ਫਗਵਾੜਾ, 30 ਜਨਵਰੀ (ਪੰਜਾਬ ਪੋਸਟ ਬਿਊਰੋ)- ਸਕੇਪ ਪੰਜਾਬ ਵਲੋਂ ਇੱਕ ਸਾਹਿਤਕ ਮਿਲਣੀ ਅਤੇ ਕਵੀ ਦਰਬਾਰ ਦਾ ਅਯੋਜਨ ਸਥਾਨਕ ਬਲੱਡ ਬੈਂਕ ਹਰਗੋਬਿੰਦ ਨਗਰ ਵਿਖੇ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਸਾਂਝੇ ਰੂਪ ਵਿੱਚ ਵਿਦੇਸ਼ਾਂ ਵਿੱਚ ਵੱਸੇ ਪੰਜਾਬੀ ਸਾਹਿਤਕਾਰ ਅਤੇ ਚਿਤੰਕਾ ਨੇ ਕੀਤੀ ।ਜਿਨ੍ਹਾਂ ਵਿੱਚ ਕਨੇਡਾ ਤੋਂ ਪੰਜਾਬੀ ਵਰਲਡ ਕਾਨੰਫੈਂਸ ਦੇ ਕਨਵੀਨਰ ਅਜਾਇਬ ਸਿੰਘ ਚੱਠਾ, ਕਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਅਜਾਇਬ ਸਿੰਘ ਸੰਗਾ, ਅਮਰੀਕਾ ਤੋਂ ਆਏ ਨਾਮਵਰ ਲੇਖਕ ਚਰਨਜੀਤ ਸਿੰਘ ਪੰਨੂ ਅਤੇ ਕੈਲੀਫੋਰਨੀਆਂ ਸਾਹਿਤ ਸਭਾ ਦੇ ਪ੍ਰਧਾਨ ਦਲਵੀਰ ਦਿਲ ਨਿੱਝਰ, ਇਟਲੀ ਤੋਂ ਸਾਹਿਤ ਸੁਰ ਸੰਗਮ ਸਭਾ ਦੇ ਨੁਮਾੰਿੲੰਦੇ ਰਵੇਲ ਸਿੰਘ ਇਟਲੀ ਨੇ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ।
ਮੰਚ ਦਾ ਸੰਚਾਲਨ ਗੁਰਮੀਤ ਸਿੰਘ ਪਲਾਹੀ ਅਤੇ ਮਨੋਜ ਫਗਵਾੜਵੀ ਦੁਆਰਾ ਸੰਯੁਕਤ ਰੂਪ ਵਿੱਚ ਕੀਤਾ ਗਿਆ। ਸਮਾਗਮ ਦਾ ਉਦਾਘਾਟਨ ਪਰਵਾਸੀ ਪੰਜਾਬੀ ਲੇਖਕਾਂ ਨੂੰ ਸਨਮਾਨ ਦੇ ਨਾਲ ਕੀਤਾ।ਇਸ ਮਗਰੋਂ ਕਵੀ ਦਰਬਾਰ ਦਾ ਆਗਾਜ਼ ਸੁਖਦੇਵ ਸਿੰਘ ਗੰਡਵਾ ਨੇ ਆਪਣੀ ਧਾਰਮੀਕ ਕਵਿਤਾ ਸੁਣਾ ਕੇ ਕੀਤਾ। ਭਜਨ ਵਿਰਕ ਨੇ ਅਮਨ ਸ਼ਾਂਤੀ ਦੀ ਗ਼ਜ਼ਲ ਸੁਣਾ ਕੇ ਸਮਾਂ ਬਨ ਦਿੱਤਾ।ਕਵੀ /ਸ਼ਾਇਰਾਂ ਵਿਚ ਨਾਮਵਰ ਲੇਖਕ/ਚਿੰਤਕ ਡਾ. ਇੰਦਰਜੀਤ ਸਿੰਘ ਵਾਸੂ ਨੇ ਆਪਣੀ ਧਾਰਮਿਕ ਕਵਿਤਾ ਸੁਣਾਈ।ਇਸ ਮਗਰੋ ਭਜਨ ਸਿੰਘ ਵਿਰਕ ਨੇ ਆਪਣੀ ਗ਼ਜ਼ਲ ਸੁਣਾਕੇ ਵਾਹ-ਵਾਹੀ ਖੱਟੀ ।ਇਸ ਤੋਂ ਇਲਾਵਾਂ ਬਲਦੇਵ ਰਾਜ ਕੋਮਲ, ਹਰਚਰਨ ਭਾਰਤੀ, ਰਾਜ ਸੰਧੂ, ਜਸਵਿੰਦਰ ਸਿੰਘ ਹਮਦਰਦ, ਜਸਵੀਰ ਕੌਰ ਜੱਸੀ, ਜਵਾਹਰ ਧੀਰ, ਮਲਕੀਅਤ ਸੁਹਲ, ਨਵਨੀਤ ਔਬਰਾਏ ਸੇਵਕ, ਆਦਿ ਨੇ ਆਪਣੀਆਂ ਕਵਿਤਾਵਾਂ ਨਾਲ ਮੰਚ ਤੇ ਹਾਜ਼ਰੀ ਲਗਵਾਈ। 
ਅਜਾਇਬ ਸਿੰਘ ਸੰਗਾ ਨੇ ਪੰਜਾਬ ‘ਚ ਵਾਪਰੇ 84 ਦੇ ਦੁਖਾਂਤ ਨੂੰ ਕਾਵਿ ਰੂਪ ਵਿੱਚ ਪੇਸ਼ ਕੀਤਾ।ਦਲਵੀਰ ਦਿਲ ਨਿੱਝਰ ਨੇ ਪਰਵਾਸੀ ਜੀਵਨ ਦੀ ਝਲਕ ਮਾਰਦੀਆਂ ਕਵਿਤਾਵਾਂ ਪੇਸ਼ ਕੀਤੀਆ।ਰਵੇਲ ਸਿੰਘ ਇਟਲੀ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਆਪਣੀ ਰਚਨਾ ਪੇਸ਼ ਕੀਤੀ।ਨਾਮਵਰ ਪਰਵਾਸੀ ਲੇਖਕ ਚਰਨਜੀਤ ਸਿੰਘ ਪੰਨੂ ਨੇ ਹਾਸਰਸ ਕਵਿਤਾ ‘ਪੇਪਰ ਪਤਨੀ‘ ਸੁਣਾ ਕਿ ਸ਼ਰੋਤਿਆਂ ਦਾ ਮਨੋਰੰਜਨ ਕੀਤਾ। ਡਾ. ਜਗੀਰ ਸਿੰਘ ਨੂਰ ਨੇ ਸੰਵਾਦ ਅਤੇ ਨੈਤਿਕਤਾ ਦੀ ਪਰੀਭਾਸ਼ਾ ਦਾ ਬਾਰੇ ਜਾਣਕਾਰੀ ਦਿੱਤੀ।ਅਜਾਇਬ ਸਿੰਘ ਚੱਠਾ ਨੇ ਨੈਿੀਕਤਾ ਦੀ ਜਰੂਰਤ ਬਾਰੇ ਚਾਨਣਾ ਪਾਇਆ।
ਇਸ ਮੌਕੇ ਆਏ ਹੋਏ ਪਰਵਾਸੀ ਪੰਜਾਬੀ ਲੇਖਕਾਂ ਅਤੇ ਸਕੇਪ ਪੰਜਾਬ ਦੇ ਮੈਂਬਰ ਸੀਤਲ ਰਾਮ ਬੰਗਾ ਦਾ ਸਨਮਾਨ ਕੀਤਾ ਗੀਆ।ਸਮਾਗਮ ਦੌਰਾਨ ਸ਼ਬਦਾਂ ਦੀ ਫੁਲਕਾਰੀ, ਉੱਚੇ ਬੁਰਜ ਲਾਹੋਰ ਦੇ, ਦਿਲ ਦਰਿਆ ਦੇ ਵਹਿਣ, ਸਾਂਝੀਆ ਪੈੜਾਂ ਅਤੇ ਸਕੇਪ ਪੰਜਾਬ ਦੀ ਆਨਲਾਈਨ ਪੁਸਤਕ ਵਿਕਰੀ ਵੈਬਸਾਈਟ ਦੀ ਘੁੰਡ ਚੁਕਾਈ ਕੀਤੀ ਗਈ।ਆਏ ਹੋਏ ਮਹਿਮਾਨ ਦਾ ਧੰਨਵਾਦ ਪਰਵਿੰਦਰ ਜੀਤ ਸਿੰਘ ਦੁਆਰਾ ਕੀਤਾ ਗਿਆ।ਇਸ ਮੌਕੇ ਤੇ ਆਏ ਹੋਏ ਸ਼੍ਰੋਤਿਆ ਵਿੱਚ ਜੋਨੀ ਪਾਲ, ਮਨੀ, ਭਿੰਡਰ ਪਟਵਾਰੀ, ਡਾ. ਕਮਲੇਸ਼, ਅਮਨ, ਕੁਨਾਲ ਸ਼ਰਮਾ, ਸੁਦੇਸ਼ ਕੁਮਾਰੀ ਆਦਿ ਹਾਜਰ ਸਨ।
Punjab Post Daily Online Newspaper & Print Media