਹਿਬ ਗੁਰਦੁਆਰਾ ਦੇ ਨਾਲ ਲਗਦੀ 4 ਏਕੜ 2 ਮਰਲੇ ਜਮੀਨ ਖਾਲੀ ਕਰਵਾ ਕੇ ਦੇਣੀ ਅਤੇ ਬੱਚਿਆਂ ਦੀ ਪ੍ਰਾਈਵੇਟ ਅਦਾਰਿਆਂ ਵਿੱਚ ਵੀ ਮੁਫਤ ਪੜ੍ਹਾਈ ਸ਼ਾਮਲ ਹਨ।
ਮੋਹਨ ਸਿੰਘ ਨੇ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਉਨ੍ਹਾਂ ਨੇ 1984 ਨਸਲਕੁਸ਼ੀ ਪਰਿਵਾਰਾਂ ਨਾਲ ਸਿਰਫ ਵਾਅਦੇ ਹੀ ਕੀਤੇ ਹਨ, ਪਰ ਦਿੱਤਾ ਕੁੱਝ ਨਹੀਂ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ 2007 ਵਿੱਚ ਮੁਕਤਸਰ ਵਿਖੇ ਸੰਗਤ ਦਰਸ਼ਨ ਦੌਰਾਨ ਪੀੜ੍ਹਤ ਪਰਿਵਾਰਾਂ ਨੂੰ ਕੰਮ ਕਰਨ ਲਈ ਦੁਕਾਨਾਂ/ਬੂਥ, ਰਹਿਣ ਲਈ ਮਕਾਨ/ਪਲਾਟ ਅਤੇ ਮੁੜ ਵਸੇਬੇ ਲਈ 3-3 ਲੱਖ ਰੁਪਿਆ ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਦਿੱਤਾ ਕੁੱਝ ਨਹੀਂ।ਸੁਖਬੀਰ ਸਿੰਘ ਬਾਦਲ ਨੇ 10 ਸਤੰਬਰ 2014 ਨੂੰ ਕਿਹਾ ਸੀ ਕਿ ਦੰਗਾ ਪੀੜ੍ਹਤਾਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ `ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ, ਪੋਣੇ ਤਿੰਨ ਸਾਲ ਬੀਤ ਗਏ ਹਨ, ਪਰ ਦਿੱਤਾ ਕੁੱਝ ਨਹੀਂ।
ਇਸ ਮੌਕੇ ਮੋਹਨ ਸਿੰਘ ਪ੍ਰਧਾਨ ਤੋਂ ਇਲਾਵਾ ਇੰਦਰਜੀਤ ਸਿੰਘ ਸੀਨੀ: ਮੀਤ ਪ੍ਰਧਾਨ, ਕੁਲਦੀਪ ਸਿੰਘ, ਭਗਵੰਤ ਸਿੰਘ, ਜੱਸਾ ਸਿੰਘ ਰਈਆ ਪ੍ਰਚਾਰ ਸਕੱਤਰ, ਗੁਰਦਿਆਲ ਸਿੰਘ ਰਈਆ, ਮਹਿੰਦਰ ਸਿੰਘ, ਕੇ.ਐਸ. ਸੱਗੂ, ਮਨਿੰਦਰ ਸਿੰਘ ਕਾਕਾ, ਹਰਚਰਨ ਸਿੰਘ, ਜੋਗਿੰਦਰ ਸਿੰਘ, ਬਲਵੰਤ ਸਿੰਘ, ਇੰਦਰਜੀਤ ਸਿੰਘ ਮੈਂਬਰ, ਬੀਬੀ ਹਰਜੀਤ ਕੌਰ, ਬੀਬੀ ਹਰਪਿੰਦਰ ਕੌਰ, ਸਾਬਕਾ ਪ੍ਰਧਾਨ ਜੇ.ਐਸ ਸਲੂਜਾ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply