ਪਠਾਨਕੋਟ, 31 ਜਨਵਰੀ (ਪੰਜਾਬ ਪੋਸਟ ਬਿਊਰੋ)- ਚੋਣਾਂ ਵਿੱਚ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚੇ ਨਿਰਧਾਰਤ ਕਰਨ ਲਈ ਵਿਧਾਨ ਸਭਾ ਚੋਣਾਂ 2017 ਦੋਰਾਨ ਚੋਣਾਂ ਲੜ ਰਹੀਆਂ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਚੋਣਾਂ ਦੌਰਾਨ ਵਰਤੀਆਂ ਜਾਣ ਵਾਲੀਆ ਚੀਜਾਂ ਦੇ ਰੇਟ ਨਿਰਧਾਰਤ ਕਰਨ ਲਈ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਜ਼ਰੂਰੀ ਮੀਟਿੰਗ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਪਠਾਨਕੋਟ ਦੀ ਪ੍ਰਧਾਨਗੀ ਹੇਠ ਸਥਾਨਕ ਮਿੰਨੀ ਸਕੱਤਰੇਤ ਦੇੇ ਮੀਟਿੰਗ ਹਾਲ ਵਿੱਚ ਕੀਤੀ ਗਈ।ਜਿਸ ਵਿੱਚ ਸੁਮਿਤ ਕੁਮਾਰ ਵਰਮਾ ਖਰਚਾ ਨਿਗਰਾਨ, ਸਮੇਤ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਨੁਮਾਇੰਦੇਂ ਵੀ ਸ਼ਾਮਿਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਿਤ ਕੁਮਾਰ ਨੇ ਕਿਹਾ ਕਿ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਲਈ ਜੋ ਵੀ ਸਮਾਨ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਦਾ ਖਰਚਾ ਨਿਰਧਾਰਤ ਕੀਤੇ ਰੇਟਾਂ ਮੁਤਾਬਕ ਹੀ ਦਰਜ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕੂੱਝ ਸਮਾਨ ਦਾ ਖਰਚਾ ਜੋ ਕਿ ਲਿਸਟ ਵਿੱਚ ਸਾਮਲ ਨਹੀਂ ਸੀ ਨੂੰ ਕੁਟੇਸ਼ਨ ਨੂੰ ਅਧਾਰ ਮੰਨ ਕੇ ਨਿਰਧਾਰਿਤ ਕੀਤਾ ਗਿਆ ਹੈ ।ਉਨਾਂ ਦੱਸਿਆਂ ਕਿ ਨਿਰਧਾਰਤ ਕੀਤੇ ਰੇਟਾਂ ਮੁਤਾਬਿਤ ਢੋਲ 400/-, ਵਾਜੇ 500/-, ਛੋਟਾ ਹਾਰ 5/- ਅਤੇ ਵੱਡਾ ਹਾਰ 10 /-, ਟੈਂਪੂ ਟਰੈਵਲ 1500/- ਪ੍ਰਤੀ ਦਿਨ ਤੇਲ ਤੋਂ ਬਗੈਰ, ਸਟਿੱਕਰ 800/- ਪ੍ਰਤੀ ਹਜ਼ਾਰ, ਪੌੜੀ 100/-.ਹਲਵਾ 550/- ਪ੍ਰਤੀ ਕਿਲੋ, ਮੈਟ 20/-, ਸਵੀਪਰ 286.86/- ਪ੍ਰਤੀ ਦਿਨ, ਡਰੰਮ 20/-, ਬੁੱਕੇ 200/-, ਭੱਠੀ 150/- ਪ੍ਰਤੀ ਦਿਨ, ਗੈਸ ਸਲੰਡਰ 900/-ਪ੍ਰਤੀ ਸਲੰਡਰ ਨਿਰਧਾਰਤ ਕੀਤੇ ਗਏ ਹਨ।ਉਨਾਂ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਪਰੋਕਤ ਰੇਟਾਂ ਅਨੁਸਾਰ ਹੀ ਖਰਚਾ ਦਰਜ਼ ਕੀਤਾ ਜਾਵੇ। ਉਨਾਂ ਕਿਹਾ ਕਿ 2 ਫਰਵਰੀ ਨੂੰ ਸ਼ਾਮ 5 ਵਜੇ ਤੋਂ 4 ਫਰਵਰੀ ਨੂੰ ਸ਼ਾਮ 5 ਵਜੇ ਤੱਕ ਸ਼ਰਾਬਬੰਦੀ ਸਖਤੀ ਨਾਲ ਲਾਗੂ ਰਹੇਗੀ। ਉਨਾਂ ਕਿਹਾ ਕਿ ਚੋਣ ਬੂਥਾਂ ਤੋਂ 200 ਮੀਟਰ ਦੇ ਘੇਰੇ ਤੋਂ ਬਾਹਰ ਹੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਟੈਂਟ ਲਗਾਏ ਜਾ ਸਕਣਗੇ ਅਤੇ ਇਸ ਲਈ ਸਬੰਧਤ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸ਼ਰ ਤੋਂ ਆਗਿਆ ਲੈਣੀ ਹੋਵੇਗੀ।ਉਨ੍ਹਾਂ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਲਈ ਪ੍ਰਯੋਗ ਕੀਤੀਆਂ ਜਾ ਰਹੀਆਂ ਗੱਡੀਆਂ ਲਈ ਪਰਮਿਸ਼ਨ ਲਈ ਹੈ ਉਹ ਪਰਮਿਸ਼ਨ ਪੱਤਰ ਦੀ ਫੋਟੋ ਕਾਪੀ ਗੱਡੀ ਤੇ ਜਰੂਰੀ ਲਗਾਉਣ।
ਉਨਾਂ ਕਿਹਾ ਕਿ ਕਿਸੇ ਕਿਸਮ ਦੀ ਕੋਈ ਵੀ ਸ਼ਿਕਾਇਤ ਹੋਵੇ ਮਿੰਨੀ ਸਕੱਤਰੇਤ ਮਲਿਕਪੁਰ ਵਿਖੇ ਬਣਾਏ ਕੰਟਰੋਲ ਰੂਮ ਦੇ ਟੋਲ ਫ੍ਰੀ ਨੰਬਰ 18001803417 ਤੇ ਜਾਂ ਸਹਾਇਕ ਕਮਿਸ਼ਨਰ(ਜਨਰਲ) ਦੇ ਮੋਬਾਇਲ ਨੰ 9855469563 ਤੇ ਦਰਜ਼ ਕਰਵਾਈ ਜਾ ਸਕਦੀ ਹੈ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media