ਹਰਚੋਵਾਲ / ਗੁਰਦਾਸਪੁਰ, 1 ਫਰਵਰੀ (ਗਗਨਦੀਪ ਸਿੰਘ ਰਿਆੜ)- ਸੋਮਣੀ ਅਕਾਲੀ ਦਲ ਨੂੰ ਭਾਰੀ ਝਟਕਾ ਉਸ ਵੇਲੇ ਲੱਗਿਾ ਜਦੋ ਉਹਨਾਂ ਦੀ ਪਾਰਟੀ ਦੇ ਸਿਆਸੀ ਸਲਾਹਕਾਰ ਤੇ ਆਲ ਇੰਡੀਆ ਸਿੱਖ ਸਟੂਡੈਟਸ਼ ਫੈਡਰੇਸ਼ਨ ਦੇ ਸੀਨੀਅਰ ਜਰਨਲ ਸਕੱਤਰ ਦਵਿੰਦਰ ਸਿੰਘ ਸੋਢੀ ਨੇ ਮਹਾਰਾਜਾ ਦੀ ਧਰਮ ਪਤਨੀ ਪ੍ਰਨੀਤ ਕੋਰ ਦੀ ਪ੍ਰੇਰਨਾਂ ਸਦਕਾਂ ਤੇ ਸੰਜੀਵ ਗਰਗ ਦੇ ਸਹਿਯੋਗ ਕਾਗਰਸ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਮੋਤੀ ਬਾਗ ਪਟਿਆਲਾ ਵਿਖੇ ਆਪਣੇ ਸਾਥੀਆਂ ਸਮੇਤ ਕਾਗਰਸ ਪਾਰਟੀ ਦਵਿੰਦਰ ਸਿੰਘ ਸੋਢੀ ਸਾਮਲ ਹੋ ਗਏ।
ਦਵਿੰਦਰ ਸਿੰਘ ਸੋਢੀ ਨੇ ਆਖਿਆਂ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੁਣ ਪੁਰਣੇ ਅਕਾਲੀ ਦਲ ਦੀ ਨਹੀ ਰਹੀ ਜੋ ਕਿ ਪਾਰਟੀ ਅੰਦਰ ਵਫਾਦਾਰ ਵਰਕਰਾਂ ਅਤੇ ਆਗੂਆਂ ਨਾਲ ਮੰਤਰਈ ਮਾਂ ਵਾਲਾਂ ਸਲੂਕ ਕੀਤਾ ਜਾ ਰਿਹਾਂ ਹੈ ਟਕਸਾਲੀ ਅਕਾਲੀ ਆਗੂਆਂ ਨੂੰ ਨੁਕਰੇ ਲਗਾ ਕਿ ਪੈਰਾਸ਼ੂਟ ਰਾਹੀ ਆ ਰਹੇ ਅਖੋਤੀ ਅਕਾਲੀ ਆਗੂਆਂ ਨੂੰ ਪਾਰਟੀ ਸਾਮਲ ਕਰਨ ਦਾ ਸਿਲਸਿਲਾ ਚਲ ਰਿਹਾ ਹੈ, ਜਿਸ ਨਾਲ ਹੁਣ ਪੁਰਾਣੇ ਆਗੂ ਅਕਾਲੀ ਦਲ ਛੱਡ ਕਿ ਵੱਖ ਵੱਖ ਪਾਰਟੀਆਂ ਸਾਮਲ ਹੋ ਰਹੇ ਹਨ ।ਜੋ ਥੋੜੇ ਸਮੇ ਅੰਦਰ ਅਕਾਲੀ ਦਲ ਖਤਮ ਹੋ ਜਾਵੇਗਾ । ਕੈਪਟਨ ਅਮਰਿੰਦਰ ਸਿੰਘ ਨੇ ਦਵਿੰਦਰ ਸਿੰਘ ਸੋਢੀ ਦਾ ਪਾਰਟੀ ਆਉਣ ਦਾ ਜੋਰਦਾਰ ਸਵਾਗਤ ਕੀਤਾਂ ਗਿਆਂ ਆਖਿਆ ਕਿ ਦਵਿੰਦਰ ਸਿੰਘ ਸੋਢੀ ਨੂੰ ਕਾਗਰਸ ਪਾਰਟੀ ਪੂਰਾਂ ਪੂਰਾਂ ਸਨਮਾਨ ਦਿੱਤਾ ਜਾਵੇਗਾ ਅਤੇ ਸਰਕਾਰ ਬਣ ਤੇ ਪੱਦਵੀ ਦਿੱਤੀ ਜਾਵੇਗੀ ।
Punjab Post Daily Online Newspaper & Print Media