ਪਠਾਨਕੋਟ, 29 ਜਨਵਰੀ (ਪੰਜਾਬ ਪੋਸਟ ਬਿਊਰੋ)- ਲੋਕਾਂ ਨੂੰ ਵੋਟ ਦੇ ਅਧਿਕਾਰ ਦੇ ਇਸਤੇਮਾਲ ਪ੍ਰਤੀ ਜਾਗਰੂਕ ਕਰਨ ਲਈ ਨਰੇਸ਼ ਮਹਾਜਨ ਨੋਡਲ ਅਫ਼ਸਰ ਸਵੀਪ ਵੱਲੋਂ ਸਵੀਪ ਪ੍ਰੋਗਰਾਮ ਤਹਿਤ ਮਲਿਕਪੁਰ ਚੌਕ ਵਿਖੇ ਬੱਸਾਂ, ਕਾਰਾਂ, ਟਰੈਕਟਰ-ਟਰਾਲੀਆਂ, ਟਰੱਕਾਂ ਆਦਿ ’ਤੇ ‘ਵੋਟਰ ਹੋਣ ’ਤੇ ਮਾਣ ਹੈ, ਵੋਟ ਪਾਉਣ ਲਈ ਤਿਆਰ ਹਾਂ’ ਸ਼ਲੋਗਨ ਲਿਖੇ ਪੋਸਟਰ ਅਤੇ ਰਿਫਲੈਕਟਰ ਲਗਾਏ ਗਏ।ਇਸ ਮੌਕੇ ਸ਼੍ਰੀਮਤੀ ਕਮਲਜੀਤ ਕੌਰ ਬੀ.ਡੀ.ਪੀ.ਓ ਪਠਾਨਕੋਟ ਅਤੇ ਹਰਮੀਤ ਸਿੰਘ ਐਸ.ਡੀ.ਓ ਇੰਪਰੂਵਮੈਂਟਰ ਟਰੱਸਟ ਵੀ ਹਾਜ਼ਰ ਸਨ।ਨੋਡਲ ਅਫ਼ਸਰ ਸਵੀਪ ਨੇ ਦੱਸਿਆ ਕਿ ਬੱਸਾਂ, ਕਾਰਾਂ, ਟਰੱਕਾਂ ਅਤੇ ਟਰੈਕਟਰ-ਟਰਾਲੀਆਂ ’ਤੇ ਲਗਾਏ ਗਏ ਪੋਸਟਰ ਵੱਖ ਵੱਖ ਖੇਤਰਾਂ ਵਿੱਚ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੇ ਇਸਤੇਮਾਲ ਪ੍ਰਤੀ ਜਾਗਰੂਕ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 4 ਫਰਵਰੀ ਨੂੰ ਆਪਣੇ ਆਪਣੇ ਬੂੱਥਾਂ ’ਤੇ ਬਿਨ੍ਹਾਂ ਕਿਸੇ ਲਾਲਚ, ਡਰ ਅਤੇ ਦਬਾਅ ਦੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਤਾਂ ਜ਼ੋ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media