Monday, April 13, 2026

ਡੇਂਗੂ ਦੀ ਰੋਕਥਾਮ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਮੁੱਖ ਸੰਸਦੀ ਸਕੱਤਰ ਵਲੋਂ ਲਿਆ

PPN170603

ਫੋਟੋ-ਅਵਤਾਰ  ਸਿੰਘ ਕੈਂਥ
ਬਠਿੰਡਾ,  17  ਜੂਨ (ਜਸਵਿੰਦਰ ਸਿੰਘ ਜੱਸੀ )- ਬਰਸ਼ਾਤੀ ਮੌਸਮ ਦੋਰਾਨ ਡੇਂਗੂ ਦੀ ਮੁਕੰਮਲ ਰੋਕਥਾਮ ਲਈ ਸਿਹਤ ਅਧਿਕਾਰੀਆਂ ਵਲੋਂ ਜਿਲ੍ਹੇ ਅੰਦਰ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਵਲੋਂ ਜਿਲਾ੍ਹ ਪ੍ਰਬੰਧਕੀ ਕੰਪਲੈਕਸ ਪ੍ਰਸ਼ਾਸਨਿਕ, ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਅੱਜ ਅਹਿੰਮ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆ ਸਿੰਗਲਾ ਨੇ ਕਿਹਾ ਕਿ ਬਰਸਾਤੀ ਮੌਸਮ ਦੋਰਾਨ ਡੇਂਗੂ ਦੀ ਰੋਕਥਾਮ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ  ਲੋਕਾਂ ਨੂੰ ਡੇਂਗੂ ਦੇ ਬਚਾਅ ਸਬੰਧੀ ਨੁਕਤਿਆਂ ਤੋਂ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ। ਉਨਾਂ ਸੁਝਾਅ ਦਿਤਾ ਕਿ ਡੇਂਗੂ ਦੀ ਰੋਕਥਾਮ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜ ਸੈਵੀ ਸੰਸਥਾਵਾਂ, ਗੈਰ ਸਰਕਾਰੀ ਸੰਸਥਾਵਾਂ ਅਤੇ  ਆਈ.ਐਮ.ਏ. ਦਾ ਸਹਿਯੋਗ ਵੀ ਲਿਆ ਜਾਵੇ। ਉਨਾਂ ਇਹ ਵੀ ਸੁਝਾਅ ਦਿਤਾ ਕਿ ਸ਼ਹਿਰ ਦੇ ਹਰ ਵਾਰਡ ਵਿਚ ਡੇਂਗੂ ਦੀ ਰੋਕਥਾਮ ਸਬੰਧੀ ਜਾਗਰੂਕਤਾ, ਇਸ ਦੇ ਟੈਸਟਾਂ ਅਤੇ ਹੋਰ ਜਾਣਕਾਰੀ ਸਬੰਧੀ ਦੋ ਬੋਰਡ ਜਰੂਰ ਲਗਾਏ ਜਾਣ। ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੋਨਾਲੀ ਗਿਰੀ, ਕਮਿਸ਼ਨਰ ਨਗਰ ਨਿਗਮ ਦਲਵਿੰਦਰਜੀਤ ਸਿੰੰਘ, ਸਹਾਇਕ ਕਮਿਸ਼ਨਰ ਕਮਲ ਕਾਂਤ ਗੋਇਲ, ਸਿਵਲ ਸਰਜਨ ਡਾ: ਤੇਜਵੰਤ ਸਿੰਘ, ਜਿਲਾ੍ਹ ਸਿਹਤ ਅਫਸਰ ਆਰ.ਐਸ. ਰੰਧਾਵਾ, ਸ੍ਰੋਮਣੀ ਅਕਾਲੀ ਦਲ ਦੇ ਜਿਲਾ੍ਹ ਪ੍ਰੈਸ ਸਕੱਤਰ ਡਾ: ਓਮ ਪ੍ਰਕਾਸ ਸ਼ਰਮਾ ਅਤੇ ਹੋਰ ਅਧਿਕਾਰੀ ਸ਼ਾਮਲ ਸਨ। ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ  ਸ਼ਹਿਰ ਦੇ ਹਰ ਖੇਤਰ ਵਿਚ  ਫੌਗਿੰਗ ਕੀਤੀ ਜਾਵੇ। ਉਨਾਂ ਕਿਹਾ ਕਿ ਇਸ ਖਾਤਰ ਜ਼ੋਨ ਬਣਾਕੇ ਫੌਗਿੰਗ ਦਾ ਸਡਿਉਲ ਤਿਆਰ ਕੀਤਾ ਜਾਵੇ ਅਤੇ ਇਹ ਚੈਕ ਕਰਨ ਲਈ ਵੀ ਪ੍ਰਬੰਧ ਕੀਤੇ ਜਾਣ ਕਿ ਇਹ ਫੌਗਿੰਗ ਵਧੀਆ ਢੰਗ ਨਾਲ ਹੋ ਰਹੀ ਹੈ ਜਾਂ ਨਹੀਂ।  ਉਨਾਂ ਕਿਹਾ ਕਿ ਸਿਹਤ ਅਧਿਕਾਰੀਆਂ ਦੇ ਸਹਿਯੋਗ ਲਈ ਵਾਰਡਾਂ ਵਿਚੋਂ ਨੁਮਾਇੰਦੇ ਦੇ ਦਿੱਤੇ ਜਾਣਗੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੋਨਾਲੀ ਗਿਰੀ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਡੇਂਗੂ ਸਬੰਧੀ ਲੋਕਾਂ  ਨੂੰ ਜਾਗਰੂਕ ਕਰਨ ਲਈ ਵੱਧ ਤੋ ਵੱਧ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਅਤੇ ਇਸ ਸਬੰਧੀ ਜਰੂਰੀ ਲਿਟਰੇਚਰ ਵੀ ਵੰਡਿਆ ਜਾਵੇ। ਜਿਲਾ੍ਹ ਸਿਹਤ ਅਫਸਰ ਨੇ ਸਿੰਗਲਾ ਨੂੰ ਦਸਿਆ ਕਿ ਕਾਰਪੋਰੇਸ਼ਨ ਅਤੇ ਸਿਹਤ ਵਿਭਾਗ ਦੀਆਂ 25 ਸਾਂਝੀਆਂ ਟੀਮਾਂ ਵਾਰਡਵਾਈਜ ਘਰ ਘਰ ਜਾ ਕੇ 3 ਜੂਨ ਤੋਂ ਸਰਵੇ ਕਰ ਰਹੀਆਂ ਹਨ ਅਤੇ ਹੁਣ ਤੱਕ 22811 ਘਰ ਕਵਰ ਕੀਤੇ ਜਾ ਚੁੱਕੇ ਹਨ। ਉਨਾਂ੍ਹ ਦਸਿਆ ਕਿ ਹਾਲੇ ਤਕ ਸ਼ਹਿਰ ਅੰਦਰ ਡਂੇਗੂ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ । ਜਿਲਾ੍ਹ ਸਿਹਤ ਅਫਸਰ ਨੇ ਦਸਿਆ ਕਿ ਕਈ ਵਾਰ ਲੋਕ ਸਿਰਫ ਪਲੇਟਲੈਟ ਕਾਉਂਟ ਘਟਣ ਨੂੰ ਹੀ ਡੇਂਗੂ ਸਮਝ ਲੈਂਦੇ ਹਨ ਜੋ ਕਿ ਪੁਰੀ ਤਰਾਂ ਗਲਤ ਧਾਰਨਾ ਹੈ। ਉਨਾਂ ਕਿਹਾ ਕਿ ਉਨਾ ਲੋਕਾਂ ਨੂੰ ਸੁਝਾਅ ਦਿਤਾ ਕਿ ਉਹ ਕੇਵਲ ਪਲੇਟਲੈਟ ਘਟਣ ਨਾਲ ਨਾ ਘਬਰਾਉਣ। ਉਨਾਂ  ਦਸਿਆ ਕਿ ਲੰਘੇ ਵਰ੍ਹੇ 462 ਰਿਪੋਰਟ ਕੇਸਾਂ ਵਿਚੋ ਸਿਰਫ ੧੭੭ ਕੇਸ ਹੀ ਕਨਫਰਮ  ਹੋਏ ਸਨ। ਉਨਾਂ੍ਹ ਦਸਿਆ ਕਿ ਸਿਵਲ ਹਸਪਤਾਲ ਵਿਖੇ ਲੋਕਾਂ ਦੀ ਸਹੂਲਤ ਲਈ ਡੇਂਗੂ ਵਾਰਡ ਬਣਾਇਆ ਜਾ ਚੁੱਕਿਆ ਹੈ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply