ਨਵੀਂ ਦਿੱਲੀ, 6 ਫਰਵਰੀ (ਪੰਜਾਬ ਪੋਸਟ ਬਿਊਰੋ)- ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ 7 ਫਰਵਰੀ 2017 ਨੂੰ ਰਾਸ਼ਟਰੀ ਦਿਵਸ ਦੀ ਪੂਰਵ ਸੰਧਿਆ ਤੇ ਗ੍ਰੇਨੇਡਾ ਦੀ ਸਰਕਾਰ ਅਤੇ ਉਥੋਂ ਦੀ ਜਨਤਾ ਨੂੰ ਆਪਣੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਗ੍ਰੇਨੇਡਾ ਦੇ ਗਵਰਨਰ ਜਨਰਲ ਮਾਣਯੋਗ ਡਾਕਟਰ ਸਿਸੇਲ ਲਾ ਗ੍ਰੇਨੇਡ ਨੂੰ ਭੇਜੇ ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਰਕਾਰ, ਇਥੋਂ ਦੀ ਜਨਤਾ ਅਤੇ ਆਪਣੇ ਵੱਲੋਂ ਵੀ ਉਹ ਰਾਸ਼ਟਰੀ ਦਿਵਸ ਦੇ ਮੌਕੇ `ਤੇ ਉਨਾਂ ਨੂੰ ਅਤੇ ਗ੍ਰੇਨੇਡਾ ਦੀ ਜਨਤਾ ਨੂੰ ਸ਼ੁਭਕਾਮਨਾਵਾਂ ਅਤੇ ਵਧਾਈ ਦਿੰਦੇ ਹਨ । ਇਹ ਬੜੇ ਸੰਤੋਸ਼ ਦੀ ਗੱਲ ਹੈ ਕਿ ਸਾਂਝੇ ਹਿੱਤ ਦੇ ਵਿਆਪਕ ਖੇਤਰਾਂ ਵਿੱਚ ਹਾਲ ਦੇ ਸਾਲਾਂ ਵਿੱਚ ਭਾਰਤ ਅਤੇ ਗ੍ਰੇਨੇਡਾ ਵਿਚਾਲੇ ਸੰਬੰਧ ਬਹੁਤ ਮਜਬੂਰ ਹੋਏ ਹਨ।ਕੌਮਾਂਤਰੀ ਮੰਚਾਂ `ਤੇ ਸਾਂਝੇ ਹਿੱਤਾਂ ਦੇ ਮੁੱਦਿਆਂ `ਤੇ ਸਹਿਯੋਗ, ਭਾਈਵਾਲੀ ਵਿੱਚ ਇੱਕ ਅਹਿਮ ਹਿੱਸਾ ਹੈ ਅਤੇ ਅਸੀ ਇਸ ਖੇਤਰ ਵਿੱਚ ਤੁਹਾਡੇ ਨਾਲ ਕਾਰਜ ਨੂੰ ਅੱਗੇ ਵਧਾਉਣ ਲਈ ਤਿਆਰ ਹਾਂ ਮੈਂ ਇਸ ਗੱਲ ਨੂੰ ਲੈ ਕੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਆਉਣ ਵਾਲੇ ਸਾਲਾਂ ਵਿੱਚ ਸਾਡੇ ਦੁਵੱਲੇ ਸੰਬੰਧਾਂ ਵਿੱਚ ਹੋਰ ਮਜਬੂਤੀ ਆਵੇਗੀ।
Punjab Post Daily Online Newspaper & Print Media