Thursday, March 26, 2026

ਬ੍ਰਾਹਮਣ ਸਭਾ ਪੰਜਾਬ ਵਲੋਂ ਲਾਲੀ ਮਜੀਠੀਆ ਦੇ ਸਮਰਥਨ ਐਲਾਨ

ਮਜੀਠਾ, 31 ਜਨਵਰੀ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਬ੍ਰਾਹਮਣ ਸਭਾ ਪੰਜਾਬ ਨੇ ਉਨ੍ਹਾਂ ਨੂੰ ਸਮਰਥਨ ਐਲਾਨ ਦਿੱਤਾ ।ਲਾਲੀ ਮਜੀਠੀਆ ਅੱਜ ਰੋਜ਼ ਦੀ ਤਰ੍ਹਾਂ ਚੋਣ ਪ੍ਰਚਾਰ ਤੇ ਸਨ ਤੇ ਉਹ ਹਲਕੇ ਦੇ ਪਿੰਡ ਕੱਥੂਨੰਗਲ ਖੁਰਦ, ਕਰਨਾਲਾ, ਪਤਾਲਪੁਰੀ, ਖਰਾਸਵਾਲਾ, ਦਿਆਲ ਪੁਰਾ ਵਿਖੇ ਚੋਣ ਪ੍ਰਚਾਰ ਉਪਰੰਤ ਪਿੰਡ ਫਤੂਭੀਲਾ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।PPN3101201737ਇਸ ਚੋਣ ਇਕੱਤਰਤਾ ਮੌਕੇ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਏਕਲ ਸ਼ਰਮਾ ਆਪਣੇ ਸਾਥੀਆਂ ਸਹਿਤ ਪੁਜੇ ਅਤੇ ਹਾਜਰ ਲੋਕਾਂ ਨੂੰ ਦੱਸਿਆ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਜੋ ਜ਼ੁਲਮ ਪੰਜਾਬ ਦੀ ਜਨਤਾ ਅਤੇ ਵਿਸ਼ੇਸ਼ ਕਰਕੇ ਹਲਕਾ ਮਜੀਠਾ ਵਿੱਚ ਢਾਹੇ ਹਨ ਉਸਤੋਂ ਬ੍ਰਾਹਮਣ ਸਭਾ ਪੂਰੀ ਤਰ੍ਹਾਂ ਹਤਾਸ਼ ਹੈ।ਉਨ੍ਹਾਂ ਕਿਹਾ ਕਿ ਸਭਾ ਮਹਿਸੂਸ ਕਰਦੀ ਹੈ ਕਿ ਘਟੋ ਘਟ ਆਪਣੇ ਵਿਚਾਰ ਰੱਖਣ ਅਤੇ ਦੋ ਡੰਗ ਦੀ ਰੋਟੀ ਕਮਾਣ ਦਾ ਹੱਕ ਤਾਂ ਹਰ ਨਾਗਰਿਕ ਨੂੰ ਹੋਣਾ ਚਾਹੀਦਾ ਲੇਕਿਨ ਮੌਜੂਦਾ ਸਰਕਾਰ ਨੇ ਲੋਕਾਂ ਪਾਸੋਂ ਮਰਜੀ ਨਾਲ ਜੀਉਣ ਦਾ ਹੱਕ ਵੀ ਖੋਹ ਲਿਆ ਹੈ। ਉਨਾਂ ਦੱਸਿਆ ਕਿ ਮੌਜੂਦਾ ਹਾਲਾਤਾਂ ਵਿੱਚ ਸਭਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਕਾਂਗਰਸ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ।ਸ਼ਰਮਾ ਨੇ ਕਿਹਾ ਕਿ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ 10 ਸਾਲ ਨਿਰੰਤਰ ਹਲਕਾ ਮਜੀਠਾ ਦੇ ਲੋਕਾਂ ਨਾਲ ਖਲੋਤੇ ਹਨ।ਹੁਣ ਮੌਕਾ ਹੈ ਕਿ ਲੋਕ ਉਨ੍ਹਾਂ ਨਾਲ ਖਲੋਣ, ਵੋਟਾਂ ਪਾ ਕੇ ਜਿਤਾਉਣ ਤੇ ਅਸੈਂਬਲੀ ਵਿੱਚ ਭੇਜਣ।ਉਨਾਂ ਐਲਾਨ ਕੀਤਾ ਕਿ ਉਹ ਹਲਕੇ ਦੇ ਕੁੱਝ ਪਿੰਡਾਂ ਵਿੱਚ ਘਰ-ਘਰ ਜਾ ਕੇ ਲਾਲੀ ਮਜੀਠੀਆ ਦੇ ਹੱਕ ਵਿੱਚ ਪ੍ਰਚਾਰ ਵੀ ਕਰਨਗੇ।ਲਾਲੀ ਮਜੀਠੀਆ ਨੇ ਜਿਥੇ ਬ੍ਰਾਹਮਣ ਸਭਾ ਪੰਜਾਬ ਦਾ ਧਨਵਾਦ ਕੀਤਾ ਉਥੇ ਪਿੰਡ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਵੋਟ ਪਾਉਂਦੇ ਵਕਤ ਵੋਟਿੰਗ ਮਸ਼ੀਨ ਦੇ ਇਕ ਨੰਬਰ ਬਟਨ ਨੂੰ ਦਬਾਉਣ ਜੋਕਿ ਹਲਕਾ ਮਜੀਠਾ ਵੋਟਿੰਗ ਮਸੀਨਾਂ ਵਿੱਚ ਉਨ੍ਹਾਂ ਦਾ ਨੰਬਰ ਹੈ।ਲਾਲੀ ਮਜੀਠੀਆ ਨੇ ਪਿੰਡ ਕਰਨਾਲਾ, ਖਰਾਸਵਾਲਾ, ਪਤਾਲ ਪੁਰੀ, ਦਿਆਲਪੁਰਾ ਵਿਖੇ ਵੀ ਘਰ ਘਰ ਜਾਕੇ ਵੋਟਾਂ ਮੰਗੀਆਂ।ਇਸ ਮੌਕੇ ੳਨ੍ਹਾਂ ਨਾਲ ਸਾਬਕਾ ਵਿਧਾਇਕ ਸਵਿੰਦਰ ਸਿੰਘ ਕਥੂਨੰਗਲ, ਕਾਂਗਰਸ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਅਤੇ ਬਾਊ ਰਮੇਸ਼ ਵੀ ਨਾਲ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply