ਫਾਜ਼ਿਲਕਾ, 9 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਸਥਾਨਕ ਲਾਲਾ ਸਰਨਦਾਸ ਬੂਟਾ ਰਾਮ ਅਗਰਵਾਲ ਸਰਵਹਿਤਕਾਰੀ ਵਿਦਿਆ ਮੰਦਰ ਵਿਚ ਬੱਚਿਆਂ ਦਾ ਉਤਸਾਹ ਵਧਾਉਣ ਅਤੇ ਖੇਡ ਖੇਡ ਵਿਚ ਗਿਆਨ ਵਧਾਉਣ ਅਤੇ ਬੱਚਿਆਂ ਨੂੰ ਰੰਗਾਂ ਦੀ ਪਹਿਚਾਣ ਕਰਵਾਉਣ ਅਤੇ ਉਨ੍ਹਾਂ ਨਾਲ ਤਾਲਮੇਲ ਬਿਠਾਉਣ ਲਈ ਰੈਡ ਡੇ ਮਨਾਇਆ ਗਿਆ।

ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਮਧੂ ਸ਼ਰਮਾ ਨੇ ਦੱਸਿਆ ਕਿ ਸਕੂਲ ਵਿਚ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮਾਂ ਦਾ ਅਯੋਜਨ ਕਰਕੇ ਸ਼ੀਸ਼ੂ ਵਾਟਿਕਾ ਦੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਕਿ ਖੇਡ ਦੀ ਖੇਡ ਅਤੇ ਪੜ੍ਹਾਈ ਦੀ ਪੜ੍ਹਾਈ ਹੋ ਸਕੇ।ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਬੱਚੇ ਆਪਣੇ ਨਾਲ ਲਾਲ ਰੰਗ ਦੇ ਗੁਬਾਰੇ ਅਤੇ ਲਾਲ ਰੰਗ ਦੀਆਂ ਬਣੀਆਂ ਚੀਜ਼ਾਂ ਲੈਕੇ ਆਏ ਸਨ।ਪ੍ਰੋਗਰਾਮ ਦੌਰਾਨ ਬੱਚਿਆਂ ਨੇ ਬਹੁਤ ਕੁੱਝ ਸਿੱਖਿਆ।ਇਸ ਮੌਕੇ ਵਨੀਤਾ ਭੁਸਰੀ ਅਤੇ ਹੋਰ ਅਧਿਆਪਕਾਵਾਂ ਹਾਜ਼ਰ ਸਨ।
Punjab Post Daily Online Newspaper & Print Media