ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ ਦੀਪ ਦਵਿੰਦਰ ਸਿੰਘ)- ਸ਼੍ਰੋਮਣੀ ਨਾਟਕਕਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਦੀ ਨਾਮਵਰ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਅਮਨਦੀਪ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪਦਮ ਭੂਸ਼ਨ ਸਵਰਗੀ ਨਾਟਕਕਾਰ ਹੈਸਨਮ ਕਨਹਾਈ ਲਾਲ ਨੂੰ ਸਮਰਪਿਤ 14ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਵਿਭਾਨਸ਼ੂ ਵੈਭਵ ਦਾ ਲਿਖਿਆ ਅਤੇ ਦਾਨਿਸ਼ ਇਕਬਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਏ ਸੋਅਲ ਸਾਗਾ’ ਦਾ ਮੰਚਨ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ। 
ਇਹ ਨਾਟਕ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਇਹਨਾਂ ਜਿਆਦਾ ਪੈਸੇ ਅਤੇ ਵੱਡਾ ਬਣਨ ਲਈ ਕੋਸ਼ਿਸ਼ ਵਿੱਚ ਭੱਜ ਰਹੇ ਹਾਂ ਕਿ ਕਈ ਵਾਰ ਆਪਣੀ ਆਤਮਾ ਦੀ ਅਵਾਜ਼ ਨੂੰ ਵੀ ਨਜ਼ਰ ਅੰਦਾਜ ਕਰ ਦਿੰਦੇ ਹਾਂ। ਸਾਡਾ ਸਰੀਰ ਜੋ ਕਿ ਇਕ ਦਿਨ ਖ਼ਤਮ ਹੋ ਜਾਵੇਗਾ ਉਸ ਨੂੰ ਬਚਾਉਣ ਲਈ ਹਰ ਵਕਤ ਕਰਦੇ ਰਹਿੰਦੇ ਹਾਂ। ਆਤਮਾ ਜਦਕਿ ਬਾਰ-ਬਾਰ ਮਰਦੀ ਰਹਿੰਦੀ ਹੈ। ਇਸ ਨਾਟਕ ਵਿੱਚ ਇਸੇ ਗੱਲ ਨੂੰ ਸੰਵਾਦ, ਸੰਗੀਤ ਅਤੇ ਅਦਾਕਾਰੀ ਰਾਹੀਂ ਵਿਖਾਇਆ ਗਿਆ ਹੈ। ਨਾਟਕ ਦਾ ਮੁੱਖ ਪਾਤਰ ਕਮਲ ਨੈਣ ਚੌਬੇ (ਦਾਨਿਸ਼ ਇਕਬਾਲ), ਇਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੇ ਸਾਧਾਰਨ ਪਰਿਵਾਰ ਦਾ ਹੈ। ਉਸ ਦੀ ਇਛਾ ਹੈ ਕਿ ਉਹ ਇਕ ਵੱਡਾ ਗਾਇਕ ਬਣੇ ਜੋ ਕਿ ਨਾਟਕ ਦੇ ਅੰਤ ਵਿੱਚ ਬਣ ਜਾਂਦਾ ਹੈ। ਆਪਣੇ ਸਫ਼ਰ ਵਿੱਚ ਉਹ ਕਈ ਐਸੇ ਮੋੜਾਂ ਤੋਂ ਹੋ ਕੇ ਲੰਘਦਾ ਹੈ ਜਿਥੇ ਉਸ ਦੀ ਆਤਮਾ ਰੋਕਦੀ ਹੈ। ਪਰ ਸਫ਼ਲ ਹੋਣ ਦੇ ਨਸ਼ੇ ਵਿੱਚ ਉਹ ਆਪਣੀ ਆਤਮਾ ਦੀ ਨਹੀਂ ਸੁਣਦਾ ਅਤੇ ਅਖੀਰ ਵਿੱਚ ਜਦੋਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਤਾਂ ਕਿ ਉਸ ਦੀ ਆਤਮਾ ਮਰ ਚੁੱਕੀ ਹੈ ਫਿਰ ਅਫ਼ਸੋਸ ਕਰਦਾ ਹੈ ਅਤੇ ਆਪਣੇ ਆਪ ਨੂੰ ਬਦਲਣ ਦੀ ਜਦੋ-ਜਹਿਦ ਕਰਦਾ ਹੈ। ਇਸ ਨਾਟਕ ਦੇ ਪਾਤਰ ਸੁਨੀਤ ਵੋਹਰਾ, ਇਸ਼ਾਨ ਅਲੀ, ਜੇਬਾ ਦਾਨਿਸ਼ ਕਲਾਕਾਰਾਂ ਵਲੋਂ ਦਮਦਾਰ ਅਦਾਕਾਰੀ ਪੇਸ਼ ਕੀਤੀ ਗਈ। ਇਸ ਮੌਕੇ ਨਾਟਕਕਾਰ ਜਗਦੀਸ਼ ਸਚਦੇਵਾ, ਵਿਜੇ ਸ਼ਰਮਾ, ਹਰਿੰਦਰ ਸੋਹਲ, ਗੁਰਿੰਦਰ ਮਕਨਾ, ਨਰਿੰਦਰ ਸਾਂਘੀ, ਇੰਦਰਜੀਤ ਸਹਾਰਨ ਆਦਿ ਦਰਸ਼ਕ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media