Wednesday, October 14, 2026

ਰਾਜਨਾਥ ਸਿੰਘ ਨੇ ਬੀ.ਐਸ.ਐਫ ਦਾ ਸਵਾਦ ਭੋਜਨ ਖਾ ਕੇ ਕੁੱਕਾਂ ਨੂੰ ਦਿੱਤੀ ਸ਼ਾਬਾਸ਼ੀ

PPN2501201739ਫਾਜ਼ਿਲਕਾ, 25 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) -ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਅਬੋਹਰ ਅਤੇ ਫਾਜ਼ਿਲਕਾ ਦੌਰੇ ਦੇ ਦੌਰਾਨ ਬੀਐਸਐਫ ਦੇ ਹੈਡਕਵਾਟਰਾਂ ਵਿਚ ਜਾ ਕੇ ਉਨ੍ਹਾਂ ਦੇ ਕੰਮਾਂ ਨੂੰ ਵੇਖਿਆ ਅਤੇ ਅਧਿਕਾਰੀਆਂ ਅਤੇ ਜਵਾਨਾਂ ਦੀ ਸ਼ਲਾਘਾ ਕੀਤੀ।ਉਥੇ ਹੀ ਉਨ੍ਹਾਂ ਨੇ ਫਾਜ਼ਿਕਾ ਦੀ 129ਵੀ ਬਟਾਲੀਅਨ ਦੀ ਮੈਸ ਵਿਚ ਜਾਕੇ ਭੋਜਨ ਦਾ ਆਨੰਦ ਲਿਆ ਅਤੇ ਭੋਜਨ ਬਣਾਉਣ ਵਾਲੇ ਕੁੱਕ ਹੇਮ ਬਹਾਦੁਰ ਕਾਰਕੀ ਅਤੇ ਸਤਪਾਲ ਨੂੰ ਸ਼ਾਬਾਸ਼ੀ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਬੀਐਸਐਫ ਦੇ ਕਮਾਂਡੈਂਟ ਅਜੈ ਕੁਮਾਰ, ਸੈਂਕਿੰਗ ਕਮਾਨ ਅਧਿਕਾਰੀ ਰੰਜੀਤ ਕੁਮਾਰ, ਡਿਪਟੀ ਕਮਾਂਡੈਂਟ ਸੁਭਾਸ਼ ਚੰਦਰ ਅਤੇ ਏਐਨ ਤਿਵਾਰੀ, ਸਹਾਇਕ ਕਮਾਂਡੈਂਟ ਜਤਿੰਦਰ ਕੁਮਾਰ ਅਤੇ ਬੀਐਸਐਫ ਦੇ ਸਹਿਯੋਗੀ ਲੀਲਾਧਰ ਸ਼ਰਮਾ ਨਾਲ ਰਹੇ।ਰਾਜਨਾਥ ਸਿੰਘ ਅਤੇ ਵਿਜੈ ਸਾਂਪਲਾ ਨੇ ਬੀਐਸਐਫ ਦੇ ਡੀਆਈਜੀ ਹੈਡਕਵਾਟਰ ਵਿਚ ਡੀਆਈਜੀ ਇਪਨ ਪੀਵੀ ਅਤੇ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨਾਲ ਮਿਲਕੇ ਬੀਐਸਐਫ ਵੱਲੋਂ ਦੇਸ਼ ਦੇ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply