ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- 4 ਫਰਵਰੀ 2017 ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਹਲਕਿਆਂ ਅਤੇ 02 ਅੰਮ੍ਰਿਤਸਰ ਲੋਕ ਸਭਾ ਚੋਣ ਹਲਕੇ ਦੀ ਉਪ ਚੋਣ ਲਈ 1972 ਪੋਲਿੰਗ ਸਟੇਸ਼ਨਾਂ ਤੇ ਵੋਟਾਂ ਸਵੇਰੇ 8 ਵਜੇ ਤੋ ਸ਼ਾਮ 5 ਵਜੇ ਤੱਕ ਪਾਈਆ ਜਾਣਗੀਆਂ।
ਇਹ ਜਾਣਕਾਰੀ ਦਿੰਦਿਆਂ ਬਸੰਤ ਗਰਗ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਕੰਮ ਨੂੰ ਨੇਪੜੇ ਚਾੜਨ ਲਈ ਵੱਖ-ਵੱਖ ਵਿਭਾਗਾਂ ਦੇ ਕੁੱਲ 12696 ਅਧਿਕਾਰੀ/ਕਰਮਚਾਰੀ ਪੋਲਿੰਗ ਸਟਾਫ ਵੱਜੋ ਤੈਨਾਤ ਕੀਤੇ ਗਏ ਹਨ।ਇਸੇ ਤਰ੍ਹਾ ਚੋਣ ਨਿਗਰਾਨੀ ਦੇ ਕੰੰਮ ਲਈ ਭਾਰਤ ਚੋਣ ਦੀਆਂ ਹਦਾਇਤਾਂ ਅਨੁਸਾਰ ਭਾਰਤ ਸਰਕਾਰ ਦੇ ਵਿਭਾਗਾ/ਅਦਾਰਿਆਂ ਨਾਲ ਸਬੰਧ ਰੱਖਦੇ 1290 ਅਧਿਕਾਰੀ/ ਕਰਮਚਾਰੀ ਮਾਈਕਰੋ ਅਬਰਵਰਜ਼ ਵਜੋ ਤੈਨਾਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸਮੂਹ ਪੋਲਿੰਗ ਸਟਾਫ ਦੀਆਂ ਰਿਹਰਸਲਾ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਵੋਟਾਂ ਦਾ ਕੰੰਮ ਭਾਰਤ ਚੋਣ ਕਮਿਸ਼ਨ ਦੀਆਂ ਹਦਾਂਇਤਾਂ ਅਨੁਸਾਰ ਸੁਚੱਜੇ, ਅਮਨ ਅਮਾਨ ਅਤੇ ਨਿਰਪੱਖ ਤਰੀਕੇ ਨਾਲ ਮੁਕੰਮਲ ਕਰਵਾਇਆਂ ਜਾ ਸਕੇ।ਉਹਨਾਂ ਨੇ ਦੱਸਿਆ ਕਿ ਪੋਲਿੰਗ ਸਟਾਫ ਦੀ ਤੀਜੀ ਰਹਿਰਸਲ 31 ਜਨਵਰੀ ਨੂੰ ਅੰਮਿਤਸਰ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਦੇ ਵੱਖ ਵੱਖ ਰਿਹਰਸਲ ਸਥਾਨਾਂ ਤੇ ਕਰਵਾਈ ਜਾਵੇਗੀ। ਗਰਗ ਨੇ ਦੱਸਿਆ ਕਿ ਪਿਛਲੀ ਰਿਹਰਸਲ ਦੌਰਾਨ ਜਿਹੜੇ ਅਧਿਕਾਰੀ/ਕਰਮਚਾਰੀ ਗੈਰ ਹਾਜਰ ਪਾਏ ਗਏ ਹਨ ਉਹਨਾਂ ਨੂੰ ਗੈਰ ਹਾਜਰ ਰਹਿਣ ਤੇ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਉਹਨਾਂ ਵਿਰੁੱਧ ਚੋਣ ਨਿਯਮਾਂ ਅਨੁਸਾਰ ਸਖਤ ਕਾਰਵਾਈ ਅਮਲ ਵਿੱਚ ਲਿਆਉੇਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।ਗਰਗ ਨੇ ਦੱਸਿਆ ਕਿ ਜਿਆਦਾਤਰ ਗੈਰ ਹਾਜਰ ਕਰਮਚਾਰੀ ਜ਼ਿਲ੍ਹਾ ਸਿੱਖਿਆ ਅਫਸਰ(ਸ.ਐ) ਅਧੀਨ ਸਕੂਲ, ਰੇਲਵੇ, ਯੂਨਾਈਟਿਡ ਇੰਡਿਆ ਇਨਸ਼ੋਰੇਸਨ ਕਾਰਪੋਰੇਸ਼ਨ, ਮਿਊਨਸਿਪਲ ਕਮੇਟਿਆਂ, ਲੋਕ ਨਿਰਮਾਣ ਵਿਭਾਗ, ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਅਤੇ ਅੰਮ੍ਰਿਤਸਰ-2, ਪੀ.ਐਸ.ਪੀ.ਸੀ.ਐਲ ਤੇ ਨਗਰ ਨਿਗਮ ਆਦਿ ਵਿਭਾਗਾ ਨਾਲ ਸਬੰਧ ਰੱਖਦੇ ਹਨ।ਉਹਨਾਂ ਜ਼ਿਲ੍ਹੇ ਦੇ ਸਮੂਹ ਵਿਭਾਗਾ ਦੇ ਜ਼ਿਲ੍ਹਾ ਮੁੱਖੀਆਂ ਨੂੰ ਚੈਤਾਵਨੀ ਦਿੱਤੀ ਹੈ ਕਿ ਉਹ ਆਪਣਾ ਸਟਾਫ ਜਿਸ ਦੀ ਚੋਣ ਡਿਊਟੀ ਇਸ ਦਫਤਰ ਵੱਲੋ ਪੋਲਿੰਗ ਸਟਾਫ ਵੱਜੋ ਲੱਗੀ ਹੈ ਉਸ ਨੂੰ ਚੋਣ ਰਿਹਰਸਲਾ ਅਟੈਡ ਕਰਨ ਲਈ ਪਾਬੰਧ ਕਰਨ।ਉਹਨਾਂ ਨੇ ਅੱਗੇ ਦੱਸਿਆ ਕਿ ਜਿਸ ਵਿਭਾਗ ਦੇ ਅਧਿਕਾਰੀ/ ਕਰਮਚਾਰੀ ਕੱਲ ਹੋਣ ਵਾਲੀ ਰਿਹਰਸਲ ਵਿੱਚ ਗੈਰ ਹਾਜਰ ਹੋਣਗੇ, ਉਹਨਾਂ ਅਧਿਕਾਰੀਆਂ/ਕਰਮਚਾਰੀਆਂ ਦੇ ਨਾਲ ਨਾਲ ਉਹਨਾਂ ਵਿਭਾਗਾ ਦੇ ਜ਼ਿਲ੍ਹਾ ਮੁਖੀਆ ਦੇ ਵਿਰੁੱਧ ਵੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।ਗਰਗ ਨੇ ਕਿਹਾ ਕਿ ਚੋਣਾ ਦੇ ਕੰਮ ਵਿੱਚ ਗੈਰ ਹਾਜਰੀ , ਕੋਤਾਹੀ, ਢਿਲ-ਮੱਠ ਅਤੇ ਪੱਖਪਾਤ ਨੂੰ ਬਿੱਲਕੁਲ ਵੀ ਬਰਦਾਸ਼ਤ ਨਹੀ ਕਿਤਾ ਜਾਵੇਗਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media