ਫਾਜ਼ਿਲਕਾ, 25 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਜੱਟੀਆ ਮੁਹੱਲਾ ਸਥਿਤ ਬਾਲਾ ਜੀ ਹੈਲਥ ਕਲੱਬ ਵਿਚ ਸ਼ਿਵ ਭੋਲੇ ਭੰਡਾਰੀ ਬਾਬਾ ਨੂੰ ਖੁਸ਼ ਕਰਨ ਲਈ ਜਾਪ ਕੀਤਾ ਗਿਆ।
ਕਲੱਬ ਦੇ ਕੋਚ ਰਾਮ ਪ੍ਰਕਾਸ਼ ਨੇ ਮਹਾਮੰਤਰ ਦੀ ਮਹਿਮਾ ਅਰਥਾਤ ਸਮੇਤ ਗਾਈ। ਪ੍ਰੋਗਰਾਮ ਦੇ ਮੁੱਖ ਯਜਮਾਨ ਸਾਜਨ ਗੁਗਲਾਨੀ ਸਨ। ਉਨ੍ਹਾਂ ਨੇ ਸ਼ਿਵ ਭੋਲੇ ਨੂੰ ਫੁੱਲ ਚੜਾਏ ਅਤੇ ਬਾਅਦ ਵਿਚ ਭਗਵਾਨ ਸ਼ਿਵ ਦੀ ਆਰਤੀ ਉਤਾਰੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜਿਸ ਤੋਂ ਬਾਅਦ ਸ਼ਰਧਾਲੂਆਂ ਵਿਚ ਪ੍ਰਸਾਦ ਵੰਡਿਆ ਗਿਆ।ਅੰਤ ਵਿਚ ਮੁੱਖ ਸਜਮਾਨ ਸਾਜਨ ਗੁਗਲਾਨੀ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿਚ ਰਮਨ ਦਾਵੜਾ, ਵਿਜੈ ਭਜੇੜੀਆ, ਸੰਜੈ, ਰਾਜ ਪ੍ਰਕਾਸ਼, ਕਸ਼ਮੀਰੀ ਲਾਲ, ਰਾਜੂ ਪ੍ਰਜਾਪਤ, ਸੰਜੈ ਪ੍ਰਜਾਪਤ, ਸਤ ਪ੍ਰਕਾਸ਼ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media