Tuesday, September 29, 2026

ਮੁਲਾਜ਼ਮ ਵਰਗ ਲਈ ਇੱਕ ਮਸੀਹਾ ਸਨ ਚੇਅਰਮੈਨ ਜਹਾਂਗੀਰ – ਢੀਂਡਸਾ

ਧੂਰੀ, 29 ਜਨਵਰੀ (ਪ੍ਰਵੀਨ ਗਰਗ)- ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਚੇਅਰਮੈਨ ਅਤੇ ਅਧਿਆਪਕ ਦਲ ਦੇ ਮੋਹਰੀ ਆਗੂ ਨਛੱਤਰ ਸਿੰਘ ਜਹਾਂਗੀਰ ਨਮਿੱਤ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ  ਅਤੇ ਅੰਤਿਮ ਅਰਦਾਸ ਅੱਜ ਨਵੀਂ ਅਨਾਜ ਮੰਡੀ ਵਿਖੇ ਹੋਈ ਜਿਸ ਵਿੱਚ ਪਹੁੰਚੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਛੱਤਰ ਸਿੰਘ ਜਹਾਂਗੀਰ ਇੱਕ ਚੰਗੀ ਸ਼ਖਸੀਅਤ ਦੇ ਮਾਲਕ ਸਨ ਅਤੇ ਉਹਨਾਂ ਦਾ ਜਹਾਂਗੀਰ ਨਾਲ ਇੱਕ ਕਰੀਬੀ ਰਿਸ਼ਤਾ ਸੀ। PPN2901201707

ਉਹਨਾਂ ਕਿਹਾ ਕਿ ਜਹਾਂਗੀਰ ਦੇ ਹੋਏ ਅਕਾਲ ਚਲਾਣੇ ਨਾਲ ਪਾਰਟੀ ਨੂੰ ਜੋ ਘਾਟਾ ਪਿਆ ਹੈ, ਉਹ ਕਿਸੇ ਵੀ ਤਰੀਕੇ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ। ਜਹਾਂਗੀਰ ਮੁਲਾਜ਼ਮ ਵਰਗ ਲਈ ਇੱਕ ਮਸੀਹਾ ਸਨ ਅਤੇ ਉਹ ਮੁਲਾਜ਼ਮਾਂ ਨੂੰ ਪੇਸ਼ ਆਉਣ ਵਾਲੀ ਮੁਸ਼ਕਿਲਾਂ ਨੂੰ ਆਪਣੀ ਨਿੱਜੀ ਮੁਸ਼ਕਿਲ ਸਮਝਦੇ ਹੋਏ ਉਹਨਾਂ ਲਈ ਡਟ ਕੇ ਖੜਣ ਲਈ ਹਮੇਸ਼ਾ ਤਿਆਰ ਰਹਿੰਦੇ ਸਨ।ਉਹਨਾਂ ਜਹਾਂਗੀਰ ਦੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਜਹਾਂਗੀਰ ਦਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ, ਪਾਰਟੀ ਹਮੇਸ਼ਾ ਹੀ ਇਸ ਪਰਿਵਾਰ ਨਾਲ ਛਾਤੀ ਤਾਣ ਕੇ ਖੜੀ ਰਹੇਗੀ ।
ਇਸ ਸਮਾਗਮ ਵਿੱਚ ਪਹੁੰਚੇ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਹਰੀ ਸਿੰਘ ਨੇ ਵੀ ਜਹਾਂਗੀਰ ਦੇ ਅਕਾਲ ਚਲਾਣੇ `ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਜਹਾਂਗੀਰ ਨੇ ਮੇਰੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ ਅਤੇ ਦਿਨ-ਰਾਤ ਇੱਕ ਕਰਕੇ ਮੇਰੇ ਚੋਣ ਪ੍ਰਚਾਰ  ਵਿੱਚ ਵੱਡਾ ਅਤੇ ਅਹਿਮ ਰੋਲ ਅਦਾ ਕਰ ਰਹੇ ਸਨ। ਉਹਨਾਂ ਕਿਹਾ ਕਿ ਮੈਂ ਜਹਾਂਗੀਰ ਦੇ ਦਿੱਤੇ ਸਹਿਯੋਗ ਲਈ ਉਹਨਾਂ ਦਾ ਹਮੇਸ਼ਾ ਰਿਣੀ ਰਹਾਂਗਾ।ਨਛੱਤਰ ਸਿੰਘ ਜਹਾਂਗੀਰ ਨੂੰ ਹੋਰ ਅਨੇਕਾਂ ਜੱਥੇਬੰਦੀਆਂ ਦੇ ਆਗੂਆਂ ਤੇ ਅਕਾਲੀ ਆਗੂਆਂ ਨੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਜੱਥੇਦਾਰ ਤੇਜਾ ਸਿੰਘ ਕਮਾਲਪੁਰ, ਸਾਬਕਾ ਵਿਧਾਇਕ ਧਨਵੰਤ ਸਿੰਘ, ਜੱਥੇਦਾਰ ਰਾਜਿੰਦਰ ਸਿੰਘ ਕਾਂਝਲਾ, ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ, ਤਵਿੰਦਰ ਸਿੰਘ ਮਿੰਟੂ ਔਲਖ, ਪ੍ਰੀਤਮ ਸਿੰਘ ਜੌਹਲ ਸਾਬਕਾ ਏ.ਡੀ.ਸੀ., ਜਤਿੰਦਰ ਸਿੰਘ ਸੋਨੀ ਮੰਡੇਰ, ਪਰਮਜੀਤ ਸਿੰਘ ਪੰਮਾਂ, ਤਲਵੀਰ ਸਿੰਘ ਧਨੇਸਰ, ਗੁਰਮੇਲ ਸਿੰਘ ਹਸਨਪੁਰ ਸੀਨੀਅਰ ਮੀਤ ਪ੍ਰਧਾਨ ਅਧਿਆਪਕ ਦਲ, ਸੁਖਦੇਵ ਸਿੰਘ ਅਧਿਆਪਕ ਆਗੂ, ਦਰਸ਼ਨ ਸਿੰਘ ਜਾਤੀਮਾਜਰਾ ਰਣਧੀਰ ਸਿੰਘ ਪਰਦੇਸੀ ਆਦਿ ਸਮੇਤ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਨੀਤਕ ਜੱਥੇਬੰਦੀਆਂ ਅਤੇ ਅਧਿਆਪਕ ਦਲ ਦੇ ਆਗੂ ਹਾਜ਼ਰ ਸਨ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply