ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਕਾਂਗਰਸ ਦੀ ਟਿਕਟ `ਤੇ ਚੋਣ ਲੜ ਰਹੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਵੇਰਕਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ।ਔਜਲਾ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਕਾਂਗਰਸ ਵਲੋ ਲੜੀ ਜਾ ਰਹੀ ਲੜਾਈ ਇਕ ਫੈਸਲਾਕੰੁਨ ਦੌਰ ਵਿਚ ਪਹੁੰਚ ਚੁੱਕੀ ਹੈ। ਪੰਜਾਬ ਦਾ ਜੋ ਸੁਨਹਿਰੀ ਦੌਰ ਸਾਲ 2002 ਤੋਂ 2007 ਤਕ ਸੀ, ਹੁਣ 11 ਮਾਰਚ ਤੋ ਬਾਅਦ ਫਿਰ ਸ਼ੁਰੂ ਹੋਣ ਵਾਲਾ ਹੈ। ਪੰਜਾਬ ਦੇ ਹਲਾਤਾਂ `ਤੇ ਦੁੱਖ ਦਾ ਇਜਹਾਰ ਕਰਦਿਆਂ ਸ੍ਰ ਔਜਲਾ ਨੇ ਕਿਹਾ ਕਿ ਪੰਜਾਬ ਦੇ ਘਰ ਘਰ ਵਿਚ ਚਿੱਟੇ ਕਾਰਨ ਮੌਤਾ ਹੋਈਆਂ। ਜਥੇਦਾਰ ਕਹਾਉਣ ਵਲਿਆਂ ਨੇ ਚਿੱਟਾ ਵੇਚ ਕੇ ਤਿਜੋਰੀਆਂ ਭਰੀਆਂ ਤੇ ਨੋਜਵਾਨਾਂ ਨੂੰ ਚਿੱਟੇ `ਤੇ ਲਾ ਦਿੱਤਾ।ਪੰਜਾਬ ਦੇ ਹਾਲਾਤ ਇਹ ਹੋ ਗਏ ਕਿ ਧੀਆਂ ਭੈਣਾਂ ਵੀ ਸੁਰੱਖਿਅਤ ਨਹੀ ਹਨ।ਜੋ ਨੌਜਵਾਨ ਕੰਮ ਦੀ ਭਾਲ ਵਿਚ ਸਨ ਨੂੰ ਮਾੜੀ ਸੰਗਤ ਵਿਚ ਪਾ ਕੇ ਅਕਾਲੀਆਂ ਨੇ ਚਿੱਟੇ `ਤੇ ਲਾ ਦਿੱਤਾ।
ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਰਹੀ ਬੀਬੀ ਨਵਜੋਤ ਕੌਰ ਸਿੱਧੂ ਬਾਰੇ ਬੋਲਦਿਆਂ ਔਜਲਾ ਨੇ ਕਿਹਾ ਕਿ ਡਾਕਟਰ ਸਿੱਧੂ ਇਕ ਨਿਡਰ ਤੇ ਦਲੇਰੀ ਨਾਲ ਗੱਲ ਕਰਨ ਵਾਲੀ ਆਗੂ ਹੈ ਜਿਸ ਨੇ ਬਿਕਰਮ ਸਿੰਘ ਮਜੀਠੀਆ ਵਰਗੇ ਦੀ ਵੀ ਪ੍ਰਵਾਹ ਨਹੀ ਕੀਤੀ।ਬਿਕਰਮ ਸਿੰਘ ਦੇ ਖਿਲਾਫ ਬੇਬਾਕੀ ਨਾਲ ਡਟ ਕੇ ਪ੍ਰਚਾਰ ਕਰਦਿਆਂ ਡਾਕਟਰ ਸਿੱਧੂ ਨੇ ਬਿਕਰਮ ਸਿੰਘ ਦੇ ਸੱਚ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ। ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਉਮੀਦਵਾਰ ਨਵਜੋਤ ਸਿੰਘ ਸਿੱਧੂ ਉਨਾਂ ਕਿਹਾ ਕਿ ਦਿਨ ਰਾਤ ਲੋਕ ਸੇਵਾ ਵਿਚ ਹਾਜਰ ਰਹਿਣ ਵਾਲੇ ਆਗੂ ਹਨ। ਉਹ ਹਲਕੇ ਦੀ ਨੁਹਾਰ ਬਦਲ ਕੇ ਰਖ ਦੇਣਗੇ। ਡਾਕਟਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਜੋੜੀ ਨੇ ਪੰਜਾਬ ਤੇ ਪੰਜਾਬੀਅਤ ਦੀ ਖਾਤਰ ਲੜ ਰਹੇ ਹਨ ਤੇ ਇਹ ਪੰਜਾਬ ਨੂੰ ਬਚਾਉਣ ਲਈ ਯਤਨਸ਼ੀਲ ਹਨ। ਇਸ ਜੋੜੀ ਨੇ ਗੁਰੂ ਨਗਰੀ ਦੀ ਜੋ ਸੇਵਾ ਕੀਤੀ ਹੈ ਉਹ ਕਿਸੇ ਕੋਲੋਂ ਲੁਕੀ ਛਿਪੀ ਨਹੀ ਹੈ।
ਔਜਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਨਾਂ ਵਰਗੇ ਸੇਵਾਦਾਰ ਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਕੇ ਨਿਵਾਜਿਆ ਹੈ ।10 ਸਾਲ ਤਕ ਲੋਕ ਮੁੱਦਿਆਂ ਨੂੰ ਚੁੱਕ ਕੇ ਲੋਕਾਂ ਦੀ ਆਵਾਜ਼ ਬਣਿਆ ਸੀ ਹੁਣ ਮੈ ਪਾਰਲੀਮੈਂਟ ਵਿਚ ਜਾ ਕੇ ਵੀ ਅੰਮ੍ਰਿਤਸਰ ਵਾਸੀਆਂ ਦੀਆਂ ਆਸਾਂ ਉਮੀਦਾਂ `ਤੇ ਖਰਾ ਉਤਰਾਂਗਾ।ਇਸ ਮੌਕੇ ਨਵਜੋਤ ਸਿੰਘ ਸਿੱਧੂ, ਡਾਕਟਰ ਨਵਜੋਤ ਕੌਰ ਸਿੱਧੂ, ਜੁਗਲ ਕਿਸ਼ੋਰ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media