Sunday, March 22, 2026

ਬਾਬਾ ਰਾਮਦੇਵ ਮੰਦਰ ਵਿਚ ਤਿੰਨ ਦਿਨਾਂ ਮੇਲਾ ਸ਼ੁਰੂ

ਫਾਜ਼ਿਲਕਾ, 6 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਪਿੰਡ ਬਨਵਾਲਾ ਹਨਵੰਤਾ ਵਿਚ ਬਾਬਾ ਰਾਮਦੇਵ ਜੀ ਦੇ ਮੰਦਰ ਵਿਚ ਤਿੰਨ ਦਿਨਾਂ ਵਿਸ਼ਾਲ ਮੇਲਾ ਲਗਾਇਆ ਗਿਆ। ਮੇਲੇ ਦੇ ਪਹਿਲੇ ਦਿਨ ਹੀ ਸ਼ਰਧਾਲੂਆਂ ਦਾ ਭਾਰੀ ਸੈਲਾਬ ਬਾਬਾ ਰਾਮਦੇਵ ਜੀ ਦੇ ਦਰਸ਼ਨਾਂ ਲਈ ਉਮੜਿਆ। PPN0602201712

ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮੰਦਰ ਵਿਚ ਪਹੁੰਚਕੇ ਮੱਥਾ ਟੇਕਿਆ, ਪ੍ਰਸਾਦ ਵੰਡਿਆ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਵਿਚ ਕਈ ਸ਼ਰਧਾਲੂ ਆਪਣੀ ਮਨੰਤ ਪੂਰੀ ਹੋਣ ਤੇ ਪੈਦਲ ਅਤੇ ਪੇਟ ਦੇ ਭਾਰ ਲੇਟਦੇ ਹੋਏ ਮਦਰ ਵਿਚ ਪਹੁੰਚੇ ਅਤੇ ਬਾਬਾ ਜੀ ਦੇ ਸਾਹਮਣੇ ਸਿਰ ਝੁਕਾਇਆ। ਜਾਣਕਾਰੀ ਦਿੰਦੇ ਹੋਏ ਮੰਦਰ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ ਨੇ ਦੱਸਿਆ ਕਿ ਮੇਲੇ ਵਿਚ ਸ਼ਰਧਾਲੂਆਂ ਲਈ ਲੰਗਰ, ਚਾਹ ਅਤੇ ਪੀਣ ਵਾਲੇ ਸਾਫ਼ ਪਾਦੀ ਦੀ ਵਿਵਸਥਾ ਕੀਤੀ ਗਈ ਹੈ। ਮੇਲੇ ਦੌਰਾਨ ਮੰਦਰ ਵਿਚ ਮਿਲੀ ਪਵਿੱਤਰ ਬਾਵੜੀ ਸ਼ਰਧਾਲੂਆਂ ਲਈ ਵਿਸ਼ੇਸ਼ ਰੂਪ ਨਾਲ ਆਸਰਥਾ ਦੇ ਕੇਂਦਰ ਰਹੀ।ਮੇਲੇ ਵਿਚ ਬੱਚਿਆਂ ਲਈ ਖਾਣ ਪੀਣ ਦੀਆਂ ਸਟਾਲਾਂ, ਵੱਖ ਵੱਖ ਤਰ੍ਹਾਂ ਦੇ ਝੂਲਿਆਂ ਅਤੇ ਸ਼ਰਧਾਲੂਆਂ ਦੇ ਪ੍ਰਸਾਦ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 7 ਫਰਵਰੀ ਮੰਗਲਵਾਰ ਤੱਕ ਮੇਲੇ ਵਿਚ ਪਹੁੰਚਣ ਵਾਲਿਆਂ ਦੀ ਗਿਣਤੀ 80 ਹਜ਼ਾਰ ਤੋਂ ਵੱਧ ਹੋ ਜਾਵੇਗੀ।ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਲਗਭਗ 250 ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਸਬੱਧੀ ਪੂਰੀ ਵਿਵਸਥਾ ਕੀਤੀ ਗਈ ੲੈ।ਮੇਲੇ ਵਿਚ ਰਾਜਸਥਾਨ, ਸ਼੍ਰੀਗੰਗਾਨਗਰ, ਬਠਿੰਡਾ, ਹਰਿਆਣਾ ਅਤੇ ਹੋਰਨਾਂ ਸ਼ਹਿਰਾਂ ਤੋਂ ਪਹੁੰਚੇ ਸ਼ਰਧਾਲੂਆਂ ਲਈ ਰਾਤ ਨੂੰ ਠਹਿਰਣ ਸਬੰਧੀ ਵਿਵਸਥਾ ਵੀ ਕੀਤੀ ਗਈ ਹੈ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply