Saturday, June 20, 2026

ਵਪਾਰ ਮੰਡਲ ਨੇ ਐਸ.ਐਸ.ਪੀ ਨੂੰ ਮੋਮੋਰੰਡਮ ਦਿੱਤਾ

ਫਾਜ਼ਿਲਕਾ, 9 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਸ਼ਹਿਰ ’ਚ ਹੋ ਰਹੀਆਂ ਚੋਰੀ, ਲੁੱਟਮਾਰ ਅਤੇ ਵਾਹਣ ਚੋਰੀ ਦੀ ਘਟਨਾਵਾਂ ਸੰਬੰਧ ’ਚ ਵਪਾਰ ਮੰਡਲ ਦਾ ਇੱਕ ਵਫ਼ਦ ਪ੍ਰਧਾਨ ਅਸ਼ੋਕ ਗੁਲਬੱਧਰ ਦੀ ਅਗੁਵਾਈ ’ਚ ਫਾਜ਼ਿਲਕਾ ਦੇ ਐਸ.ਐਸ.ਪੀ. ਸ਼੍ਰੀ ਕੇਤਨ ਬਲੀਰਾਮ ਪਾਟਿਲ ਨਾਲ ਮਿਲਿਆ।PPN0902201708

 ਦੁਕਾਨਦਾਰਾਂ ਅਤੇ ਵਪਾਰੀਆਂ ਨੇ ਪਾਟਿਲ ਨੂੰ ਪੇਸ਼ ਆ ਰਹੀ ਮੁਸ਼ਕਲਾਂ ਤੋ ਜਾਣੂੁ ਕਰਵਾਇਆ।ਜਨਰਲ ਸਕੱਤਰ ਸਤੀਸ਼ ਢੀਂਗਰਾ ਨੇ ਕਿਹਾ ਕਿ ਦੁਕਾਨਦਾਰਾਂ ’ਚ ਦਹਿਸ਼ਤ ਦਾ ਮਾਹੋਲ ਪਾਇਆ ਜਾ ਰਿਹਾ ਹੈ।ਪਾਟਿਲ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਗੈਰ ਸਮਾਜੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਸ਼ਹਿਰ ’ਚ ਗਸ਼ਤ ਤੇਜ ਕੀਤੀ ਜਾਵੇਗੀ।ਵਫਦ ’ਚ ਵੱਖ ਵੱਖ ਵਪਾਰਿਕ ਸੰਗਠਨਾਂ ਦੇ ਨੁਮਾਇੰਦੇ ਕ੍ਰਿਸ਼ਨ ਜਸੂਜਾ, ਕੇ.ਕੇ ਗ੍ਰੋਵਰ, ਰਾਮ ਤੀਰਥ ਗਾਂਧੀ, ਸੁਨੀਲ ਪਰਨਾਮੀ, ਨਰਿੰਦਰ ਪਰਨਾਮੀ ਨੀਨੂੰ, ਪੱਪੂ ਠਕਰਾਲ, ਰੰਗੀਲਾ ਵਧਵਾ, ਬਾਲ ਕ੍ਰਿਸ਼ਨ ਕਟਾਰੀਆ, ਇੰਦਰਜੀਤ ਗ੍ਰੋਵਰ, ਰਾਜ ਕੁਮਾਰ, ਅਸ਼ਵਨੀ ਨਾਗਪਾਲ, ਜਿਲੇਸ਼ ਠਠਈ ਲੱਕੀ, ਗੁਲਸ਼ਨ ਅਨੇਜਾ, ਅਸ਼ੋਕ ਜੈਨ, ਸ਼ਗਨ ਲਾਲ ਕਾਮਰਾ, ਪਰਮਜੀਤ ਸ਼ਰਮਾ, ਰਾਜਨ, ਬੋਬੀ ਨਾਮਧਾਰੀ, ਰਾਜਨ ਕੱਕੜ, ਕਾਲੀ ਠਕਰਾਲ, ਰਿੰਕੂ ਨਾਗਪਾਲ, ਟੀਟੂ ਗਾਂਧੀ, ਵਿਜੈ ਨਾਗਪਾਲ, ਰਮਨ ਵਧਵਾ, ਰਾਕੇਸ਼ ਮਦਾਨ ਅਤੇ ਹੋਰ ਵਪਾਰੀ ਸ਼ਾਮਲ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply