ਧੂਰੀ, 19 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਭਾਰਤ ਵਿਕਾਸ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਬਰਾਂਚ ਧੁਰੀ ਦੀ ਸਥਾਨਕ ਰੈਸਟੋਰੇਂਟ ਵਿਖੇ ਜਰਨਲ ਬਾਡੀ ਦੀ ਮੀਟਿੰਗ ਦੌਰਾਨ 2 ਸਾਲਾਂ ਲਈ ਅਹੁੱਦੇਦਾਰਾਂ ਦੀ ਚੋਣ ਹੋਈ। ਜਿਸ ਵਿੱਚ ਜੀਤ ਗੋਗੀਆ ਜਰਨਲ ਸਕੱਤਰ ਜਿਲਾ ਸੰਗਰੂਰ ਭਾਰਤ ਵਿਕਾਸ ਪ੍ਰੀਸ਼ਦ ਬਤੋਰ ਅਵਜਰਵਰ ਸਟੇਟ ਵਜੋਂ ਹਾਜਰ ਜਦਕਿ ਅਮਰਜੀਤ ਕੁਮਾਰ ਪ੍ਰਧਾਨ ਜਿਲਾ ਸੰਗਰੂਰ ਵਿਸ਼ੇਸ਼ ਤੋਰ `ਤੇ ਸ਼ਾਮਲ ਹੋਏ।ਮੀਟਿੰਗ ਵਿੱਚ ਸਰਬਸੰਮਤੀ ਨਾਲ ਮਹਾਸ਼ਾ ਸੋਮ ਪ੍ਰਕਾਸ਼ ਆਰੀਆ ਨੁੰ ਮੁੜ ਪ੍ਰਧਾਨ ਬਣਾਇਆ ਗਿਆ ਅਤੇ ਬੁੱਧ ਰਾਮ ਗਰਗ ਨੂੰ ਸਕੱਤਰ, ਨਰਿੰਦਰ ਪਾਲ ਸਿੰਗਲਾ ਨੁੰ ਕੈਸ਼ੀਅਰ ਦੇ ਅਹੁੱਦੇ ਵਜੋ ਦੋ ਸਾਲ ਲਈ ਚੁਣਿਆ ਗਿਆ।ਜੀਤ ਗੋਗੀਆ ਵਲੋਂ ਇਸ ਬਰਾਂਚ ਨੁੰ ਸਾਲ 2016-17 ਵਿੱਚ ਮਨਾਏ ਸੰਸਕ੍ਰਿਤਕ ਪ੍ਰੋਗਰਾਮ ਵਿੱਚੋ ਪੰਜਾਬ ਸਟੇਟ ਵਿਚੋ ਅਹਿਮ ਸਥਾਨ ਪ੍ਰਾਪਤ ਕਰਨ `ਤੇ ਵਧਾਈ ਦਿੱਤੀ ਅਤੇ ਨਵੀ ਬਣੀ ਕਾਰਜਕਾਰਨੀ ਦੇ ਪ੍ਰਧਾਨ ਸੋਮ ਪ੍ਰਕਾਸ਼ ਆਰੀਆ ਵੱਲੋ ਸਾਲ 2016-17 ਵਿੱਚ ਕੀਤੇ ਕੰਮਾ ਦੇ ਵੇਰਵੇ ਬਾਰੇ ਜਾਣਕਾਰੀ ਦਿੱਤੀ ਗਈ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media