Thursday, March 26, 2026

ਪਾਰਟੀ ਵਰਕਰਾਂ ਦੀ ਸਰਕਾਰੇ ਦਰਬਾਰੇ ਸੁਣਵਾਈ ਨੂੰ ਯਕੀਨੀ ਬਣਾਇਆ ਜਾਵੇਗਾ- ਸੁਖਪਾਲ ਭੁੱਲਰ

ਅਲਗੋਂ ਕੋਠੀ/ ਅਮਰਕੋਟ, 1 ਫਰਵਰੀ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਅਲਗੋਕੋਠੀ)- ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਆਪਣੇ ਵਰਕਰਾਂ ਨੂੰ ਚਾਰਜ ਕਰਨ ਲਈ ਅਹੁੱਦਿਆਂ ਨਾਲ ਨਵਾਜ਼ ਰਹੀ ਹੈ, ਇਸੇ ਤਹਿਤ ਹਲਕਾ ਖੇਮਕਰਨ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਜਿਲਾ ਪ੍ਰਧਾਨ ਸੁਖਪਾਲ ਸਿੰਘ ਭੁੱਲਰ  ਸਤਪਾਲ ਸਿੰਘ ਠੱਠੀ ਨੂੰ ਇੰਡੀਅਨ ਨੈਸ਼ਨਲ ਬ੍ਰਿਗੇਡ ਦਾ ਪੰਜਾਬ ਦਾ ਮੀਤ ਪ੍ਰਧਾਨ, ਹਰਚੰਦ ਸਿੰਘ ਨੂੰ ਮੱਦਰ ਜਿਲਾ ਮੀਤ ਪ੍ਰਧਾਨ, ਅਮਰਿੰਦਰ ਸਿੰਘ ਪੂਹਲਾ ਨੂੰ ਜਿਲਾ ਜਰਨਲ ਸਕਤਰ ਗੁਰਵਿੰਦਰ ਸਿੰਘ ਲਾਖਣਾ ਨੂੰ ਬਲਾਕ ਜਰਨਲ ਸਕੱਤਰ, ਹਰਪਾਲ ਸਿੰਘ ਨੂੰ ਬਲਾਕ ਵਾਈਸ ਪ੍ਰਧਾਨ, ਨਵਦੀਪ ਸਿੰਘ ਲਾਖਣਾ ਨੂੰ ਬਲਾਕ ਪ੍ਰਧਾਨ ਦੇ ਨਿਯੁੱਕਤੀ ਪੱਤਰ ਦਿੱਤੇ। PPN0102201701ਇਸ ਮੌਕੇ ਭੁੱਲਰ ਨੇ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਰੀੜ੍ਹ ਦੀ ਹੱਡੀ ਦਾ ਮਜ਼ਬੂਤ ਹੋਣਾ ਅਤਿ ਜ਼ਰੂਰੀ ਹੈ।ਉਨ੍ਹਾ ਕਿਹਾ ਕਿ ਵਰਕਰ ਦਿਨ ਰਾਤ ਪਾਰਟੀ ਲਈ ਮਿਹਨਤ ਕਰਦੇ ਹਨ, ਉਨ੍ਹਾ ਲਈ ਅਹੁੱਦੇ ਕੋਈ ਅਹਿਮੀਅਤ ਨਹੀਂ ਰੱਖਦੇ, ਪਰ ਇਨ੍ਹਾ ਨੂੰ ਬਣਦਾ ਮਾਣ ਸਨਮਾਨ ਦੇਣਾ ਸਾਡਾ ਫ਼ਰਜ਼ ਬਣਦਾ ਹੈ।ਉਨ੍ਹਾ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ `ਤੇ ਪਾਰਟੀ ਵਰਕਰਾਂ ਦੀ ਹਰ ਸਰਕਾਰੇ ਦਰਬਾਰੇ ਸੁਣਵਾਈ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਇਨ੍ਹਾ ਨੂੰ ਆਪਣੇ ਕੰਮ ਕਰਵਾਉਣ ਵਿਚ ਕੋਈ ਮੁਸ਼ਕਿਲ ਪੇਸ਼ ਨਾਲ ਆਵੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply