ਬਠਿੰਡਾ, 25 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਅਧੀਨ ਪੈਂਦਾ ਯੂਨੀਵਰਸਿਟੀ ਕਾਲਜ ਆਫ ਕਾਮਰਸ ਐਂਡ ਮੈਨਜਮੈਂਟ ਦਿਨ ਪ੍ਰਤੀ ਦਿਨ ਆਪਣੀਆਂ ਉਪਲੱਭਧੀਆਂ ਸਦਕਾ ਮੀਲ ਪੱਥਰ ਸਥਾਪਤ ਕਰ ਰਿਹਾ ਹੈ।

ਜਿਥੇ ਚੰਗੇਰੀ ਪੜ੍ਹਾਈ ਅਤੇ ਟਰੇਨਿੰਗ ਦੇ ਜ਼ਰੀਏ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਾਮਨਾ ਖੱਟ ਰਹੇ ਹਨ ਉੱਥੇ ਗੁਰੂ ਕਾਸ਼ੀ ਯੂਨੀਵਰਸਿਟੀ ਵਧੀਆ ਸਮਾਜ ਦੀ ਸਿਰਜਨਾ ਲਈ ਵੀ ਵਚਨਵੱਧ ਹੈ।ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਮਰਸ ਐਂਡ ਮੈਂਨਜਮੈਂਟ ਕਾਲਜ ਨੂੰ ਅਮਰੀਕਾ ਦੀ ਨਾਮੀ ਕੰਪਨੀ ਐਡਵੈਂਚਰ ਪਾਰਟਨਰਜ ਅਤੇ ਫੇਸਬੁੱਕ ਵੱਲੋਂ ਇਸ ਸਾਂਝਾ ਪ੍ਰੋਜੈਟ ਦਿੱਤਾ ਗਿਆ ਜਿਸ ਦੇ ਅਧੀਨ ਲਿੰਗ ਭਿੰਨਤਾ ਨੂੰ ਸਮਾਜ ਵਿੱਚੋਂ ਖਤਮ ਕਰਨ ਤੇ ਕੰਮ ਕੀਤਾ ਜਾਵੇਗਾ।ਕਾਲਜ ਦੇ ਡੀਨ ਡਾ ਅਮਨਦੀਪ ਸਿੰਘ ਨੇ ਦੱਸਿਆ ਕਿ ਵੱਖ ਵੱਖ ਗਤੀਵਿਧੀਆਂ ਦੇ ਜ਼ਰੀਏ ਵਿਦਿਆਰਥੀ ਇਸ ਪ੍ਰੋਜੈਕਟ ਤੇ ਕੰਮ ਕਰਨਗੇ।ਜਿਵੇਂ ਜਿਵੇਂ ਪ੍ਰੋਜੈਕਟ ਅੱਗੇ ਵਧੇਗਾ, ਇਸ ਤਹਿਤ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਅਮਰੀਕਾ ਜਾਣ ਦਾ ਮੌਕਾ ਮਿਲੇਗਾ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਨਲ ਡਾ: ਭੁਪਿੰਦਰ ਸਿੰਘ ਧਾਲੀਵਾਲ ਨੇ ਕਾਮਰਸ ਅਤੇ ਮਨੇਜਮੈਂਟ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਸਮਾਜ ਸੁਧਾਰਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਹਰ ਸੰਭਵ ਸਹਾਇਤਾ ਲਈ ਬਚਨਵੱਧਤਾ ਪ੍ਰਗਟਾਈ।ਸੰਸਥਾ ਦੇ ਮਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਯੂਨੀਵਰਸਿਟੀ ਕਾਲਜ ਆਫ ਕਾਮਰਸ ਐਂਡ ਮੈਨਜਮੈਂਟ ਦੀਆਂ ਲਗਾਤਾਰ ਪ੍ਰਾਪਤੀਆਂ ਤੇ ਵਧਾਈ ਦਿੰਦਿਆਂ ਕਿਹਾ ਕਿ ਸਹਿਪਾਠ ਕ੍ਰਿਆਵਾਂ ਦੀ ਸਮੂਲੀਅਤ ਪੜ੍ਹਾਈ ਦੇ ਨਾਲ ਨਾਲ ਅਤੀ ਜ਼ਰੂਰੀ ਹੈ ਤਾਂ ਜੋ ਸਮਾਜ ਸੁਧਾਰ ਦੇ ਨਾਲ ਨਾਲ ਵਿਦਿਆਰਥੀਆਂ ਦੀ ਸਰਵਪੱਖੀ ਸਖਸੀਅਤ ਦਾ ਵਿਕਾਸ ਯਕੀਨੀ ਬਣਾਇਆ ਜਾ ਸਕੇ।
Punjab Post Daily Online Newspaper & Print Media