ਸੰਦੌੜ, 19 ਫਰਵਰੀ (ਹਰਮਿੰਦਰ ਸਿੰਘ ਭੱਟ)- ਗੁਰਦੁਆਰਾ ਗੁਰੂਸਰ ਸਾਹਿਬ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਦੇ ਮੁੱਖ ਸੇਵਾਦਾਰ ਪੰਥ ਪ੍ਰਸਿੱਧ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਵਾਲੇ ਸਮੂਹ ਜਥੇ ਸਮੇਤ ਯੂ.ਕੇ (ਇੰਗਲੈਂਡ) ਦੇ ਵੱਖ ਵੱਖ ਗੁਰੂ ਘਰਾਂ ਵਿਚ ਗੁਰਮਤਿ ਸਮਾਗਮਾਂ ਵਿਚ ਹਾਜ਼ਰੀ ਭਰਨ ਉਪਰੰਤ ਵਿਦੇਸ਼ਾਂ ਵਿਚ ਰਹਿੰਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਸਿੱਖੀ ਅਤੇ ਮਨੁੱਖਤਾ ਦੀ ਭਲਾਈ ਲਈ ਜੀਵਨ ਜਿਊਣ ਲਈ ਪ੍ਰੇਰਿਤ ਕਰ ਕੇ ਵਾਪਸ ਵਤਨ ਪਰਤਿਆ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਨੇ ਦੱਸਿਆ ਕਿ ਵਿਦੇਸ਼ੀ ਸੰਗਤਾਂ ਵਿਚ ਸਿੱਖੀ ਜੀਵਨ ਪ੍ਰਤੀ ਅਥਾਹ ਪ੍ਰੇਮ ਹੈ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਰਹਿੰਦਿਆਂ ਹੋਇਆ ਵੀ ਉੱਥੇ ਦੀਆਂ ਸੰਗਤਾਂ ਨੇ ਪੂਰਨ ਗੁਰਮਤਿ ਸਿੱਖ ਮਰਿਆਦਾ ਤਹਿਤ ਗੁਰਸਿੱਖੀ ਜੀਵਨ ਨੂੰ ਚੜ੍ਹਦੀ ਕਲਾ ਵਿਚ ਵਹਿਮਾਂ ਭਰਮਾਂ ਤੋਂ ਦੂਰ ਰਹਿੰਦਿਆਂ ਹੋਇਆ ਬਰਕਰਾਰ ਰੱਖਣ ਦਾ ਸ਼ਲਾਘਾ ਯੋਗ ਕਾਰਜ ਕੀਤਾ ਹੋਇਆ ਹੈ।ਉਨ੍ਹਾਂ ਕਿਹਾ ਕਿ ਕੁਦਰਤ ਦੁਆਰਾ ਰਚੀ ਸ੍ਰਿਸ਼ਟੀ ਦੀ ਸਾਂਭ ਸੰਭਾਲ ਅਤੇ ਮਨੁੱਖਤਾ ਦੀ ਭਲਾਈ ਨੂੰ ਪਹਿਲ ਦੇਣਾ ਉਨ੍ਹਾਂ ਦੀ ਕਿਰਦਾਰ ਨੂੰ ਹੋਰ ਵੀ ਉੱਚਾ ਸੁੱਚਾ ਬਣਾਉਂਦਾ ਹੈ ।
ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਉਨ੍ਹਾਂ ਸ੍ਰੀ ਗੁਰੂ ਸਿੰਘ ਸਭਾ ਹੈਵਲਕ ਰੋਡ ਸਾਊਥਾਲ, ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵਿਨਿਊ ਰੋਡ, ਗੁਰਦੁਆਰਾ ਮੀਰੀ ਪੀਰੀ, ਗੁਰਦੁਆਰਾ ਸ੍ਰੀ ਗੁਰੂ ਹਰ ਰਾਇ ਸਾਹਿਬ ਬੈੱਸਟ ਬਰਾਉਣ, ਗੁਰਦੁਆਰਾ ਬਾਬਾ ਸੰਘ ਸਮੈਧਿਕ, ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਹਾਈ ਵੈਕਮ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਔਕਸਫੌਰਡ, ਗੁਰਦੁਆਰਾ ਨਿਸ਼ਕਾਮ ਸੇਵਾ ਸੋਹੋ ਰੋਡ ਬਰਮਿੰਘਮ ਤੋਂ ਇਲਾਵਾ ਵੱਖ ਵੱਖ ਗੁਰੂ ਘਰਾਂ ਵਿਚ ਬਾਬਾ ਚਮਕੌਰ ਸਿੰਘ ਬਿਸਨਗੜ੍ਹ, ਭਾਈ ਜਗਦੀਪ ਸਿੰਘ ਅਲੀਪੁਰ ਖ਼ਾਲਸਾ, ਭਾਈ ਮਨਦੀਪ ਸਿੰਘ ਰੜ੍ਹ ਭਾਈ ਸੁਖਦੀਪ ਸਿੰਘ ਦੇਹ ਕਲਾਂ ਜਥੇ ਸਮੇਤ ਗੁਰਮਤਿ ਕਥਾ ਕੀਰਤਨ ਦੁਆਰਾ ਹਾਜ਼ਰੀ ਭਰੀ।ਇਸ ਮੌਕੇ ਉੱਘੇ ਸਮਾਜ ਸੇਵੀ ਐਨ.ਆਰ.ਆਈ ਗੁਰਮਿੰਦਰ ਸਿੰਘ ਥਿੰਦ, ਨਿਰਮਲ ਸਿੰਘ ਸੌਦ, ਡਾ. ਰਾਮ ਸਿੰਘ ਮਦੇਵੀ, ਬਾਬਾ ਹਾਕਮ ਸਿੰਘ ਗੰਡੇਵਾਲ, ਬਾਬਾ ਨਿਰਮਲ ਸਿੰਘ ਸ਼ੇਰਪੁਰ, ਸਰਪੰਚ ਸ਼ਮਸ਼ੇਰ ਸਿੰਘ, ਪ੍ਰਧਾਨ ਆਤਮਾ ਸਿੰਘ ਹਥਨ, ਬਲਜਿੰਦਰ ਸਿੰਘ ਕੁਲਾਰ, ਜਸਮੇਲ ਸਿੰਘ ਕੁਲਾਰ, ਮੇਵਾ ਸਿੰਘ ਮਾਹਮਦਪੁਰ, ਬਾਬੂ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਕੁਲਵਿੰਦਰ ਸਿੰਘ ਚਹਿਲ, ਚਰਨਜੀਤ ਸਿੰਘ, ਕਰਤਾਰ ਸਿੰਘ ਬੰਗੜ, ਦੌਲਤ ਸਿੰਘ, ਕੁਲਵੰਤ ਸਿੰਘ ਕਾਂਝਲਾ, ਪਲਵਿੰਦਰ ਸਿੰਘ, ਭਾਈ ਅਮਨਦੀਪ ਸਿੰਘ ਝੁਨੇਰ ਤੋ ਇਲਾਵਾ ਬਹੁਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੂੰ ਵਾਪਸੀ ਪਰਤਣ ਤੇ ਸਵਾਗਤ ਕੀਤਾ ਗਿਆ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media