Sunday, March 22, 2026

ਸੇਵਾ ਭਾਰਤੀ ਨੇ ਲਗਾਇਆ ਮੁਫ਼ਤ ਹੋਮਿਓਪੈਥਿਕ ਕੈਂਪ

ਫਾਜ਼ਿਲਕਾ, 31 ਜਨਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ)-ਸਮਾਜ ਸੇਵਾ ਵਿਚ ਅਗਾਂਹਵਧੂ ਸੇਵਾ ਭਾਰਤੀ ਵੱਲੋਂ ‘ਨੇਕੀ ਦੇ ਹਾਥ ਸਭੀ ਕੇ ਸਾਥ ਪ੍ਰੋਜੈਕਟ ਤਹਿਤ ਮੁਫ਼ਤ ਹੋਮਿਓਪੈਥਿਕ ਕੈਂਪ ਲਗਾਇਆ ਗਿਆ।PPN3101201722

ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਇੰਚਾਰਜ਼ ਭਾਰਤੀ ਸ਼ਰਮਾ, ਸਹਾਇਕ ਇੰਚਾਰਜ਼ ਰਮਨ ਸੇਤੀਆ ਅਤੇ ਰਮੇਸ਼ ਸੁਧਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਪਹਿਲਾ ਮੁਫ਼ਤ ਹੋਮਿਓਪੈਥਿਕ ਕੈਂਪ ਵਿਚ ਸੁਰੇਸ਼ਵਾਲਾ ਵਿਚ ਲਗਾਇਆ ਗਿਆ।ਜਿਸ ਵਿਚ ਸਮਾਜਸੇਵੀ ਡਾ. ਪ੍ਰਭਜੋਤ ਕੌਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ।ਸਭ ਤੋਂ ਪਹਿਲਾਂ ਭਾਰਤ ਮਾਤਾ ਦੇ ਸਾਹਮਣੇ ਦੀਪ ਜਗਾਕੇ ਪੂਜਾ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ ਅਤੇ ਬਾਅਦ ਵਿਚ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਸਹਾਇਕ ਸਟਾਫ਼ ਮੈਂਬਰਾਂ ਸੋਨੀਆ ਅਤੇ ਕਾਂਤਾ ਰਾਣੀ ਵੱਲੋਂ ਦਵਾਈਆਂ ਵੰਡੀਆਂ ਗਈਆਂ। ਕੈਂਪ ਵਿਚ ਮੀਤ ਪ੍ਰਧਾਨ ਜਗਦੀਸ਼ ਕਟਾਰੀਆ ਅਤੇ ਸੇਵਾ ਭਾਰਤੀ ਦੇ ਸੂਬਾਈ ਮੀਤ ਪ੍ਰਧਾਨ ਕ੍ਰਿਸ਼ਨ ਅਰੋੜਾ ਨੇ ਸਹਿਯੋਗ ਕੀਤਾ। ਇਸ ਮੌਕੇ ਸੰਸਕਾਰ ਕੇਂਦਰ ਦੀਆਂ ਦੀਦੀਆਂ ਸੁਨੀਤਾ ਕੰਬੋਜ, ਮੀਨਾ ਰਾਣੀ, ਜਸਵਿੰਦਰ ਕੌਰ, ਪ੍ਰਵੀਣ ਰਾਣੀ, ਪਿੰਡ ਦੇ ਸਰਪੰਚ ਸੁਧੀਰ ਝੀਂਝਾ ਅਤੇ ਸੋਹਨਾ ਪਿੰਡ ਆਰਗੇਨਾਈਜੇਸ਼ਨ ਦੇ ਅਹੁੱਦੇਦਾਰ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply