ਚੌਂਕ ਮਹਿਤਾ, 25 ਜਨਵਰੀ (ਜੋਗਿੰਦਰ ਸਿੰਘ ਮਾਣਾ) – ਉਪਰੋਕਤ ਸ਼ਬਦ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸ਼ਿਵਾਲਾ, ਅੰਮ੍ਰਿਤਸਰ ਵਿੱਚ ਹਿੰਦੀ ਦੇ ਮਾਸਟਰ ਰਿਸੋਰਸ ਪਾਰਸਨ ਰਾਜਨ, ਨਵਦੀਪ ਜੋਸ਼ੀ ਅਤੇ ਸੁਖਦੇਵ ਰਾਜ ਨੇ ਹਿੰਦੀ ਭਾਸ਼ਾ ਦੇ ਸੈਮੀਨਾਰ ਲਾਉਣ ਆਏ ਅਧਿਆਪਕਾ ਨੂੰ ਕਹੇ।
ਵਰਣਨਯੋਗ ਹੈ ਐਸ.ਸੀ.ਈ.ਆਰ.ਟੀ ਦੇ ਡਾਇਰੈਕਟਰ ਸੁਖਦੇਵ ਸਿੰਘ ਕਾਹਲੋਂ, ਡਿਪਟੀ ਡਾਇਰੈਕਟਰ ਗਿਨੀ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਅਤੇ ਪਿ੍ਰੰਸੀਪਲ ਸੁਖਵਿੰਦਰ ਸਿੰਘ ਇੰਨ ਸਰਵਿਸ ਟ੍ਰੈਨਿੰਗ ਸੈਂਟਰ ਰਾਮਬਾਗ ਵੱਲੋਂ ਸਾਰੇ ਵਿਸ਼ਾ ਅਧਿਆਪਕਾ ਦੇ ਸੈਮੀਨਾਰ ਲਾਏ ਜਾ ਰਹੇ ਹਨ।ਇਸ ਮੌਕੇ ਸਕੂਲ ਪਿ੍ਰੰ. ਜੋਗਿੰਦਰ ਕੌਰ ਸ਼ਿੰਗਾਰੀ ਦੀ ਸਰਪ੍ਰਸਤੀ ਹੇਠ ਅਧਿਆਪਕਾ ਦੀ ਸੁਲੇਖ ਪ੍ਰਤੀਯੋਗਤਾ ਆਦਿ ਵੀ ਕਰਵਾਈਆਂ ਗਈਆਂ ਅਤੇ ਜੇਤੂ ਅਧਿਆਪਕਾ ਨੂੰ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਵਿਨੋਦ ਸ਼ਰਮਾ, ਅੰਮਿਤ, ਕ੍ਰਿਸ਼ਨ ਪ੍ਰਭਾ ਅਤੇ ਮੋਨਿਕਾ ਸ਼ਰਮਾਂ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media