Tuesday, October 6, 2026

ਲੈਕਚਰਾਰਾਂ ਵਲੋਂ ਪੀ.ਈ.ਐਸ ਕੈਡਰ ਦੀ ਲਿਸਟ ਜਾਰੀ ਕਰਨ ਦੀ ਮੰਗ

PPN0502201708ਮਲੋਟ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਕੂਲ ਲੈਕਚਰਾਰਜ ਦੀ ਮੀਟਿੰਗ ਮਲੌਟ ਵਿਖੇ ਹੋਈ।ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਲੈਕਚਰਾਰਰ ਵਿਜੈ ਗਰਗ ਅਤੇ ਡਾ. ਹਰੀਭਜਨ ਨੇ ਮੰਗ ਕੀਤੀ ਕਿ ਲੈਕਚਰਾਰਾਂ ਨੂੰ ਤਰੱਕੀ ਦੇ ਕੇ (ਪੀ. ਈ.ਐਸ) ਪ੍ਰਿੰਸੀਪਲ ਬਣਾਉਣ ਸਥੰਧੀ ਵਿਭਾਗੀ ਤੱਰਕੀ ਕਮੇਟੀ (ਡੀ.ਪੀ.ਸੀ) ਦੀ ਲਿਸਟ ਜਾਰੀ ਕੀਤੀ ਜਾਵੇ।ਕਿਉਂਕਿ ਹੁਣ ਪੰਜਾਬ ਵਿਚ ਚੋਣਾਂ ਦਾ ਕੰਮ ਨੇਪਰੇ ਚੜ ਗਿਆ ਹੈ।ਉਨਾਂ ਕਿਹਾ ਕਿ ਚੋਣ ਕਮਿਸ਼ਨ ਪੰਜਾਬ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਪੀ.ਈ.ਐਸ ਕੈਡਰ ਦੀ ਲਿਸਟ ਜਾਰੀ ਕਰਨ ਦੀ ਆਗਿਆ ਦੇ ਦੇਵੇ।ਇਸ ਸਥੰਧੀ ਵਧੀਕ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਪੰਜਾਥ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ, ਤਾਂਕਿ ਉਹਨਾ ਨੂੰ ਪੀ.ਈ.ਐਸ ਕੈਡਰ ਲਿਸਟ ਜਾਰੀ ਕਰਨ ਸਬੰਧੀ ਮੰਗ ਪਤੱਰ ਦਿੱਤਾ ਜਾ ਸਕੇ ਅਤੇ ਉਹਨਾਂ ਦੇ ਧਿਆਨ ਵਿਚ ਇਹ ਵੀ ਲਿਆਂਦਾ ਜਾਵੇਗਾ ਕੀ ਬਿਨਾਂ ਪ੍ਰਿੰਸੀਪਲਾਂ ਤੋ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਸੰਚਾਲਨ ਸਹੀ ਢੰਗ ਨਾਲ ਚਲਾਉਣਾ ਮੁਸ਼ਕਲ ਹੋਵੇਗਾ।ਇਸ ਮੌਕੇ ਸ਼ਿਵਾਰਾਜ ਗਿੱਲ, ਹਰਜੀਤ ਸਿੰਘ, ਰਾਜਿੰਦਰ ਪਾਲ ਸਿੰਘ, ਰਾਮ ਪ੍ਰਤਾਪ, ਮੋਨਹਰ ਲਾਲ, ਨੈਬ ਸਿੰਘ, ਖੇਮ ਰਾਜ, ਕ੍ਰਿਸ਼ਨ ਕੁਮਾਰ ਆਦਿ ਲੈਕਚਰਾਰ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply