ਬਟਾਲਾ, 19 ਫਰਵਰੀ (ਪੰਜਾਬ ਪੋਸਟ- ਨਰਿੰਦਰ ਬਰਨਾਲ)- ਸਰਕਾਰੀ ਨੌਕਰੀ ਦੀ ਊਮਰ ਹੁੰਦੀ ਹੈ ਪਰ ਜਦ ਸਰਕਾਰੀ ਨਿਯਮਾ ਮੁਤਾਬਿਕ ਸੇਵਾ ਨਿਯਮਾ ਦੀ ਪਾਲਣਾ ਕਰਦਿਆਂ ਹਰ ਮੁਲਾਜਮ ਨੂੰ ਸੇਵਾ ਮੁਕਤ ਹੋਣਾ ਹੀ ਪੈਦਾ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ (ਗੁਰਦਾਸਪੁਰ) ਵਿਖੇ ਲੈਕਚਰਾਰ ਸ੍ਰੀ ਪਰਵੀਨ ਰਾਜਨੀਤੀ ਸਾਸਤਰ ਦੀ ਬੀਤੇ ਦਿਨੀ ਸੇਵਾ ਮੁਕਤੀ ਪਾਰਟੀ ਬਟਾਲਾ ਕਲੱਬ ਵਿਖੇ ਆਯੋਜਿਤ ਕੀਤੀ ਗਈ।39 ਸਾਲ ਸਿਖਿਆ ਵਿਭਾਗ ਵਿਚ ਸੇਵਾ ਬੜੀ ਇਮਾਨਦਾਰੀ ਨਾਲ ਕੀਤੀ।
ਗਰੀਬ ਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨ ਦੇ ਨਾਲ ਮਿਹਨਤੀ ਤੇ ਉਸਾਰੂ ਸੋਚ ਦੀ ਧਾਰਨੀ ਸੀ।।ਇਸ ਸਬੰਧ ਵਿਚ ਸਕੂਲ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਨੇ ਆਪਣੇ ਸੰਬੋਧਨੀ ਸਬਦਾਂ ਵਿਚ ਕਿਹਾ ਕਿ ਪਰਵੀਨ ਵਰਗੇ ਅਧਿਆਪਕ ਸਮਾਜ ਵਾਸਤੇ ਇਕ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ।ਉਨਾਂ ਕਿਹਾ ਕਿ ਸੇਵਾ ਭਾਵਨਾ ਤੇ ਸਿਖਿਆ ਨੂੰ ਸਮਰਪਿਤ ਹੋ ਕੇ ਹੀ ਨਾਮਣਾ ਖੱਟਿਆ ਜਾ ਸਕਦਾ ਹੈ।ਇਸ ਲਈ ਸਾਰੇ ਹੀ ਅਧਿਆਪਕਾਂ ਦਾ ਮੁਢਲਾ ਫਰਜ਼ ਬਣਦਾ ਹੈ ਕਿ ਸੇਵਾ ਭਾਵਨਾ ਨਾਲ ਵਿਦਿਆਰਥੀਆਂ ਨੂੰ ਮਿਹਨਤ ਕਰਵਾਉਣ।ਇਸ ਮੌਕੇ ਜਿਲਾ ਸਿਖਿਆ ਅਫਸਰ ਸੈਕੰਡਰੀ ਅੰਮ੍ਰਿਤਸਰ ਸ੍ਰੀ ਅਮਰਦੀਪ ਸਿੰਘ ਸੈਣੀ, ਪ੍ਰਿੰਸੀਪਲ ਤੋ ਇਲਾਵਾ ਬੀ.ਪੀ.ਈ.ਓ ਕਮਲ, ਨੈਸ਼ਨਲ ਐਵਾਰਡੀ ਸਿਮਰਤ ਸੂਮੈਰਾ, ਸਟੇਟ ਐਵਾਰਡੀ ਸਤਿੰਦਰ ਕੌਰ ਤੇ ਪ੍ਰੇਮ ਸਿੰਘ, ਸੁਲੱਖਣ ਸਿੰਘ, ਸੁਮਨਬਾਲਾ ਲੈਕਚਰਾਰ ਜੈਤੋਸਰਜਾ, ਰਜਿੰਦਰ ਸਿੰਘ, ਜਤਿੰਦਰ ਸਿੰਘ, ਬਲਵਿੰਦਰ ਸਿੰਘ, ਰਾਜਿੰਦਰ ਸਰਮਾ, ਰਜਨੀ, ਜਗਰੂਪ ਕੌਰ ਆਦਿ ਸਕੂਲ ਸਟਾਫ ਮੈਬਰ ਹਾਜਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media