Thursday, July 23, 2026

ਡਾ. ਦਲਬੀਰ ਵੇਰਕਾ ਵੱਲੋਂ ਚੌਂਕ ਮਹਿਤਾ ਵਿੱਚ ਕੱਢਿਆ ਰੋਡ ਸ਼ੋਅ

ਚੌਂਕ ਮਹਿਤਾ, 30 ਜਨਵਰੀ (ਜੋਗਿੰਦਰ ਸਿੰਘ ਮਾਣਾ)- ਹਲਕਾ ਜੰਡਿਆਲਾ ਗੁਰੁ ਤੋ ਸ੍ਰਮੋਣੀ ਅਕਾਲੀ ਬਾਦਲ ਦੇ ਉਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਨੇ ਆਪਣੇ  ਹਜਾਰਾਂ ਸਮਰਥਕਾ ਨਾਲ ਚੌਂਕ ਮਹਿਤਾ ਵਿੱਚ ਭਾਰੀ ਰੋਡ ਸ਼ੋਅ ਕੱਢਿਆ।ਡਾ. ਵੇਰਕਾ ਨੇ ਹਰ ਦੁਕਾਨਦਾਰ ਭਰਾਵਾਂ ਨੂੰ ਮਿਲ ਕੇ ਸ੍ਰਮੋਣੀ ਅਕਾਲੀ ਦਲ ਬਾਦਲ ਦੇ ਚੋਣ ਨਿਸ਼ਾਨ (ਤੱਕੜੀ) ਨੂੰ ਵੱਧ ਤੋ ਵੱਧ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਗਈ।ਇਸ ਮੌਕੇ ਪੱਤਰਕਾਰ ਜੋਗਿੰਦਰ ਮਾਣਾ ਨਾਲ ਵਿਸ਼ੇਸ਼ ਮੁਲਾਕਤ ਕਰਦਿਆਂ ਕਿਹਾ ਕਿ ਸ੍ਰਮੋਣੀ ਅਕਾਲੀ ਦਲ ਬਾਦਲ ਸਰਕਾਰ ਹੀ ਹਰ ਇੱਕ ਦੇ ਦੁੱਖ ਸੁੱਖ ਦੀ ਭਾਈਵਾਲ ਹੈ ਤੇ ਲੋਕਾਂ ਨੂੰ ਕਾਂਗਰਸ ਤੇ ਆਪ ਤੋ ਸੁਚੇਤ ਰਹਿਣ ਨੂੰ ਕਿਹਾ ਜੋ ਕਿ ਕਦੇ ਵੀ ਪੰਜਾਬ ਦੇ ਮਿੱਤ ਨਹੀ ਹਨ।PPN3001201735ਇਸ ਮੌਕੇ ਇਹਨਾਂ ਨਾਲ ਜਿਲਾ ਮੀਤ ਪ੍ਰਧਾਨ ਹਰਗੋਪਾਲ ਸਿੰਘ ਰੰਧਾਵਾ, ਬਾਬਾ ਸੁਖਵੰਤ ਸਿੰਘ ਚੰਨਣਕੇ, ਚੇਅਰਮੈਨ ਕੰਵਰਦੀਪ ਸਿੰਘ ਮਾਨ, ਜਥੇ. ਰਾਜਬੀਰ ਸਿੰਘ ਉਦੋਨੰਗਲ, ਹਰਜਿੰਦਰ ਸਿੰਘ ਨੰਗਲੀ,ਜਥੇ. ਜਤਿੰਦਰ ਸਿੰਘ ਲੱਧਾਮੰਡਾ, ਬਲਦੇਵ ਸਿੰਘ ਅਠਵਾਲ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਸਰਪੰਚ ਭੁਪਿੰਦਰ ਸਿੰਘ ਚੂੰਗ, ਚੇਅਰਮੈਨ ਜਗਦੇਵ ਸਿੰਘ ਰੰਧਾਵਾ,ਸਰਪੰਚ ਮਾਸਟਰ ਅਜਾਦ ਸਿੰਘ, ਗੁਰਮੁੱਖ ਸਿੰਘ ਸਾਹਬਾ, ਪ੍ਰਧਾਨ ਅੰਮ੍ਰਿਤਸਰ ਦਿਹਾਤੀ ਪ੍ਰਗਟ ਸਿੰਘ ਖੱਬੇ ਰਾਜਪੂਤਾਂ, ਅਮਨ ਬੱਲ ਰਜਧਾਨ, ਸੁਖਵਿੰਦਰ  ਸਿੰਘ, ਬਖਸੀਸ਼ ਸਿੰਘ, ਨਿਸ਼ਾਨ ਸਿੰਘ ਗੋਲਡੀ, ਰਾਜਬੀਰ ਸਿੰਘ ਮਹਿਤਾ ਮੈਂਬਰ, ਗੁਲਜਿੰਦਰ ਲਾਡੀ, ਰਾਣਾ ਚੂੰਗ ਆਦਿ ਪ੍ਰਮੁੱਖ ਸ਼ਖਸੀਅਤਾਂ ਤੇ ਵਰਕਰ ਹਾਜ਼ਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply