Sunday, September 6, 2026

ਗੁਰਦੁਆਰਾ ਕੋਠਾ ਸਾਹਿਬ ਵੱਲਾ ਵਿਖੇ ਮੁਫਤ ਮੈਡੀਕਲ ਚੈਕਅਪ ਕੈਂਪ 15 ਨੂੰ

ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇਤਿਹਾਸਿਕ ਗੁਰਦੁਆਰਾ ਕੋਠਾ ਸਾਹਿਬ ਵੱਲਾ ਵਿਖੇ ਜਿੱਥੇ ਕਿ ਇਤਿਹਾਸਿਕ ਜੋੜ ਮੇਲੇ ਦੌਰਾਨ ਡਾ. ਹਰਜੋਤ ਸਿੰਘ ਨਿਊਰੋਸਾਇਕੇਟਰੀ ਸੈਂਟਰ ਰਣਜੀਤ ਐਵਨਿਊ ਵਲੋਂ 15 ਫਰਵਰੀ ਨੂੰ ਸਵੇਰੇ 9.00 ਵਜੇ ਤੋਂ ਲੈ ਕੇ 1.00 ਵਜੇ ਤੱਕ ਮੁਫਤ ਦਿਮਾਗੀ ਰੋਗਾਂ ਦਾ ਚੈਕਅਪ ਕੈਂਪ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਦੀ ਅਗਵਾਈ ਵਿਚ ਲਗਾਇਆ ਜਾ ਰਿਹਾ ਹੈ।PPN1002201701

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਠਾ ਸਾਹਿਬ ਵੱਲਾ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਅਤੇ ਮੀਤ ਪ੍ਰਧਾਨ ਵੱਸਣ ਸਿੰਘ ਵੱਲਾ ਨੇ ਦੱਸਿਆ ਕਿ ਇਸ ਮੁਫਤ ਚੈਕਅਪ ਕੈਂਪ ਦੌਰਾਨ ਲੋੜਵੰਦ ਮਰੀਜਾਂ ਨੂੰ ਦਵਾਈਆਂ ਮੁਫਤ ਦਿਤੀਆਂ ਜਾਣਗੀਆਂ ਅਤੇ ਲੋੜਵੰਦ ਲੋਕਾਂ ਦੇ ਮੈਡੀਕਲ ਟੈਸਟ ਵੀ ਮੁਫਤ ਕੀਤੇ ਜਾਣਗੇ।ਇਸ ਮੌਕੇ ਡਾ. ਪ੍ਰਤਿਮਾ ਲਾਂਬਾ ਮੈਡੀਕਲ ਸਾਇਕੋਲੋਜਿਸਟ, ਦਲਬੀਰ ਸਿੰਘ, ਸੰਤੋਖ ਸਿੰਘ, ਪ੍ਰਿਤਪਾਲ ਸਿੰਘ, ਤਰਸੇਮ ਸਿੰਘ ਮੈਨੈਜਰ, ਜੋਬਨਜੀਤ ਸਿੰਘ ਸ਼ੰਕਰਪੁਰੀਆ ਮੈਨੇਜਰ, ਬਲਬੀਰ ਸਿੰਘ ਮੁੱਖ ਗ੍ਰੰਥੀ, ਸੁਲੱਖਣ ਸਿੰਘ, ਹਰਦਿਆਲ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply