ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਬਿਊਰੋ)- ਅਜਾਦ ਉਮੀਦਵਾਰ ਲੋਕ ਸਭਾ ਹਲਕਾ ਅੰਮ੍ਰਿਤਸਰ ਪਰਮਜੀਤ ਸਿੰਘ ਜਿਜੇਆਣੀ ਨੇ ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨਾਲ ਸੰਪਰਕ ਕੀਤਾ ਤੇ ਘਰ ਘਰ ਜਾ ਕੇ ਲੋਕਾਂ ਕੋਲੋ ਵੋਟ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਬਾਤ ਪਾ ਕੇ ਮੰਗਦਿਆਂ ਕਿਹਾ ਕਿ ਜੇਕਰ ਲੋਕ ਉਹਨਾਂ ਨੂੰ ਸੰਸਦ ਵਿੱਚ ਭੇਜਦੇ ਹਨ ਤਾਂ ਉਹ ਸਭ ਤੋ ਪਹਿਲਾਂ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਹੀ ਨਹੀ ਉਠਾਉਣਗੇ ਸਗੋ ਉਹਨਾਂ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਤੇ ਦਬਾ ਵੀ ਬਣਾਉਣਗੇ।
ਉਹਨਾਂ ਕਿਹਾ ਕਿ ਇੱਕ ਅਸਲੀ ਸਿੱਖ ਦਾ ਧਰਮ ਬਣਦਾ ਹੈ ਕਿ ਉਹ ਆਪਣੇ ਬਾਪ ਦੀ ਪੱਗ ਦਾ ਖਿਆਲ ਰੱਖੇ ਤੇ ਉਸ ਨੂੰ ਦਾਗ ਨਾ ਲੱਗਣ ਦੇਵੇ।ਸਿੱਖ ਹੋਰ ਸਭ ਕੁਝ ਬਰਦਾਸ਼ਤ ਕਰ ਸਕਦੇ ਹਨ ਪਰ ਆਪਣੇ ਗੁਰੂ ਦਾ ਨਿਰਾਦਰ ਬਰਦਾਸ਼ਤ ਸਹਿਣ ਕਰਨਾ ਉਹਨਾਂ ਲਈ ਆਸੰਭਵ ਹੈ।ਉਹਨਾਂ ਕਿਹਾ ਕਿ ਪੰਜਾਬ ਵਿੱਚ ਬਾਦਲ ਸਰਕਾਰ ਦੇ ਸਮੇਂ ਗੁਰੂ ਸਾਹਿਬ ਦੀ ਕਰੀਬ ਸੌ ਵਾਰੀ ਬੇਅਦਬੀ ਹੋ ਚੁੱਕੀ ਹੈ, ਪਰ ਬਾਦਲ ਸਰਕਾਰ ਨੇ ਅੱਜ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀ ਕੀਤਾ।ਸੱਤਾ ਹਾਸਲ ਕਰਨ ਲਈ ਤਿੰਨ ਸਿੱਖਾਂ ਦੇ ਕਾਤਲ ਤੇ ਗੁਰ ਸਾਹਿਬ ਦਾ ਸਵਾਂਗ ਰਚਾਉਣ ਵਾਲੇ ਸੌਦਾ ਸਾਧ ਕੋਲੋ ਵੋਟਾਂ ਲੈਣ ਲਈ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਡਸਾ ਵਰਗੇ ਸੌਦਾ ਸਾਧ ਦੇ ਚਰਨਾਂ ਵਿੱਚ ਜਾ ਕੇ ਬੈਠਦੇ ਹਨ ਜਦ ਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਸੌਦਾ ਸਾਧ ਨਾਲ ਕਿਸੇ ਵੀ ਪ੍ਰਕਾਰ ਦਾ ਮੇਲਜੋਲ ਰੱਖਣ ਦੀ ਮਨਾਹੀ ਦਾ ਹੁਕਮਨਾਮਾ ਹੋ ਚੁੱਕਾ ਹੈ।ਜਿਜੇਆਣੀ ਨੇ ਕਿਹਾ ਕਿ ਉਹਨਾਂ ਦਾ ਮਿਸ਼ਨ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਨੂੰ ਬਹਾਲ ਕਰਾਉਣਾ ਹੈ ਤੇ ਪੰਥਕ ਸਿਧਾਂਤਾਂ ਤੇ ਪਰੰਪਰਾਵਾਂ ਦੀ ਰਾਖੀ ਕਰਨਾ ਹੈ ਤੇ ਲੋਕਤੰਤਰ ਵਿੱਚ ਅਜਿਹਾ ਕੰਮ ਸਿਰਫ ਸੱਤਾ ਹਾਸਲ ਕਰਕੇ ਹੀ ਕੀਤਾ ਜਾ ਸਕਦਾ ਹੈ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media