ਮਤੇਵਾਲ, 1 ਫਰਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਭਲੇ ਲਈ 4 ਫਰਵਰੀ ਨੂੰ ਅਕਾਲੀ ਭਾਜਪਾ ਗਠਜੋੜ ਦੇ ਹੱਕ ’ਚ ਫਤਵਾ ਦੇਣ ਦੀ ਲੋਕਾਂ ਨੂੰ ਅਪੀਲ ਕੀਤੀ ਹੈ।
ਪਿੰਡ ਚਾਟੀਵਿੰਡ ਲੇਹਲ ਵਿਖੇ ਠਾਠਾਂ ਮਾਰਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਕਾਂਗਰਸ ਨੇ ਦੇਸ਼ ’ਤੇ 50 ਸਾਲ ਤੋਂ ਵੱਧ ਰਾਜ ਕੀਤਾ ਪਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਹੀਂ ਦੇ ਸਕੀ। ਕਾਂਗਰਸ ਦੀਆਂ ਗਲਤ ਨੀਤੀਆਂ ਨੇ ਗਰੀਬ ਨੂੰ ਜਿੰਦਗੀ ਬਸਰ ਕਰਨ ਲਈ ਵੀ ਮੁਸ਼ਕਲ ’ਚ ਪਾ ਦਿਤਾ। ਉਹਨਾਂ ਕਿਹਾ ਕਿ ਪ੍ਰਕਾਸ਼ ਸਿਘ ਬਾਦਲ ਨੇ ਹਰੇਕ ਵਰਗ ਨੂੰ ਸਹੂਲਤਾਂ ਦਿਤੀਆਂ ਅਤੇ ਰਾਜ ਦਾ ਕਿਾਸ ਕਰਾਇਆ।ਉਹਨਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਵਿਰੋਧੀ ਪਾਰਟੀਆਂ ਹਨ ਪੰਜਾਬ ਦੇ ਭਲੇ ਲਈ ਇਹਨਾਂ ਨੂੰ ਸਤਾ ਦੇ ਨੇੜੇ ਵੀ ਨਹੀਂ ਆਹਉਣ ਦੇਣਾ ਚਾਹੀਦਾ। ਉਹਨਾਂ ਕਿਹਾ ਕਿ ਕਾਂਗਰਸ ਅਤੇ ਆਪ ਲੋਕਾਂ ਨੂੰ ਝੂਠੇ ਝਾਂਸੇ ’ਚ ਭਰਮਾਉਣਾ ਚਾਹੁੰਦੇ ਹਨ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਕੌੜਾ ਤਜਰਬਾ ਪੰਜਾਬ ਹੰਢਾ ਚੁਕਿਆ ਹੈ।ਦਿੱਲੀ ਦੇ ਲੋਕ ਕੇਜਰੀਵਾਲ ਤੋਂ ਠਗੇ ਗਏ ਮਹਿਸੂਸ ਕਰ ਰਹੇ ਹਨ।ਉਹਨਾਂ ਕਿਹਾ ਕਿ ਹਲਕਾ ਮਜੀਠਾ ਅੱਜ ਵਿਕਾਸ ਪੱਖੋਂ ਮੋਹਰਲੀਆਂ ਕਤਾਰਾਂ ’ਚ ਸ਼ੁਮਾਰ ਹੈ ਅਤੇ ਅੱਗੇ ਤੋਂ ਵੀ ਉਹ ਹਲਕੇ ਦੀ ਤਰੱਕੀ ਖੁਸ਼ਹਾਲੀ ਲਈ ਜੀ ਤੋੜ ਕੋਸ਼ਿਸ਼ ਕਰਦੇ ਰਹਿਣਗੇ। ਉਹਨਾਂ ਤਕੜੀ ’ਤੇ ਮੋਹਰ ਲਾਉਣ ਲਈ ਅਪੀਲ ਕੀਤੀ।ਪਿੰਡ ਦੇ ਸੈਕੜੇੌਜਵਾਨਾਂ ਨੇ ਮੋਟਰਸਾਈਕਲ ਰੈਲੀ ਕਰਦਿਆਂ ਮਜੀਠੀਆ ਦਾ ਸਵਾਗਤ ਕੀਤਾ। ਪਿੰਡ ਵਾਸੀਆਂ ਨੇ ਹੱਥ ਖੜੇ ਕਰ ਕੇ ਜੈਕਾਰਿਆਂ ਦੀ ਗੂੰਜ ’ਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ।
ਇਸ ਮੌਕੇ ਸਰਪੰਚ ਬਲਦੇਵ ਸਿੰਘ, ਗੁਰਜਿੰਦ ਸਿੰਘ ਢਪਈਆਂ, ਕਸ਼ਮੀਰ ਸਿੰਘ, ਹਰਕੀਤ ਸਿੰਘ, ਸਤਨਾਮ ਸਿੰਘ।, ਗੁਲਜਾਰ ਸਿੰਘ, ਜਸਪਾਲ ਸਿੰਘ, ਗੁਲਾਬ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media