Wednesday, July 29, 2026

5 ਰੋਜ਼ਾ ਯੂਥ ਲੀਡਰਸ਼ਿਪ ਤੇ ਕਮਿਊਨਿਟੀ ਡਿਵੈਲਪਮੈਂਟ ਟ੍ਰੁੇਨਿੰਗ ਕੈਂਪ ਅਯੋਜਿਤ

ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਯੁਵਾ ਮਾਮਲੇ ਅਤੇ ਖੇਲ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਵਿਖੇ ਚੱਲ ਰਹੇ ਯੂਥ ਲੀਡਰਸ਼ਿਪ ਅਤੇ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਵਿੱਚ ਜ਼ਿਲਾ ਅੰਮ੍ਰਿਤਸਰ ਅਤੇ ਜਲੰਧਰ ਦੀਆਂ ਵੱਖ-ਵੱਖ ਯੂਥ ਕਲੱਬਾਂ ਦੇ 82 ਨੌਜਵਾਨ ਭਾਗ ਲੈ ਰਹੇ ਹਨ।ਅੱਜ ਇਸ ਕੈਂਪ ਵਿੱਚ ਨੌਜਵਾਨਾਂ ਨੂੰ ਪ੍ਰੈਕਟੀਕਲ ਤੌਰ ਤੇ ਯੂਥ ਲੀਡਰਸ਼ਿਪ ਦੇ ਗੁਣਾਂ ਦੇ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਉਸ ਦੇ ਨਾਲ ਹੀ ਸ਼ਖਸੀਅਤ ਵਿਕਾਸ ਬਾਰੇ ਅਲੱਗ- ਅਲੱਗ ਮਾਹਿਰ ਟ੍ਰੇਨਿੰਗ ਪ੍ਰਦਾਨ ਕਰ ਰਹੇ ਹਨ।PPN2502201709
ਕੈਂਪ ਵਿੱਚ ਨੌਜਵਾਨਾਂ ਨੂੰ ਯੂਥ ਲੀਡਰਸ਼ਿਪ ਅਤੇ ਕਮਿਊਨਿਟੀ ਡਿਵੈਲਪਮੈਂਟ ਟ੍ਰੁੇਨਿੰਗ ਕੈਂਪ ਵਿੱਚ ਨੌਜਵਾਨਾਂ ਨੂੰ ਲੀਡਰਸ਼ਿਪ ਬਾਰੇ ਟ੍ਰੇਨਿੰਗ ਪ੍ਰਦਾਨ ਕੀਤੀ ਜਾ ਰਹੀ ਹੈ।ਇਸ ਕੈਂਪ ਵਿੱਚ ਨੌਜਵਾਨਾਂ ਨੂੰ ਮੈਡਮ ਸੋਨਾਲੀ ਗਿਰੀ, ਆਈ. ਏ. ਐਸ, ਨਗਰ ਨਿਗਮ ਕਮਿਸ਼ਨਰ ਅਤੇ ਏ.ਡੀ.ਸੀ (ਜਨਰਲ), ਅੰਮ੍ਰਿਤਸਰ ਨੇ ਕਿਹਾ ਕਿ ਕਿਸੇ ਵੀ ਕੌਮ ਦਾ ਨੌਜਵਾਨ ਸਭ ਤੋਂ ਵੱਡਾ ਸਰਮਾਇਆ ਹੁੰਦੇ ਹਨ ਕਿਉਂਕਿ ਨੌਜਵਾਨ ਸਮਾਜ ਦਾ ਚਿਹਰਾ ਮੁਹਰਾ ਅਤੇ ਭਵਿੱਖ ਹੁੰਦੇ ਹਨ।ਇਸ ਲਈ ਨੌਜਵਾਨਾਂ ਨੂੰ ਹਮੇਸ਼ਾ ਹੀ ਉਸਾਰੂ ਲੀਡਰਸ਼ਿਪ ਅਤੇ ਸ਼ਖਸੀਅਤ ਵਿਕਾਸ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ।ਇਸ ਕੈਂਪ ਵਿੱਚ ਡਾ. ਦਿਨੇਸ਼ ਕੁਮਾਰ ਮੈਡੀਕਲ ਅਫਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਦੁਰਗਾ ਦਾਸ, ਮੈਡਮ ਸੰਦੀਪ ਕੌਰ, ਮੈਡਮ ਜਗਦੀਸ਼ ਕੌਰ ਨੇ ਪ੍ਰਸਨੈਲਿਟੀ ਡਿਵੈਲਪਮੈਂਟ ਅਤੇ ਲੀਡਰਸ਼ਿਪ ਗੁਣਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਤਾਂ ਕਿ ਨੌਜਵਾਨਾਂ ਨੂੰ ਸਭ ਤੋਂ ਵੱਧ ਅਨੁਸ਼ਾਸਨ, ਸਮੇਂ ਦੀ ਕਦਰ, ਸਿਹਤ ਸੰਭਾਲ, ਸਿੱਖਿਆ, ਸਵੈ-ਭਰੋਸਾ ਜਿਹੇ ਗੁਣਾਂ ਨੂੰ ਆਪਣੇ ਵਿੱਚ ਨਿਰੰਤਰ ਵਿਕਸਿਤ ਕਰਨ ਲਈ ਪ੍ਰੇਰਿਤ ਹੋ ਸਕਣ।
ਕੈਂਪ ਵਿੱਚ ਰੋਬਿਨਜੀਤ ਸਿੰਘ, ਮਨਪ੍ਰੀਤ ਕੌਰ, ਰਮਨਦੀਪ ਕੌਰ, ਹਰਵਿੰਦਰ ਕੌਰ, ਅਨਿਲ, ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਿਤ, ਅੰਮ੍ਰਿਤਪਾਲ ਸਿੰਘ, ਸੁਖਚਰਨ ਕਮਲਪਾਲ ਸਿੰਘ, ਗੁਰਦਾਸ, ਗੀਤਾ, ਸਤਨਾਮ ਸਿੰਘ ਆਦਿ ਟ੍ਰੇਨਿੰਗ ਟੀਮ ਦਾ ਆਪੋ-ਆਪਣੇ ਹੁਨਰਾਂ ਨਾਲ ਨੌਜਵਾਨਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply