
ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਆਰਟ ਗੈਲਰੀ ਵਿਖੇ ‘ਯੂਨੀਕ ਐਕਸਪ੍ਰੈਸਨਜ’ ਦੇ ਨਾਮ ਹੇਠ ਲੱਗੀ ਤਿੰਨ ਦਿਨਾਂ ਚਿੱਤਰ ਪ੍ਰਦਰਸ਼ਨੀ ਨੂੰ ਕਲਾ ਪ੍ਰੇਮੀਆਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪਟਿਆਲਾ ਦੇ ਪ੍ਰਸਿੱਧ ਚਿੱਤਰਕਾਰ ਅਵਿਨਾਸ਼ ਗਗੇਟ ਦੀ ਅਗਵਾਈ ਵਿੱਚ ਲੱਗੀ ਇਸ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤੇ ਚਿੱਰਾਂ ਨੂੰ ਨਿਹਾਰਣ ਲਈ ਅੱਜ ਪ੍ਰੋ. ਕਮਲਜੀਤ ਕੌਰ ਅਤੇ ਪ੍ਰੋ. ਸ਼ੈਲੀ ਅਰੋੜਾ ਦੀ ਅਗਵਾਈ ਹੇਠ ਖਾਲਸਾ ਕਾਲਜ ਫਾਰ ਵੂਮਨ ਤੋਂ ਫਾਈਨ ਆਰਟ ਵਿਭਾਗ ਦੀਆਂ ਲਗਭਗ ਤਿੰਨ ਦਰਜਨ ਵਿਦਿਆਰਥਣਾਂ ਨੇ ਚਿੱਤਰਕਾਰ ਦੀਪਕ ਗਗੇਟ, ੱਨੀਤਾ ਰਾਣੀ, ਪ੍ਰਭਲੀਨ ਕੌਰ, ਜੈਸਮੀਨ ਕੌਰ, ਮਨਿੰਦਰਪਾਲ ਕੌਰ ਖਰੌੜ, ਗੁਰਜੀਤ ਮਠਾੜੂ ਆਦਿ ਵਲੋਂ ਬਣਾਏ ਚਿੱਤਰਾਂ ਦੀ ਜਿਥੇ ਪ੍ਰਸ਼ੰਸਾ ਕੀਤੀ, ਉਥੇ ਚਿੱਤਰਕਾਰੀ ਦੀਆਂ ਬਰੀਕੀਆਂ ਤੇ ਨਵੀਆਂ ਤਕਨੀਕਾਂ ਦਾ ਗਿਆਨ ਦਾ ਆਪਸ ਵਿਚ ਸਾਂਝਾ ਕੀਤਾ।ਚਿੱਤਰਕਾਰੀ ਦੇ ਖੇਤਰ ਵਿਚ ਗੋਲਡ ਮੈਡਲ ਹਾਸਲ ਕਰ ਚੁੱਕੀ ਚਿੱਤਰਕਾਰ ਗਾਇਤਰੀ ਵਰਮਾ, ਬੇਅੰਤ ਸਿੰਘ ਅਤੇ ਪ੍ਰਸਿੱਧ ਚਿੱਤਰਕਾਰ ਕ੍ਰਿਪਾਲ ਸਿੰਘ ਦੇ ਬਣਾਏ ਚਿੱਤਰਾਂ ਅਤੇ ਪਟਿਆਲਾ ਅਤੇ ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ ਦੇ ਆਰਟ ਵਿਭਾਗਾਂ ਨਾਲ ਸਬੰਧਤ ਵਿਦਿਆਰਥੀਆਂ ਰਵਿੰਦਰ ਸਿੰਘ, ਜਸਪ੍ਰੀਤ ਕੌਰ, ਮਮਤਾ ਸ਼ਰਮਾ ਦੀਆਂ ਕਲਾਕ੍ਰਿਤੀਆਂ ਨੂੰ ਗਹਿਰਾਈ ਨਾਲ ਨਿਹਾਰਿਆ।ਪ੍ਰਸਿੱਧ ਆਰਟਿਸਟ ਅਤੁਲ ਮਹਿਰਾ ਨੇ ਆਰਟ ਗੈਲਰੀ ਵਿਖੇ ਚਿੱਤਰ ਪ੍ਰਦਰਸ਼ਨੀ ਦੇਖਣ ਆਈਆਂ ਖਾਲਸਾ ਕਾਲਜ ਫਾਰ ਵੂਮਨ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਪ੍ਰੋ. ਕਮਲਜੀਤ ਕੌਰ ਅਤੇ ਪ੍ਰੋ. ਸ਼ੈਲੀ ਅਰੋੜਾ ਦਾ ਧੰਂਵਾਦ ਕੀਤਾ ਅਤੇ ਇਸ ਖੇਤਰ ਵਿੱਚ ਨਵੀਆਂ ਪੈੜਾਂ ਪਾਉਣ ਲਈ ਪ੍ਰੇਰਿਆ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media