ਪੱਟੀ, 1 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਵਿਧਾਨ ਸਭਾ ਹਲਕਾ ਪੱਟੀ ਤੋ ਸਮੂਹ ਰਾਮਗੜੀਆ ਬਰਾਦਰੀ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਦੀ ਹਮਾਇਤ ਤੇ ਨਿੱਤਰੀ।
ਬੀਤੀ ਰਾਤ ਹਰਪਾਲ ਸਿੰਘ ਪ੍ਰਧਾਨ ਰਾਮਗੜੀਆ ਸਭਾ ਪੱਟੀ ਵੱਲੋਂ ਕੁੱਲਾ ਚੌਂਕ ਵਿਖੇ ਰਾਮਗੜੀਆ ਬਰਾਦਰੀ ਦਾ ਇਕੱਠ ਕਰਕੇ ਹਰਮਿੰਦਰ ਸਿੰਘ ਗਿੱਲ ਦੀ ਹਾਜ਼ਰੀ ਵਿਚ ਐਲਾਨ ਕੀਤਾ ਕਿ ਸਮੂਹ ਬਰਾਦਰੀ ਦਾ ਫੈਸਲਾ ਸੀ ਕਿ ਇਸ ਵਾਰ ਹਲਕਾ ਪੱਟੀ ਤੋਂ ਕਾਂਗਰਸ ਪਾਰਟੀ ਦੀ ਡੱਟ ਕੇ ਹਮਾਇਤ ਕਰੇਗੀ।ਇਸ ਮੌਕੇ ਹਰਮਿੰਦਰ ਸਿੰਘ ਗਿਲ ਨੇ ਕਿਹਾ ਕਿ ਸਮੂਹ ਰਾਮਗੜੀਆ ਬਰਾਦਰੀ ਵੱਲੋਂ ਕਾਂਗਰਸ ਪਾਰਟੀ ਨੂੰ ਹਮਾਇਤ ਦੇਣ ਨਾਲ ਭਾਰੀ ਬਲ ਮਿਲਿਆ ਅਤੇ ਕਾਂਗਰਸ ਪਾਰਟੀ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕਰੇਗੀ।
Punjab Post Daily Online Newspaper & Print Media