Friday, February 27, 2026

ਆਸ਼ਾ ਵਰਕਰਾਂ ਨੂੰ ਸੈਲਫ ਹੈਲਪ ਗਰੁੱਪ ਤੇ ਕੈਪਿਸਟੀ ਬਿਲਡਿੰਗ ਪ੍ਰੋਗਰਾਮ ਦਿੱਤੀ ਜਾਣਕਾਰੀ

ਬਠਿੰਡਾ, 7 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰਸਿੰਘ ਜੱਸੀ)- ਸਿਹਤ ਵਿਭਾਗ ਬਠਿੰਡਾ ਅਤੇ ਸਥਾਨਕ ਸਰਕਾਰਾਂ ਵਿਭਾਗ ਨਗਰ ਨਿਗਮ ਬਠਿੰਡਾ ਵੱਲੋਂ ਪੰਜਾਬ ਸਟੇਟ ਅਰਬਨ ਲਾਈਵਲੀਹੁਡ ਮਿਸ਼ਨ ਅਧੀਨ ਸਲੱਮ ਏਰੀਆ ਵਿੱਚ ਕੰਮ ਕਰ ਰਹੀਆਂ ਬੇਅੰਤ ਨਗਰ ਅਤੇ ਪਰਸ ਰਾਮ ਨਗਰ ਦੀਆਂ ਆਸ਼ਾ ਵਰਕਰਾਂ ਨੂੰ ਸੈਲਫ ਹੈਲਪ ਗਰੁੱਪ ਅਤੇ ਕੈਪਿਸਟੀ ਬਿਲਡਿੰਗ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ।PPN0702201701

ਇਸ ਮੀਟਿੰਗ ਵਿੱਚ ਸੈਲਫ ਹੈਲਪ ਗਰੁੱਪ ਅਤੇ ਇੰਪਲਾਈਮੈਂਟ ਥਰੋ ਸਕਿਲ ਟ੍ਰੇਨਿੰਗ ਅਤੇ ਪਲੇਸਮੈਂਟ ਅਤੇ ਸਵੈ ਰੁਜ਼ਗਾਰ ਪ੍ਰੋਗਰਾਮ ਬਾਰੇ ਸੋਨੂੰ ਗੋਇਲ ਮੈਨੈਜਰ ਅਤੇ ਵਿਸ਼ਾਲ ਗਰਗ ਵਲੋਂ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।ਇਸ ਮੀਟਿੰਗ ਵਿੱਚ ਨਾਬਾਰਡ ਵੱਲੋਂ ਡਿਜੀਟਲ ਪੇਮੈਂਟ  ਬਾਰੇ,ਸੈਲਫ ਹੈਲਪ ਗਰੁੱਪ ਬਣਾਉਣ ਅਤੇ ਏਰੀਆ ਲੈਵਲ ਫੈਡਰੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ।ਉਨ੍ਹਾਂ ਕਿਹਾ ਕਿ ਜਿਹੜਾ ਸੈਲਫ ਹੈਲਪ ਗਰੁੱਪ 6 ਮਹੀਨੇ ਤੱਕ ਸਰਕਾਰ ਦੀਆਂ ਮੁਤਾਬਕ ਕੰਮ ਕਰੇਗਾ ਉਸਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਵੇਗੀ।ਅਖੀਰ ਵਿੱਚ ਸੋਨੂੰ ਗੋਇਲ ਵਲੋਂ ਸਹਿਯੋਗ ਦੇਣ ਲਈ ਸਿਵਲ ਸਰਜਨ ਬਠਿੰਡਾ ਡਾ. ਰੁਘਬੀਰ ਸਿੰਘ ਰੰਧਾਵਾ ਦਾ ਧੰਨਵਾਦ ਵੀ ਕੀਤਾ ਗਿਆ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply