Saturday, May 30, 2026

ਈਡੀਅਟ ਕਲੱਬ ਨੇ ਕਰਵਾਇਆ ਜੂਨੀਅਰ ਕਮੇਡੀ ਟੇਲੈਂਟ ਹੰਟ-2014

PPN160614

ਅੰਮ੍ਰਿਤਸਰ, 16  ਜੂਨ (ਪੰਜਾਬ ਪੋਸਟ ਬਿਊਰੋ)-  ਈਡੀਅਟ ਕਲੱਬ ਨੇ ‘ਰਾਸ਼ਟਰੀ ਸਮਾਈਲ ਪਾਵਰ ਡੇ’ ਦੇ ਮੌਕੇ ਜੂਨੀਅਰ ਕਮੇਡੀ ਟੇਲੈਂਟ ਹੰਟ-2014 ਦਾ ਆਯੋਜਨ ਕੀਤਾ ਗਿਆ। ਅਲਫਾਵੰਨ ਵਿਚ ਕਰਵਾਏ ਗਏ ਇਸ ਸ਼ੋਅ ਵਿਚ6 ਤੋਂ 10  ਸਾਲ ਅਤੇ 11 ਤੋਂ 15  ਸਾਲ ਦੇ ਬੱਚਿਆਂ ਦੇ ਕਮੇਡੀ ਦੇ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਈਡੀਅਟ ਕਲੱਬ ਪਿਛਲੇ ਕਰੀਬ 14 ਸਾਲ ਤੋਂ ਸਮੇਂ-ਸਮੇਂ ਤੇ ਕਈ ਤਰਾਂ ਦੇ ਕਾਰਨਾਮੇ ਕਰਦਾ ਰਿਹਾ ਹੈ ਜੋ ਕਿ ਸਮਾਜ ਵਿਚ ਫੈਲੀਆਂ ਹੋਈਆਂ ਕੁਰੀਤੀਆਂ ਉਪਰ ਸੱਟ ਮਾਰਦੇ ਸਨ,ਪਰ ਪਿਛਲੇ ਤਿੰਨ ਸਾਲ ਤੋਂ ਅਸੀਂ ਸਮਾਜਿਕ ਕੁਰੀਤੀਆਂ ਦੇ ਖਿਲਾਫ ਵਿਅੰਗਾਤਮਕ ਚੋਟ ਕਰਨ ਦੇ ਨਾਲ-ਨਾਲ ਇਸ ਤਨਾਅ ਨਾਲ ਭਰੀ ਜਿੰਦਗੀ ਵਿਚੋਂ ਆਮ ਆਦਮੀ ਲਈ ਕੁਝ ਪਲ ਖੁਸ਼ੀਆਂ ਦੇ ਲੱਭਣ ਲਈ ਉਪਰਾਲਾ ਕੀਤਾ ਹੈ ਅਤੇ ਅਸੀਂ ਸਾਲ ਵਿਚ 3-4  ਪ੍ਰੋਗਰਾਮ ਕਰਵਾਉਣ ਦਾ ਮਨ ਬਣਾਇਆ ਹੈ ਤਾਂਕਿ ਅੱਜ ਦੀ ਨੱਠ-ਭੱਜ ਵਾਲੀ ਜਿੰਦਗੀ ਵਿਚ ਵੀ ਲੋਕਾਂ ਨੂੰ ਕੁਝ ਪਲ ਆਰਾਮ ਦੇ ਸਕੀਏ। ਅੱਜ ਦੇ ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਬੱਚਿਆਂ ਨੇ ਆਪਣੇ ਚੁਟਕਲਿਆਂ ਅਤੇ ਟੋਟਕਿਆਂ ਨਾਲ ਹਸਾ-ਹਸਾ ਕੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਕਲੱਬ ਦੇ ਪੈਟਰਨ ਸ.ਕੰਵਲਜੀਤ ਮਾਨਾਵਾਲਾ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਈਡੀਅਟ ਕਲੱਬ ਜਦੋਂ ਤੋਂ ਹੋਂਦ ਵਿਚ ਆਇਆ ਹੈ ਮੈਂ ਉਸ ਵੇਲੇ ਤੋਂ ਹੀ ਇਸਦੇ ਨਾਲ ਜੁੜਿਆ ਰਿਹਾ ਹਾਂ ਅਤੇ ਕਲੱਬ ਵੱਲੋਂ ਕੀਤੇ ਜਾਂਦੇ ਸਮਾਜ-ਸੇਵਾ ਦੇ ਕੰਮਾਂ ਲਈ ਕਲੱਬ ਦੇ ਪ੍ਰਧਾਨ ਰਾਜਿੰਦਰ ਰਿਖੀ ਅਤੇ ਪੂਰੀ  ਟੀਮ ਨੂੰ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਇਹ ਲੋਕ ਆਉਣ ਵਾਲੇ ਸਮੇਂ ਵਿਚ ਵੀ ਆਪਣੇ ਵੱਖਰੇ ਅੰਦਾਜ ਨਾਲ ਕੰਮ ਕਰਕੇ ਸਾਡੇ ਸਮਾਜ ਵਿਚ ਫੈਲੀ ਗੰਦਗੀ ਨੂੰ ਦੂਰ ਕਰਨ ਦਾ ਉਪਰਾਲਾ ਕਰਦੇ ਰਹਿਣਗੇ। 6 ਤੋਂ 10 ਸਾਲ ਦੇ ਗਰੁੱਪ ਵਿਚ ਡੀ.ਏ.ਵੀ ਪਬਲਿਕ ਸਕੂਲ ਦੇ ਧੈਰਿਆ ਮਹਿਰਾ ਨੇ ਪਹਿਲਾ ਸਥਾਨ ਹਾਸਲ ਕੀਤਾ,ਦੂਸਰਾ ਸਥਾਨ ਅਵਧ ਅਤੇ ਤੀਸਰੇ ਸਥਾਨ ਤੇ ਅੰਕਿਤ ਨੇ ਮੱਲ ਮਾਰੀ। 11 ਤੋਂ 15  ਸਾਲ ਦੇ ਗਰੁੱਪ ਵਿਚ ਦੇਵ ਖੋਸਲਾਨੇ ਪਹਿਲਾ, ਯੁਵਰਾਜ ਸਿੰਘ ਨੇ ਦੂਸਰਾ ਅਤੇ ਗਗਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਮੰਚ ਸੰਚਾਲਨ ਫਿਲਮੀ ਕਲਾਕਾਰ ਅਰਵਿੰਦਰ ਭੱਟੀ ਨੇ ਬਾਖੂਬੀ ਨਿਭਾਉਂਦਿਆਂ ਆਪਣੇ ਛੋਟੇ-ਛੋਟੇ ਚੁਟਕਲਿਆਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਪ੍ਰੋਗਰਾਮ ਦੇ ਜੱਜ ਪ੍ਰਸਿਧ ਕਮੇਡੀਅਨ ਧੀਰਜ ਕੁਮਾਰ ਅਤੇ ਸਲੋਨੀ ਸਰੀਨ ਨੇ ਵੀ ਆਪਣੀ ਕਮੇਡੀ ਦੇ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply