Friday, March 27, 2026

ਕਾਂਗਰਸੀ ਆਗੂ ਸੋਨੂੰ ਭਿੱਖੀਵਿੰਡ ਨੇ ਸੁਖਪਾਲ ਭੁੱਲਰ ਨੂੰ ਦਿੱਤਾ ਚੋਣ ਫੰਡ

ਭਿੱਖੀਵਿੰਡ, ਖਾਲੜਾ 1 ਫਰਵਰੀ (ਭਾਟੀਆ, ਬਖਤਾਵਰ)-ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੇ ਹੱਕ ਵਿਚ ਕਾਂਗਰਸ ਪਾਰਟੀ ਵੱਲੋਂ ਭਿੱਖੀਵਿੰਡ ਦੇ ਬਜਾਰ ਵਿਚ ਡੋਰ ਟੂ ਡੋਰ ਰੋਡ ਸ਼ੋਅ ਕੱਢਿਆ ਗਿਆ।ਰੋਡ ਸ਼ੋਅ ਦੌਰਾਨ ਲੋਕਾਂ ਵੱਲੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਭੁੱਲਰ, ਅਨੂਪ ਸਿੰਘ ਭੁੱਲਰ, ਸਰਵਨ ਸਿੰਘ ਧੁੰਨ, ਤੇਜਪ੍ਰੀਤ ਸਿੰਘ ਪੀਟਰ ਆਦਿ ਨੂੰ ਸਨਮਾਨਿਤ ਕੀਤਾ ਗਿਆ।PPN0102201708ਕਾਂਗਰਸੀ ਆਗੂ ਸੋਨੂੰ ਭਿੱਖੀਵਿੰਡ ਵੱਲੋਂ ਸੁਖਪਾਲ ਸਿੰਘ ਭੁੱਲਰ ਨੂੰ ਚੋਣ ਫੰਡ ਲਈ ਚੈਕ ਭੇਂਟ ਕੀਤਾ ਗਿਆ ਤੇ ਸਿਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰਮੁਖ ਸਿੰਘ ਸਾਂਡਪੁਰਾ, ਬੱਬੂ ਸ਼ਰਮਾ, ਸੋਨੂੰ ਮਲਹੋਤਰਾ, ਗੁਰਿੰਦਰ ਸਿੰਘ ਢਿਲੋਂ, ਚੰਦ ਪਹਿਲਵਾਨ, ਲਾਲੀ ਕਾਜੀਚੱਕ, ਪਰਮਜੀਤ ਸਿੰਘ ਸਾਂਡਪੁਰਾ, ਗੁਰਸੇਵਕ ਸਿੰਘ ਆਦਿ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply