ਦਿਵਿਆਂਗ ਬੱਚਿਆ ਦਾ ਇਕ ਵਿਸ਼ੇਸ਼ ਬੈਂਡ ਗਰੁੱਪ ਵੀ ਬਣਾਇਆ ਜਾਵੇਗਾ : ਅਗਰਵਾਲ
ਫਾਜ਼ਿਲਕਾ, 25 ਜਨਵਰੀ (ਵਿਨੀਤ ਅਰੋੜਾ): ਸਮਾਜ ਵਿਚ ਆਪਣੀ ਲੋਕਾਂ ਵਾਂਗ ਆਪਣੀ ਸ਼ਮੂਲੀਅਤ ਦਿਖਾਉਣ ਦੇ ਮਕਸਦ ਨਾਲ ਸਰਵ ਸਿਖਿਆ ਅਭਿਆਨ ਦੇ ਆਈਈਡੀ ਕੰਪੋਨੈਂਟ ਦੇ ਵਿਦਿਆਰਥੀਆਂ ਇਕ ਹੋਰ ਮੀਲ ਦਾ ਪੱਥਰ ਸਾਬਿਤ ਕਰਨ ਜਾ ਰਹੇ ਹਨ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਨਾਏ ਜਾ ਰਹੇ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਦਿਹਾੜੇ ਮੌਕੇ ਪ੍ਰੋਗਰਾਮ ਦੇ ਅੰਤ ਵਿਚ ਗਾਏ ਜਾਣ ਵਾਲੇ ਕੌਮੀ ਤਰਾਨੇ ਵੇਲੇ ਊਡਾਨ ਜਿਲ੍ਹਾ ਸਪੈਸ਼ਲ ਰਿਪੋਰਸ ਸੈਂਟਰ ਦੇ ਬੋਲਣ ਤੇ ਸੁਨਣ ਤੋਂ ਅਸਮਰੱਥ ਤਿੰਨ ਦਿਵਿਆਂਗ ਬੱਚਿਆ ਵੱਲੋਂ ਸੰਕੇਤਕ ਭਾਸ਼ਾ ਵਿਚ ਕੌਮੀ ਤਰਾਨੇ ਦੀ ਪੇਸ਼ਕਾਰੀ ਕੀਤੀ ਜਾਵੇਗੀ।
ਜਾਣਕਾਰੀ ਦਿੰਦਿਆਂ ਜਿਲ੍ਹਾ ਸਿਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਤੇ ਜਿਲ੍ਹਾ ਆਈਈਡੀ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੈਡਮ ਈਸ਼ਾ ਕਾਲੀਆ ਦੀ ਰਹਿਨੁਮਾਈ ਹੇਠ ਹੋਣ ਵਾਲੇ ਗਣਤੰਤਰ ਦਿਵਸ ਦੇ ਜਿਲ੍ਹਾ ਪੱਧਰੀ ਸਮਾਗਮ ਵਿਚ ਸਰਵ ਸਿਖਿਆ ਅਭਿਆਨ ਦੇ ਆਈਈਡੀ ਕੰਪੋਨੈਂਟ ਦੇ ਊਡਾਨ ਜਿਲ੍ਹਾ ਰਿਸੋਰਸ ਸੈਂਟਰ ਵਿਚ ਪੜ੍ਹ ਰਹੇ ਤਿੰਨ ਦਿਵਿਆਂਗ ਵਿਦਿਆਰਥੀਆਂ ਰਿਪਨਜੋਤ, ਪ੍ਰਿਅੰਕਾ ਅਤੇ ਆਰਿਸ਼ ਵੱਲੋਂ ਰਾਸ਼ਟਰੀ ਗਾਣ ਸੰਕੇਤਕ ਭਾਸ਼ਾ ਵਿਚ ਕੌਮੀ ਗਾਣ ਦੀ ਪੇਸ਼ਕਸ਼ ਕੀਤੀ ਜਾਵੇਗੀ। ਆਈਈਡੀ ਕੋਆਰਡੀਨੇਟਰ ਸ਼੍ਰੀ ਅਗਰਵਾਲ ਅਤੇ ਜਿਲ੍ਹਾ ਸਪੈਸ਼ਲ ਐਜੂਕੇਟਰ ਗੀਤਾ ਗੋਸਵਾਮੀ ਨੇ ਦੱਸਿਆ ਕਿ ਦਿਵਿਆਂਗ ਬੱਚਿਆ ਦੀ ਤਿਆਰੀ ਰਿਸੋਰਸ ਸੈਂਟਰ ਦੇ ਵਿਸ਼ੇਸ਼ ਅਧਿਆਪਕ ਗੁਰਮੀਤ ਸਿੰਘ ਵੱਲੋਂ ਕਰਵਾਈ ਗਈ ਹੈ। ਇਥੇ ਇਹ ਖਾਸ ਜਿਕਰਯੋਗ ਹੈ ਕਿ ਦਿਵਿਆਂਗ ਬੱਚਿਆ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੇ ਮਕਸਦ ਨਾਲ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਸ਼੍ਰੀ ਅਗਰਵਾਲ ਨੇ ਦੱਸਿਆ ਕਿ ਬੱਚਿਆਂ ਲਈ ਇਕ ਸਮਾਜਸੇਵੀ ਵੱਲੋਂ ਇਕ ਬੈਂਡ ਸੈਟ ਦਿਤਾ ਗਿਆ ਹੈ, ਜਿਸ ਨਾਲ ਦਿਵਿਆਂਗ ਬੱਚਿਆ ਦਾ ਇਕ ਬੈਂਡ ਗਰੁੱਪ ਬਣਾਉਣ ਦੀ ਤਿਆਰੀ ਕਰਵਾਈ ਜਾ ਰਹੀ ਹੈ।
Punjab Post Daily Online Newspaper & Print Media