Tuesday, August 11, 2026

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਇਆ ਸ਼ਰਧਾਲੂ ਲਾਪਤਾ

PPN1602201707ਅੰਮ੍ਰਿਤਸਰ, 16 ਫ਼ਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ)- ਬੀਤੇ ਦਿਨੀ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਉੱਤਰ ਪ੍ਰਦੇਸ਼ ਤੋਂ ਆਏ ਪਰਿਵਾਰ ਦਾ ਇੱਕ ਮੈਂਬਰ ਲਾਪਤਾ ਹੋ ਗਿਆ।ਡਿਪਟੀ ਕਮਿਸ਼ਨਰ ਪਾਸ ਮਦਦ ਲਈ ਪਹੁੰਚੀ ਸੀਮਾ ਅਹੂਜਾ ਪਤਨੀ ਸ਼੍ਰੀ ਅਸ਼ੋਕ ਅਹੂਜਾ, ਮੁਹੱਲਾ ਦਵਾਰਕਾ ਪੁਰੀ, ਮੁਜਫ਼ਰਨਗਰ, ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਉਹ 11 ਫਰਵਰੀ ਨੂੰ ਆਪਣੇ ਪਰਿਵਾਰ ਨਾਲ ਸ਼੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਆਏ ਸਨ। ਉਨ੍ਹਾਂ ਨਾਲ ਬੇਟਾ ਅਮਨ ਅਹੂਜਾ ਉਮਰ ਲਗਭਗ 24 ਸਾਲ ਜੋ ਕਿ ਦਿਮਾਗੀ ਤੌਰ `ਤੇ ਠੀਕ ਨਹੀਂ ਹੈ ਅਤੇ ਬੋਲ ਵੀ ਨਹੀਂ ਸਕਦਾ ਉਨ੍ਹਾਂ ਨਾਲੋਂ ਵਿਛੜ ਗਿਆ। ਜਿਸ ਦੀ ਪੂਰਾ ਦਿਨ ਭਾਲ ਕਰਨ `ਤੇ ਵੀ ਕੋਈ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਕੋਤਵਾਲੀ ਈ-ਡਵੀਜਨ ਵਿੱਚ ਰਿਪੋਰਟ ਵੀ ਦਰਜ਼ ਕਰਵਾਈ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply