Sunday, March 29, 2026

ਅਕਾਲੀ ਦਲ (ਬਾਦਲ) ਨੂੰ ਸੌਦਾ ਸਾਧ ਦੀ ਸਿੱਧੀ ਹਮਾਇਤ ਨਾਲ, ਬਿੱਲੀ ਥੈਲੋਂ ਆਈ ਬਾਹਰ- ਸਿੱਖ ਆਗੂ

ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਬਿਊਰੋ) – 17 ਮਈ 2007 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਨਾਮੇ ਅਨੁਸਾਰ ਸਿੱਖ ਸੰਗਤਾਂ ਨੂੰ ਸੌਦਾ ਸਾਧ ਨਾਲ ਪੂਰਨ ਤੌਰ ਤੇ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਲਈ ਕਿਹਾ ਗਿਆ ਸੀ ਤਾਂ ਅੱਜ ਕਿਹੜੇ ਮੂੰਹ ਨਾਲ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੌਦਾ ਸਾਧ ਅਤੇ ਉਸ ਦੇ ਚੇਲਿਆਂ ਅੱਗੇ ਵੋਟਾਂ ਦੀ ਖਾਤਰ ਲੇਲੜੀਆਂ ਕੱਢ ਰਹੇ ਹਨ ਅਤੇ ਸੌਦਾ ਸਾਧ ਦੇ ਸਮਾਗਮ ਪੰਜਾਬ ਦੇ ਅੰਦਰ ਕਰਵਾਉਣ ਦਾ ਐਲਾਨ ਵੀ ਕਰਦੇ ਹਨ।PPN0202201702

ਇਹ ਸਵਾਲ ਕਰਦਿਆਂ ਅੱਜ ਸਥਾਨਕ ਰੈਸਟਰੈਂਟ ਵਿੱਚ ਇਕ ਪ੍ਰੈਸ ਕਾਨਫਰੰਸ ਦੌਰਾਨ ਜਸਵਿੰਦਰ ਸਿੰਘ ਐਡਵੋਕੇਟ, ਬਾਬਾ ਮੱਖਣ ਸਿੰਘ, ਸ਼ਹੀਦ ਭਾਈ ਮਨੀ ਸਿੰਘ ਟਕਸਾਲ,ਪੰਥਕ ਤਾਲਮੇਲ ਸੰਗਠਨ, ਅਕਾਲ ਪੁਰਖ ਕੀ ਫ਼ੌਜ, ਅਕਾਲ ਗਤਕਾ ਅਖਾੜਾ, ਗੁਰੂ ਮਾਨਿਓ ਗ੍ਰੰਥ ਸੇਵਕ ਜਥਾ ਜੰਡਿਆਲਾ ਗੁਰੂ, ਸ੍ਰੀ ਗੁਰੂ ਰਾਮਦਾਸ ਸੇਵਕ ਸਭਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸਾਹਿਬਜਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ ਆਦਿ ਨੇ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੌਣਾਂ ਵਿੱਚ ਡੇਰਾ ਮੁੱਖੀ ਵੱਲੋਂ ਅਕਾਲੀ ਦਲ ਬਾਦਲ ਨੂੰ ਸਿੱਧੀ ਹਮਾਇਤ ਦੇ ਕੇ ਇਹ ਸਾਬਤ ਕਰ ਦਿਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰੀਕ ਬਣੇ ਨੂੰ ਬਿਨ੍ਹਾਂ ਮਾਫੀ ਮੰਗਿਆਂ ਕਿਉਂ ਮਾਫ ਕਰਨ ਵਾਲੇ ਹੁਕਮਨਾਮੇ ਸੁਣਾਏ ਗਏ ਸਨ।ਗੁਰਬਚਨ ਸਿੰਘ ਕਾਬਜ਼ ਅਕਾਲ ਤਖ਼ਤ ਸਾਹਿਬ ਹੁਣ ਤਾਂ ਸਾਰੀ ਸਿੱਖ ਸੰਗਤਾਂ ਨੂੰ ਸੱਚ ਦੱਸ ਦਿਓ ਕਿ ਉਹ ਇਕ ਰਾਜਨੀਤੀਕ ਸਟੰਟ ਸੀ।ਮਾਫ਼ੀਨਾਮੇ ਦੇ ਸਬੰਧ ਵਿੱਚ ਦਿੱਤੇ ਗਏ 91 ਲੱਖ ਦੇ ਇਸ਼ਤਿਹਾਰ ਜੋ ਗੁਰੂ ਕੀ ਗੋਲਕ ਵਿੱਚੋਂ ਗਏ ਉਹਨਾਂ ਦਾ ਹਿਸਾਬ ਕੌਣ ਦੇਵੇਗਾ???
ਉਕਤ ਆਗੂਆਂ ਨੇ ਕਿਹਾ ਕਿ ਕੰਧਾਂ ਉਪਰ ਲਿਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਕੇ ਪਾਵਨ ਪੰਨਿਆਂ ਨੂੰ ਗਲੀਆਂ ਵਿੱਚ ਖਿਲਾਰਿਆ ਗਿਆ ਇਸ ਪਿੱਛੇ ਕਿਸ ਦਾ ਹੱਥ ਸੀ।ਹੁਣ ਤਾਂ ਪਤਾ ਚੱਲ ਗਿਆ ਬਰਗਾੜੀ ਵਿੱਚ ਸਿੱਖ ਸੰਗਤਾਂ ਉਪਰ ਕਿਸ ਦੇ ਕਹਿਣ ਤੇ ਗੋਲੀਆਂ ਚਲਾਈਆਂ ਗਈਆਂ ਅਤੇ ਨਿਰਦੋਸ਼ੇ ਸਿੰਘਾਂ ਨੂੰ ਸ਼ਹੀਦ ਅਤੇ ਜਖ਼ਮੀ ਕੀਤਾ ਗਿਆ। ਹੁਣ ਤਾਂ ਪਤਾ ਹੈ ਕਿਉਂ ਨਹੀਂ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਹੱਥਕੜੀਆਂ ਲਗ ਸਕੀਆਂ।ਪਰ ਪੰਜਾਬ ਦਾ ਹਰ ਇਕ ਵਸਨੀਕ ਭਾਵੇ ਉਹ ਸਿੱਖ ਹੋਵੇ, ਹਿੰਦੂ ਹੋਵੇ ਜਾਂ ਹੋਰ ਵੀ ਕਿਸੇ ਧਰਮ ਨੂੰ ਮੰਨਣਵਾਲਾ, ਉਹ ਸਮਝਦਾਰ ਹੈ ਕਿ ਉਹ  ਕੌਣ ਲੋਕ ਹਨ ਜੋ ਪੰਜਾਬ ਦੇ ਭਾਈਚਾਰੇ ਨੂੰ ਆਪਣੇ ਫਾਇਦੇ ਲਈ ਲੜਾਉਣਾ ਚਾਹੁੰਦੇ ਹਨ।ਉਨਾਂ ਹੋਰ ਕਿਹਾ ਕਿ ਹੁਣ ਪੰਜਾਬ ਦਾ ਵਸਨੀਕ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲੀਆਂ ਕੌਝੀਆਂ ਚਾਲਾਂ ਚਲਣ ਵਾਲਿਆਂ ਮੂੰਹ ਬਿਲਕੁੱਲ ਨਹੀਂ ਲਾਉਣਗੇ ਸਗੋਂ ਅਜਿਹੇ ਲੋਕਾਂ ਦਾ ਬਾਈਕਾਟ ਕਰਕੇ ਆਪਸ ਵਿੱਚ ਪਿਆਰ-ਸਤਿਕਾਰ ਨਾਲ ਰਹਿਣਗੇ।ਸਿੱਖ ਜਥੇਬੰਦੀਆਂ ਵੱਲੋਂ ਸਮੁੱਚੀ ਮਾਨਵਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਕਾਲੀ ਦਲ ਬਾਦਲ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਤਾਂ ਜੋ ਭੱਵਿਖ ਵਿੱਚ ਕੋਈ ਵੀ ਰਾਜਨੀਤੀਕ ਪਾਰਟੀ ਅਜਿਹਾ ਕਰਨ ਲੱਗਿਆਂ ਸੋਚਣ `ਤੇ ਮਜਬੂਰ ਹੋ ਜਾਵੇ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply