ਧੂਰੀ, 27 ਜਨਵਰੀ (ਪ੍ਰਵੀਨ ਗਰਗ)- ਸ਼੍ਰੋਮਣੀ ਅਕਾਲੀ ਦਲ ਮੁਸਲਮਾਨ ਵਿੰਗ ਦੇ ਜ਼ਿਲਾ੍ਹ ਪ੍ਰਧਾਨ ਦਿਲਬਰ ਖਾਂ ਦੀ ਅਗਵਾਈ ਹੇਠ ਸਮੁੱਚੇ ਮੁਸਲਮਾਨ ਭਾਈਚਾਰੇ ਵੱਲੋਂ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ ਦੇ ਹੱਕ ਵਿੱਚ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਦਿਲਬਰ ਖਾਂ ਨੇ ਦੱਸਿਆ ਕਿ ਮੁਸਲਮਾਨ ਭਾਈਚਾਰੇ ਦੀ ਹਲਕੇ ਵਿੱਚ ਲਗਭਗ 15 ਹਜ਼ਾਰ ਵੋਟ ਹੈ ਅਤੇ ਇਹ ਸਾਰੀ ਵੋਟ ਹਰੀ ਸਿੰਘ ਦੇ ਹੱਕ ਵਿੱਚ ਭੁਗਤਾ ਕੇ ਉਹਨਾਂ ਦੀ ਜਿੱਤ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਅਹਿਮ ਰੋਲ ਅਦਾ ਕੀਤਾ ਜਾਵੇਗਾ।ਉਹਨਾਂ ਅੱਗੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਮੁਸਲਮਾਨ ਭਾਈਚਾਰੇ ਦੀਆਂ ਮੁਸ਼ਕਿਲਾਂ ਹੱਲ ਹੋਈਆਂ ਹਨ ਅਤੇ ਸਰਕਾਰ ਵੱਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਦਾ ਲਾਭ ਵੀ ਮਿਲਿਆ ਹੈ।ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲਾ੍ਹ ਪ੍ਰਧਾਨ ਤੇਜਾ ਸਿੰਘ ਕਮਾਲਪੁਰ ਦੀ ਅਗਵਾਈ ਹੇਠ ਦਿਲਬਰ ਖਾਂ ਨੂੰ ਸ਼੍ਰੋਮਣੀ ਅਕਾਲੀ ਦਲ ਮੁਸਲਮਾਨ ਵਿੰਗ ਦਾ ਨਿਯੁੱਕਤੀ ਪੱਤਰ ਸੌਂਪਿਆ ਗਿਆ।ਇਸੇ ਦੌਰਾਨ ਮੁਸਲਮਾਨ ਭਾਈਚਾਰੇ ਦਾ ਧੰਨਵਾਦ ਕਰਦਿਆਂ ਹਰੀ ਸਿੰਘ ਨੇ ਕਿਹਾ ਕਿ ਮੁਸਲਮਾਨ ਭਾਈਚਾਰੇ ਵੱਲੋਂ ਸਮਰੱਥਨ ਮਿਲਣ ਨਾਲ ਜਿੱਥੇ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਬਲ ਮਿਲੇਗਾ, ਉਥੇ ਹੀ ਇਸ ਸਮਰਥਨ ਨਾਲ ਪਾਰਟੀ ਵਿੱਚ ਮਜ਼ਬੂਤ ਹੋਵੇਗੀ।ਉਹਨਾਂ ਕਿਹਾ ਕਿ ਉਹਨਾਂ ਲਈ ਸਮਾਜ ਦਾ ਹਰ ਵਰਗ ਇੱਕ ਸਮਾਨ ਹੈ ਅਤੇ ਉਹ ਖੁਦ ਸਮਾਜਸੇਵੀ ਕੰਮਾਂ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ। ਉਹਨਾਂ ਕਿਹਾ ਕਿ ਉਹ ਰਾਜਨੀਤੀ ਦੇ ਮੈਦਾਨ ਵਿੱਚ ਸਿਰਫ ਲੋਕ-ਸੇਵਾ ਲਈ ਉਤਰੇ ਹਨ ਅਤੇ ਲੋਕਾਂ ਦੇ ਮਿਲ ਰਹੇੇੇੇ ਪਿਆਰ ਸਦਕਾ ਜਿੱਤ ਤੋਂ ਬਾਅਦ ਉਹ ਹਲਕੇ ਦੇ ਵਿਕਾਸ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।ਇਸ ਮੌਕੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਕਾਂਝਲਾ, ਅਮਰ ਸਿੰਘ ਮਾਲੇਰਕੋਟਲਾ, ਸਤਾਰ ਖਾਂ ਸਾਬਕਾ ਪੰਚ ਦੁਗਨੀ, ਲਿਆਕਤ ਅਲੀ ਜਨਰਲ ਸਕੱਤਰ ਮੁਸਲਿਮ ਯੂਥ ਵਿੰਗ, ਸ਼ੇਰ ਖਾਂ ਮੀਤ ਪ੍ਰਧਾਨ, ਨਜ਼ੀਰ ਖਾਂ ਪੰਚ, ਮਕਬੂਲ ਖਾਂ ਸਾਬਕਾ ਪੰਚ, ਅਸਗਰ ਖਾਂ ਪੰਚ, ਹਨੀਫ ਸ਼ਾਹ, ਰਫੀਕ ਮੁਹੰਮਦ, ਅਹਿਮਦ ਖਾਂ ਆਦਿ ਹਾਜ਼ਰ ਸਨ।
Punjab Post Daily Online Newspaper & Print Media