Wednesday, June 24, 2026

ਪਿੰਡ ਘਨੌਰ ਕਲਾਂ ਵਿਖੇ ਵਿਸ਼ਾਲ ਨਗਰ ਕੀਰਤਨ 26 ਫਰਵਰੀ ਨੂੰ

PPN2402201705
ਸੰਦੌੜ, 24 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਘਨੌਰ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼੍ਰੋਮਣੀ ਭਗਤ ਧੰਨਾ ਜੀ ਦੇ 601 ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਦੂਸਰਾ ਵਿਸ਼ਾਲ ਨਗਰ ਕੀਰਤਨ ਉਦਾਸੀਨ ਡੇਰਾ ਬਾਬ ਸ੍ਰੀ ਚੰਦ ਜੀ ਤਪ ਅਸਥਾਨ ਬਾਬਾ ਗਣੇਸ਼ ਦਾਸ ਜੀ ਦੇ ਮੁੱਖ ਸੇਵਾਦਾਰ ਬਾਬਾ ਭਰਪੂਰ ਸਿੰਘ ਦੀ ਦੇਖ ਰੇਖ ਹੇਠ ਆਯੋਜਿਤ ਕਰਵਾਇਆ ਜਾ ਰਿਹਾ ਹੈ। ਮਹਾਨ ਵਿਸ਼ਾਲ ਨਗਰ ਕੀਰਤਨ ਸਮਾਗਮ ਦੇ ਪੋਸਟਰ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਵਿਖੇ ਵੀਰ ਮਨਪ੍ਰੀਤ ਸਿੰਘ ਵੱਲੋਂ ਰਲੀਜ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਭਰਪੂਰ ਸਿੰਘ ਨੇ ਦੱਸਿਆ ਕਿ ਇਹ ਵਿਸ਼ਾਲ ਨਗਰ ਕੀਰਤਨ ਮਿਤੀ 26 ਫਰਵਰੀ ਨੂੰ ਡੇਰਾ ਸਾਹਿਬ ਘਨੌਰ ਕਲਾਂ ਤੋਂ ਆਰੰਭ ਹੋ ਕੇ ਪਿੰਡ ਘਨੌਰ ਖ਼ੁਰਦ, ਬਮਾਲ, ਹਥਨ, ਕਲੇਰਾਂ, ਫਰਵਾਹੀ, ਰੂੜਗੜ, ਅਲੀਪੁਰ ਖ਼ਾਲਸਾ, ਕਾਤਰੋਂ, ਚਾਂਗਲੀ, ਘਨੌਰੀ ਕਲਾਂ ਤੋਂ ਹੁੰਦਾ ਹੋਇਆ ਵਾਪਸ ਸਾਮ ਨੂੰ ਡੇਰਾ ਸਾਹਿਬ ਘਨੌਰ ਕਲਾ ਵਿਖੇ ਸੰਪੰਨ ਹੋਵੇਗਾ। ਉਨ੍ਹਾਂ ਦੱਸਿਆ ਕਿ ਪਾਵਨ ਨਗਰ ਕੀਰਤਨ ਵਿਚ ਪੰਥ ਪ੍ਰਸਿੱਧ ਪ੍ਰਚਾਰਕ, ਰਾਗੀ ਢਾਡੀ ਜਥਿਆਂ ਵੱਲੋਂ ਹਾਜ਼ਰੀ ਲਗਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਜਾਵੇਗਾ।ਇਸ ਮੌਕੇ ਬਾਬਾ ਗੁਰਚਰਨ ਸਿੰਘ ਰੜ੍ਹ, ਸਰਬਜੀਤ ਸਿੰਘ ਫਰਵਾਹੀ, ਦੇਵੀ ਦਿਆਲ ਸਿੰਘ ਰੜ੍ਹ, ਕਰਤਾਰ ਸਿੰਘ ਅਲੀਪੁਰ ਖ਼ਾਲਸਾ, ਜਗਦੀਸ਼ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ ਮਹਿਮਦਪੁਰ, ਰਾਮਦਾਸ ਸਿੰਘ ਮਹਿਮਦਪੁਰ, ਪਲਵਿੰਦਰ ਸਿੰਘ ਅਲੀਪੁਰ ਖ਼ਾਲਸਾ, ਗੁਰਮੀਤ ਸਿੰਘ ਅਲੀਪੁਰ ਖ਼ਾਲਸਾ, ਗੁਰਸੇਵਕ ਸਿੰਘ ਚਿੱਟਾ ਤੋਂ ਇਲਾਵਾ ਇਲਾਕੇ ਦੇ ਮੁਹਤਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply