Saturday, March 28, 2026

ਸੁਰਜੀਤ ਕੁਮਾਰ ਜਿਆਣੀ ਨੇ ਲੋਕਾਂ ਨੂੰ ਕੀਤੀ ਵੋਟ ਪਾਉਣ ਦੀ ਅਪੀਲ

ਫਾਜ਼ਿਲਕਾ, 1 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਚੋਣਾਂ ਲੋਕਤੰਤਰ ਦਾ ਬਹੁਤ ਵੱਡਾ ਅੰਗ ਹਨ।ਚੋਣਾਂ ਦੇ ਨਾਲ ਹੀ ਦੇਸ਼ ਵਿੱਚ ਸਰਕਾਰ ਦਾ ਗਠਣ ਹੁੰਦਾ ਹੈ ਜੋ ਦੇਸ਼ ਵਿੱਚ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਆਯਾਮ ਕਾਯਮ ਕਰਦੀ ਹੈ। 4 ਫਰਵਰੀ ਪੰਜਾਬ ਦੇ ਲਈ ਇੱਕ ਇਤਿਹਾਸਕ ਦਿਨ ਹੈ, ਕਿਉਂਕਿ ਇਸ ਦਿਨ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣੀ ਕਿਸਮਤ ਦਾ ਫੈਸਲਾ ਕਰਨਗੇ ਅਤੇ ਇਸ ਦੇ ਨਾਲ ਨਾਲ ਆਪਣੇ ਸ਼ਹਿਰ ਅਤੇ ਪੰਜਾਬ ਦੀ ਤਕਦੀਰ ਵੀ ਲਿਖਣਗੇ।PPN0102201715

ਇਸ ਇਲਾਕੇ ਦੇ ਵੋਟਰਾਂ ਨੂੰ ਵੀ ਆਪਣੇ ਬੱੱਚਿਆਂ ਦੀ ਕਿਸਮਤ ਦਾ ਫੈਸਲਾ ਕਰਨਾ ਹੈ। ਕੀ ਤੁਸੀਂ ਚਾਹੁੰਦੇ ਹੋ ਕਿ ਅਜਿਹਾ ਕੋਈ ਵਿਅਕਤੀ ਇਲਾਕੇ ਦੀ ਨੁਮਾਇੰਦਗੀ ਕਰੇ ਜੋ ਤੁਹਾਡੇ ਬੱਚਿਆਂ ਨੂੰ ਡਾਕਟਰ, ਇੰਜੀਨੀਅਰ ਦੀ ਬਜਾਏ ਕਰੀਮੀਨਲ ਬਣਾ ਦੇਵੇ। ਵੋਟ ਦੇ ਅਧਿਕਾਰ ਦੀ ਵਰਤੋਂ ਸੋਚ ਸਮਝਕੇ ਕਰੋ। ਮੈਂ ਜਨਤਾ ਦੇ ਦਿੱਤੇ ਫਤਵੇ ਦਾ ਸਨਮਾਨ ਕਰਦੇ ਹੋਏ ਹਮੇਸ਼ਾਂ ਇਸ ਇਲਾਕੇ ਨੂੰ ਵਿਕਾਸ ਵੱਲ ਮੋੜਿਆ ਹੈ। ਅੱਜ ਫੈਸਲਾ ਜਨਤਾ ਦੇ ਹੱਥ ’ਚ ਹੈ। 2012 ਦੀਆਂ ਚੋਣਾਂ ਵਿਚ ਇਸ ਇਲਾਕੇ ਤੋਂ ਅਜਿਹਾ ਵਿਅਕਤੀ ਖੜ੍ਹਾ ਹੋਇਆ ਸੀ, ਜਿਸ ਦੀ ਜੱਦੀ ਭੂਮੀ ਅਪਰਾਧਕ ਸੀ ਅਤੇ ਉਸ ਤੇ ਕਈ ਪਰਚੇ ਦਰਜ਼ ਸਨ।ਲੋਕਾਂ ਨੇ ਉਸ ਨੂੰ ਇਨਕਾਰ ਕੇ ਮੈਨੂੰ ਸੇਵਾ ਦਾ ਮੌਕਾ ਦਿੱਤਾ।
ਸਥਾਨਕ ਸਿਟੀ ਗਾਰਡਨ ਵਿਖੇ ਅਕਾਲੀ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਵਲੋ ਬੁਲਾਈ ਪ੍ਰੈਸ ਕਾਨਫਰੰਸ ਦੋਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਜਿਆਣੀ ਨੇ ਫਾਜ਼ਿਲਕਾ ਤੋ ਆਜਾਦ ਉਮੀਦਵਾਰ ਦੇ ਤੋਰ `ਤੇ ਚੋਣ ਲੜ ਰਹੀ ਬੀਬੀ ਰਾਜਦੀਪ ਕੋਰ ਦੇ ਮਰਹੁਮ ਭਰਾ ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਜਾਦ ਉਮੀਦਵਾਰ ਦੇ ਤੋਰ ਤੇ ਸੁਰਜੀਤ ਕੁਮਾਰ ਜਿਆਣੀ ਖਿਲਾਫ ਚੋਣ ਲੜਣ ਵਾਲੇ ਜਸਵਿੰਦਰ ਸਿੰਘ ਰੋਕੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਜੇਕਰ ਉਸ ਸਮੇਂ ਰੋਕੀ ਜਿੱਤ ਜਾਂਦਾ ਤਾਂ ਕੀ ਇਸ ਇਲਾਕੇ ਦਾ ਇਨਾਂ ਵਿਕਾਸ ਹੋ ਸਕਦਾ ਸੀ, ਜੋ ਹੁਣ ਹੋਇਆ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਉਤਾਰਿਆ ਹੈ ਅਤੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਰ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਸੱਤਾ ਵਿਚ ਰਹਿੰਦੇ ਹੋਏ ਵਿਕਾਸ ਨਹੀਂ ਕੀਤਾ ਤਾਂ ਪੰਜਾਬ ਵਿਚ ਉਹ ਕੀ ਕਰੇਗੀ।ਜਾਤ ਪਾਤ ਦੇ ਭੇਦਭਾਗ ਨੂੰ ਖ਼ਤਮ ਕਰਕੇ ਭਾਈਚਾਰਾ ਸਾਂਝ ਸਥਾਪਤ ਕੀਤਾ ਅਤੇ ਹਰ ਵਰਗ ਨੂੰ ਰਾਜਨੀਤੀ ਦੇ ਖੇਤਰ ਵਿਚ ਨੁਮਾਇੰਦਗੀ ਪ੍ਰਦਾਨ ਕੀਤੀ। ਉਨਾਂ ਪੁਰਜ਼ੋਰ ਅਪੀਲ ਕੀਤੀ ਕਿ 4 ਫਰਵਰੀ ਨੂੰ ਅਕਾਲੀ ਭਾਜਪਾ ਦੇ ਪੱਖ ਵਿਚ ਵੋਟਾਂ ਪਾਉਣ।ਵੱਖ ਵੱਖ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਦੁਸ਼ਪ੍ਰਚਾਰ ਤੇ ਧਿਆਨ ਨਾ ਦੇਣ। ਆਂਕੜੇ ਬਲਦੇ ਹਨ, ਟੀ.ਵੀ ਚੈਨਲਾਂ ਦੇ ਸਰਵੇ ਆ ਚੁੱਕੇ ਹਨ।ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਬਣਨ ਜਾ ਰਹੀ ਹੈ ਅਤੇ ਇਸ ਇਲਾਕੇ ਦੇ ਲੋਕ ਵੀ ਇਸ ਸਰਕਾਰ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਤਾਕਿ ਵਿਕਾਸ ਦੀ ਰਫ਼ਤਾਰ ਨੂੰ ਲਗਾਤਾਰ ਜਾਰੀ ਰੱਖਿਆ ਜਾ ਸਕੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply